ਏਸ਼ੀਅਨ ਗੇਮਜ਼ 'ਚ ਭਾਰਤ ਦੀਆਂ ਧੀਆਂ ਦਾ ਕਮਾਲ, ਜਾਪਾਨ ਨੂੰ 8 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਐਂਟਰੀ

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਅਨ ਗੇਮਜ਼ 2026 ਦੇ ਕੁਆਰਟਰ ਫਾਈਨਲ ਵਿੱਚ ਜਾਪਾਨ ਨੂੰ 8 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ।

ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਜਾਪਾਨ ਦੀ ਟੀਮ 19.5 ਓਵਰਾਂ ਵਿੱਚ 57 ਦੌੜਾਂ 'ਤੇ ਆਲ ਆਊਟ ਹੋ ਗਈ। ਭਾਰਤ ਵੱਲੋਂ ਸ਼੍ਰੀ ਚਰਣੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਆਪਣੇ ਨਾਮ ਕੀਤੀਆਂ। ਸ਼ੇਫਾਲੀ ਵਰਮਾ ਨੇ 2 ਵਿਕਟਾਂ ਲਈਆਂ, ਜਦਕਿ ਦੀਪਤੀ ਸ਼ਰਮਾ ਅਤੇ ਸ਼੍ਰੇਯਾਂਕਾ ਪਾਟਿਲ ਨੂੰ 1-1 ਵਿਕਟ ਮਿਲੀ। ਜਾਪਾਨ ਦੀਆਂ ਦੋ ਬੱਲੇਬਾਜ਼ਾਂ
ਰਨ-ਆਊਟ ਹੋਈਆਂ।

womens cricket

58 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਸਿਰਫ਼ 5 ਓਵਰਾਂ ਵਿੱਚ 2 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਭਾਰਤ ਦੀ ਜਿੱਤ ਵਿੱਚ ਸ਼ੇਫਾਲੀ ਵਰਮਾ ਨੇ ਨਾਬਾਦ 40 ਦੌੜਾਂ ਦੀ ਪਾਰੀ ਖੇਡੀ।

ਭਾਰਤ ਏਸ਼ੀਅਨ ਗੇਮਜ਼ ਦਾ ਡਿਫੈਂਡਿੰਗ ਚੈਂਪੀਅਨ

ਭਾਰਤੀ ਮਹਿਲਾ ਟੀਮ 2023 ਏਸ਼ੀਅਨ ਗੇਮਜ਼ ਦੀ ਡਿਫੈਂਡਿੰਗ ਚੈਂਪੀਅਨ ਹੈ। ਭਾਰਤ ਨੇ 2023 ਵਿੱਚ ਮਹਿਲਾ ਕ੍ਰਿਕਟ ਦਾ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ ਭਾਰਤੀ ਟੀਮ ਨੇ ਹਾਲ ਹੀ ਵਿੱਚ 8ਵੀਂ ਵਾਰ ਮਹਿਲਾ ਏਸ਼ੀਆ ਕੱਪ ਦਾ ਖਿਤਾਬ ਵੀ ਆਪਣੇ ਨਾਮ ਕੀਤਾ ਹੈ।

ਏਸ਼ੀਅਨ ਗੇਮਜ਼ ਦੀ ਮਹਿਲਾ ਕ੍ਰਿਕਟ ਪ੍ਰਤੀਯੋਗਿਤਾ ਵਿੱਚ ਗਰੁੱਪ ਸਟੇਜ ਨਹੀਂ ਹੈ। ਅੱਠ ਟੀਮਾਂ ਦੇ ਇਸ ਟੂਰਨਾਮੈਂਟ ਵਿੱਚ ਮੁਕਾਬਲੇ ਸਿੱਧੇ ਕੁਆਰਟਰ ਫਾਈਨਲ ਤੋਂ ਸ਼ੁਰੂ ਹੋਏ ਹਨ। ਬੰਗਲਾਦੇਸ਼ ਅਤੇ ਪਾਕਿਸਤਾਨ ਪਹਿਲਾਂ ਹੀ ਸੈਮੀਫਾਈਨਲ ਵਿੱਚ ਪਹੁੰਚ ਚੁੱਕੇ ਹਨ।

ਦੋਵਾਂ ਟੀਮਾਂ ਦੀ ਪਲੇਇੰਗ-11

ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੇਫਾਲੀ ਵਰਮਾ, ਭਾਰਤੀ ਫੁਲਮਾਲੀ, ਰਿਚਾ ਘੋਸ਼, ਦੀਪਤੀ ਸ਼ਰਮਾ, ਜੀ. ਕਮਲਿਨੀ, ਸ਼੍ਰੇਯਾਂਕਾ ਪਾਟਿਲ, ਸ਼੍ਰੀ ਚਰਣੀ, ਨੰਦਨੀ ਸ਼ਰਮਾ, ਕ੍ਰਾਂਤੀ ਗੌੜ।

ਜਾਪਾਨ: ਹਰੂਨਾ ਇਵਾਸਾਕੀ, ਅਕਾਰੀ ਨਿਸ਼ਿਮੋਰਾ ਕਾਨੋ (ਵਿਕਟਕੀਪਰ), ਮਾਈ ਯਾਨਾਗੀਡਾ (ਕਪਤਾਨ), ਏਰਿਕਾ ਓਡਾ, ਅਹਿਲਿਆ ਚੰਦੇਲ, ਸ਼ਿਮਾਕੋ ਕਾਤੋ, ਅਕਾਇਆ ਕਾਤੋ-ਸਟੈਫੋਰਡ, ਅਯੂਮੀ ਫੂਜੀਕਾਵਾ, ਹਿਨਾਸੇ ਗੋਤੋ, ਏਰਿਕਾ ਤੋਗੁਚੀ ਕਵਿਨ, ਨੋਨੋਹਾ ਯਾਸੁਮੋਟੋ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+