CM ਮਾਨ ਨੇ 801 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਅਗਲੇ ਹਫ਼ਤੇ 600 ਹੋਰ ਨੌਕਰੀਆਂ ਦੇਣ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੋਹਾਲੀ ਵਿਖੇ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਹੋਏ 801 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਨਵੇਂ ਨਿਯੁਕਤ ਨੌਜਵਾਨਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਸਰਕਾਰੀ ਨੌਕਰੀਆਂ ਸਿਫ਼ਾਰਸ਼ ਦੀ ਬਜਾਏ ਮੈਰਿਟ ਦੇ ਆਧਾਰ 'ਤੇ ਦਿੱਤੀਆਂ ਜਾ ਰਹੀਆਂ ਹਨ।

ਇਸ ਮੌਕੇ ਉਨ੍ਹਾਂ ਨੇ ਵਿਰੋਧੀ ਪਾਰਟੀਆਂ 'ਤੇ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੂੰ ਬਣੇ ਪੌਣੇ ਪੰਜ ਸਾਲ ਹੋ ਗਏ ਹਨ। ਕੋਈ ਮੇਰੇ 'ਤੇ ਇੱਕ ਰੁਪਏ ਦਾ ਇਲਜ਼ਾਮ ਲਗਾ ਕੇ ਤਾਂ ਦਿਖਾਵੇ। ਪਹਿਲਾਂ ਨੌਕਰੀ ਲੈਣ ਲਈ ਨੋਟਾਂ ਨਾਲ ਭਰੇ ਅਟੈਚੀ ਦੇਣੇ ਪੈਂਦੇ ਸਨ। ਉਨ੍ਹਾਂ BJP 'ਤੇ ਵੀ ਨਿਸ਼ਾਨਾ ਵਿਨ੍ਹਿਆ। CM ਮਾਨ ਨੇ ਕਿਹਾ ਕਿ ਹੁਣ ਵਿਰੋਧੀ ਪਾਰਟੀਆਂ ਵਾਲੇ ਬਹੁਤ ਕੁਝ ਕਹਿਣਗੇ, ਕਿਉਂਕਿ ਚੋਣਾਂ ਨੇੜੇ ਆ ਗਈਆਂ ਹਨ। ਕੋਈ ਈਡੀ ਭੇਜੇਗਾ ਅਤੇ ਕੋਈ ਸੀਬੀਆਈ ਦੀ ਰੇਡ ਕਰਵਾਏਗਾ। ਇਨ੍ਹਾਂ ਨੂੰ ਚੋਣਾਂ ਜਿੱਤਣ ਦੇ ਇਹੀ ਤਰੀਕੇ ਆਉਂਦੇ ਹਨ।

cm maan

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜਿਹੜੇ 25 ਸਾਲ ਰਾਜ ਕਰਨ ਦੀਆਂ ਗੱਲਾਂ ਕਰਦੇ ਸਨ (ਅਕਾਲੀ ਦਲ), ਉਨ੍ਹਾਂ ਕੋਲ ਹੁਣ ਟਿਕਟਾਂ ਦੇਣ ਲਈ 25 ਉਮੀਦਵਾਰ ਵੀ ਨਹੀਂ ਹਨ। ਅੱਜ ਉਨ੍ਹਾਂ ਦੀ ਗਿਣਤੀ ਜ਼ੀਰੋ ਹੋ ਗਈ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਹੁਣ ਅਜਿਹਾ ਸਿਸਟਮ ਬਣ ਗਿਆ ਹੈ ਕਿ ਤੁਸੀਂ ਤਿਆਰੀ ਕਰਕੇ ਪੇਪਰ ਦੇਣਾ ਹੈ ਅਤੇ ਨੌਕਰੀ ਦਾ ਨਿਯੁਕਤੀ ਪੱਤਰ ਸਿੱਧਾ ਤੁਹਾਡੇ ਘਰ ਪਹੁੰਚੇਗਾ।

ਅਕਾਲੀ ਦਲ ਅਤੇ ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕੀਤਾ- CM ਭਗਵੰਤ ਮਾਨ

CM ਭਗਵੰਤ ਮਾਨ ਨੇ ਇਸ ਮੌਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਇਹ ਪਾਰਟੀਆਂ ਸਿਰਫ਼ ਆਪਣੀਆਂ ਕੁਰਸੀਆਂ ਦੀ ਲੜਾਈ ਲੜਦੀਆਂ ਹਨ ਅਤੇ ਨੌਜਵਾਨਾਂ ਲਈ ਕੁਝ ਨਹੀਂ ਕਰਦੀਆਂ। ਇਨ੍ਹਾਂ ਨੂੰ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਮੈਨੂੰ ਗਾਲ੍ਹਾਂ ਕੱਢਦੇ ਹਨ, ਜਦਕਿ ਇਨ੍ਹਾਂ ਨੇ ਠੇਕਿਆਂ ਅਤੇ ਰੇਤ ਦੇ ਕਾਰੋਬਾਰ ਵਿੱਚ ਹਿੱਸੇਦਾਰੀ ਪਾਈ ਹੋਈ ਸੀ।

ਮੁੱਖ ਮੰਤਰੀ ਨੇ ਤੰਜ ਕੱਸਦਿਆਂ ਕਿਹਾ ਕਿ ਭਾਵੇਂ ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਲੈਣ, ਪਰ ਇਨਸਾਨ ਆਪਣੇ ਨਾਲ ਕੁਝ ਨਹੀਂ ਲੈ ਕੇ ਜਾਂਦਾ। ਅਕਾਲੀ ਦਲ ਅਤੇ ਕਾਂਗਰਸ ਵਾਲਿਆਂ ਨਾਲ ਹੱਥ ਮਿਲਾਉਣ ਤੋਂ ਬਾਅਦ ਉਂਗਲਾਂ ਗਿਣਨੀਆਂ ਪੈਂਦੀਆਂ ਹਨ ਕਿ ਕਿਤੇ ਕੋਈ ਉਂਗਲ ਤਾਂ ਨਹੀਂ ਲੈ ਗਏ। ਜੇ ਉਂਗਲ ਨਹੀਂ ਲੈ ਕੇ ਜਾਂਦੇ ਤਾਂ ਛਾਪ ਅਤੇ ਛੱਲੇ ਲੈ ਜਾਂਦੇ ਹਨ।

ਜਨਤਾ ਦਾ ਪੈਸਾ ਜਨਤਾ 'ਤੇ ਹੀ ਖ਼ਰਚ ਕਰ ਰਹੇ ਹਾਂ

CM ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੋਸ਼ ਲਗਾਉਂਦੀਆਂ ਹਨ ਕਿ ਭਗਵੰਤ ਮਾਨ ਸਰਕਾਰ ਪੈਸਾ ਲੁਟਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਇਹ ਪੈਸਾ ਕਿਸ ਦਾ ਹੈ? ਇਹ ਜਨਤਾ ਦਾ ਹੀ ਪੈਸਾ ਹੈ ਅਤੇ ਇਸ ਨੂੰ ਜਨਤਾ ਦੀ ਭਲਾਈ ਲਈ ਖ਼ਰਚ ਕਰਨ ਵਿੱਚ ਕੀ ਹਰਜ ਹੈ? ਉਨ੍ਹਾਂ ਕਿਹਾ ਕਿ ਇਸੇ ਪੈਸੇ ਨਾਲ ਸਕੂਲ, ਸੜਕਾਂ, ਆਮ ਆਦਮੀ ਕਲੀਨਿਕ, ਸਿਹਤ ਯੋਜਨਾਵਾਂ ਅਤੇ ਖੇਡ ਮੈਦਾਨਾਂ ਦੇ ਰੂਪ ਵਿੱਚ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਸਰਕਾਰਾਂ ਲੋਕਾਂ ਨੂੰ ਲੁੱਟਣ ਲਈ ਨਹੀਂ ਹੁੰਦੀਆਂ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਵਾਂਗ ਲੁੱਟ-ਖਸੁੱਟ ਤਾਂ ਨਹੀਂ ਕਰਦੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਰਾ ਕੰਮ ਅਧਿਕਾਰੀਆਂ ਦੀ ਮਿਹਨਤ ਸਦਕਾ ਸੰਭਵ ਹੋ ਰਿਹਾ ਹੈ, ਜੋ ਅੰਦਰੂਨੀ ਪੱਧਰ 'ਤੇ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ 600 ਤੋਂ ਵੱਧ ਹੋਰ ਨੌਕਰੀਆਂ ਦਿੱਤੀਆਂ ਜਾਣੀਆਂ ਬਾਕੀ ਹਨ ਅਤੇ ਅਗਲੇ ਹਫ਼ਤੇ ਇਹ ਨੌਕਰੀਆਂ ਵੀ ਦੇ ਦਿੱਤੀਆਂ ਜਾਣਗੀਆਂ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+