ਨੇਪਾਲ 'ਚ ਵੱਡਾ ਹਾਦਸਾ, ਲੈਂਡਿੰਗ ਦੌਰਾਨ ਆਪਸ ਵਿੱਚ ਟਕਰਾਏ 2 ਹੈਲੀਕਾਪਟਰ, ਇੱਕ ਭਾਰਤੀ ਟੂਰਿਸਟ ਦੀ ਮੌਤ

ਨੇਪਾਲ ਦੇ ਐਵਰੈਸਟ ਖੇਤਰ ਵਿੱਚ ਮੰਗਲਵਾਰ ਸਵੇਰੇ ਲੈਂਡਿੰਗ ਦੌਰਾਨ ਦੋ ਹੈਲੀਕਾਪਟਰ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਇੱਕ ਭਾਰਤੀ ਸੈਲਾਨੀ ਦੀ ਮੌਤ ਹੋ ਗਈ, ਜਦਕਿ ਨਿਊਜ਼ੀਲੈਂਡ ਦਾ ਇੱਕ ਭਾਰਤੀ ਮੂਲ ਦਾ ਨਾਗਰਿਕ ਜ਼ਖ਼ਮੀ ਹੋ ਗਿਆ।

ਮੁੱਢਲੀਆਂ ਰਿਪੋਰਟਾਂ ਮੁਤਾਬਕ ਦੋਵਾਂ ਹੈਲੀਕਾਪਟਰਾਂ ਦੇ ਰੋਟਰ ਬਲੇਡ ਆਪਸ ਵਿੱਚ ਟਕਰਾਏ ਸਨ। ਇਹ ਹਾਦਸਾ ਸਵੇਰੇ 8:11 ਵਜੇ ਸੋਲੁਖੁੰਬੂ ਜ਼ਿਲ੍ਹੇ ਦੇ ਫੇਰੀਚੇ ਹੈਲੀਪੈਡ 'ਤੇ ਵਾਪਰਿਆ। ਇੱਥੇ ਫਿਸ਼ਟੇਲ ਏਅਰ ਅਤੇ ਏਅਰ ਡਾਇਨੇਸਟੀ ਦੇ ਹੈਲੀਕਾਪਟਰ ਲੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

Nepal Crash

ਅਧਿਕਾਰੀਆਂ ਮੁਤਾਬਕ ਫਿਸ਼ਟੇਲ ਏਅਰ ਦੇ ਹੈਲੀਕਾਪਟਰ ਵਿੱਚ ਸਵਾਰ ਭਾਰਤੀ ਸੈਲਾਨੀ ਵਸੰਤ ਕੁਮਾਰ ਬਾਲਾਰਾਮਾਰਾਮਾਡੂ ਦੀ ਮੌਤ ਹੋ ਗਈ। ਇਸੇ ਹੈਲੀਕਾਪਟਰ ਵਿੱਚ ਸਵਾਰ ਨਿਊਜ਼ੀਲੈਂਡ ਦੇ ਨਾਗਰਿਕ ਸ਼ੈਲੇਸ਼ ਕ੍ਰਿਸ਼ਨਾ ਪਟੇਲ ਜ਼ਖ਼ਮੀ ਹੋ ਗਏ। ਉਹ ਭਾਰਤੀ ਮੂਲ ਦੇ ਹਨ।

ਇੱਕੋ ਥਾਂ 'ਤੇ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਵਾਪਰਿਆ ਹਾਦਸਾ

ਨੇਪਾਲੀ ਅਧਿਕਾਰੀਆਂ ਅਨੁਸਾਰ ਇੱਕ ਹੈਲੀਕਾਪਟਰ ਲੁਕਲਾ ਤੋਂ ਆ ਰਿਹਾ ਸੀ, ਜਦਕਿ ਦੂਜਾ ਐਵਰੈਸਟ ਬੇਸ ਕੈਂਪ ਦੇ ਨੇੜੇ ਗੋਰਕਸ਼ੇਪ ਵੱਲੋਂ ਵਾਪਸ ਪਰਤ ਰਿਹਾ ਸੀ। ਦੋਵੇਂ ਹੈਲੀਕਾਪਟਰ ਵੱਖ-ਵੱਖ ਦਿਸ਼ਾਵਾਂ ਤੋਂ ਇੱਕੋ ਥਾਂ 'ਤੇ ਉਤਰਨ ਦੀ ਕੋਸ਼ਿਸ਼ ਕਰ ਰਹੇ ਸਨ। ਮੁੱਢਲੀ ਜਾਣਕਾਰੀ ਅਨੁਸਾਰ ਹੈਲੀਪੈਡ 'ਤੇ ਬਰਫ਼ ਜੰਮੀ ਹੋਣ ਕਾਰਨ ਵੀ ਇਹ ਸਥਿਤੀ ਪੈਦਾ ਹੋ ਸਕਦੀ ਹੈ। ਹਾਲਾਂਕਿ, ਹਾਦਸੇ ਦੇ ਅਸਲ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

ਜ਼ਖ਼ਮੀ ਨੂੰ ਰੈਸਕਿਊ ਕਰਕੇ ਕਾਠਮੰਡੂ ਪਹੁੰਚਾਇਆ ਗਿਆ

ਜ਼ਖ਼ਮੀ ਸ਼ੈਲੇਸ਼ ਕ੍ਰਿਸ਼ਨਾ ਪਟੇਲ ਨੂੰ ਹੈਲੀਕਾਪਟਰ ਦੀ ਮਦਦ ਨਾਲ ਰੈਸਕਿਊ ਕਰਕੇ ਕਾਠਮੰਡੂ ਦੇ ਮੈਡੀਸਿਟੀ ਹਸਪਤਾਲ ਪਹੁੰਚਾਇਆ ਗਿਆ। ਉੱਥੇ ਹੀ ਮ੍ਰਿਤਕ ਭਾਰਤੀ ਸੈਲਾਨੀ ਦੀ ਦੇਹ ਲੁਕਲਾ ਦੇ ਹਸਪਤਾਲ ਲਿਜਾਈ ਗਈ। ਦੋਵਾਂ ਹੈਲੀਕਾਪਟਰਾਂ ਦੇ ਪਾਇਲਟ ਵੀ ਇਸ ਹਾਦਸੇ ਵਿੱਚ ਜਖ਼ਮੀ ਹੋਏ ਹਨ। ਹਾਦਸੇ ਸਮੇਂ ਦੋਵਾਂ ਹੈਲੀਕਾਪਟਰਾਂ ਵਿੱਚ ਕੁੱਲ ਕਿੰਨੇ ਲੋਕ ਸਵਾਰ ਸਨ, ਇਸ ਬਾਰੇ ਅਜੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+