CM ਮਾਨ ਨੇ ਘਨੌਰ ਦੇ 204 ਪਿੰਡਾਂ ਨੂੰ ਦਿੱਤੀ ਵੱਡੀ ਸੌਗਾਤ, 532 ਕਰੋੜ ਦੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਉਦਘਾਟਨ
ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਮੰਡੋਲੀ ਨੂੰ ਅੱਜ ਵਾਟਰ ਟ੍ਰੀਟਮੈਂਟ ਪਲਾਂਟ ਦੀ ਸੌਗਾਤ ਮਿਲੀ ਹੈ। CM ਭਗਵੰਤ ਮਾਨ ਨੇ ਪਿੰਡ ਮੰਡੋਲੀ ਪਹੁੰਚ ਕੇ ₹532 ਕਰੋੜ ਦੀ ਲਾਗਤ ਨਾਲ਼ ਸਥਾਪਿਤ ਵਾਟਰ ਟਰੀਟਮੈਂਟ ਪਲਾਂਟ ਦਾ ਉਦਘਾਟਨ ਕੀਤਾ। ਇਸਦੇ ਨਾਲ ਹਲਕੇ ਦੇ 204 ਪਿੰਡਾਂ ਨੂੰ ਪੀਣ ਵਾਲ਼ੇ ਸ਼ੁੱਧ ਪਾਣੀ ਦਾ ਲਾਭ ਹਾਸਲ ਹੋਵੇਗਾ।
CM ਮਾਨ ਪ੍ਰਤੀ ਧੰਨਵਾਦ ਦਾ ਪ੍ਰਗਟਾਵਾ ਕਰਨ ਲਈ ਪਿੰਡ ਅਤੇ ਇਲਾਕਾ ਵਾਸੀਆਂ ਦੇ ਬੇਮਿਸਾਲ ਇਕੱਠ ਨੇ ਇਸ ਉਦਘਾਟਨੀ ਸਮਾਰੋਹ ਨੂੰ ਵੱਡੀ ਰੈਲੀ 'ਚ ਤਬਦੀਲ ਕਰ ਦਿੱਤਾ, ਜਿਸ ਵਾਸਤੇ CM ਮਾਨ ਨੇ ਸਭ ਦਾ ਦਿਲੋਂ ਧੰਨਵਾਦ ਕੀਤਾ। CM ਮਾਨ ਨੇ ਸਟੇਜ਼ ਤੋਂ ਕਿਹਾ ਕਿ ਲੋਕਾਂ ਵੱਲੋਂ ਪ੍ਰਗਟਾਏ ਉਤਸ਼ਾਹ ਨੇ ਇਸ਼ਾਰਾ ਕਰ ਦਿੱਤਾ ਕਿ ਪੰਜਾਬ ਦੇ ਲੋਕ ਮਾਨ ਸਰਕਾਰ ਨੂੰ ਪੰਜਾਬ ਦੀ ਅਗਵਾਈ ਦੁਬਾਰਾ ਸੌਂਪਣ ਦਾ ਫ਼ੈਸਲਾ ਕਰ ਚੁੱਕੇ ਹਨ।

CM ਮਾਨ ਨੇ ਲੋਕਪੱਖੀ ਸਕੀਮਾਂ ਦੀ ਕੀਤੀ ਗੱਲ
CM ਮਾਨ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਚਲਾਈ ਜਾ ਰਹੀ ਵੱਖੋ-ਵੱਖਰੀ ਲੋਕਪੱਖੀ ਸਕੀਮਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਆਮ ਆਦਮੀ ਕਲੀਨਿਕ ਅਤੇ ਪਰਿਵਾਰ ਸਿਹਤ ਬੀਮਾ ਯੋਜਨਾ ਦੀ ਗੱਲ ਕਰਦਿਆਂ ਕਿਹਾ ਕਿ ਲੋਕਾਂ ਦੇ ਕੰਮ ਕਰਨੇ ਸਰਕਾਰਾਂ ਦੇ ਕੰਮ ਹੁੰਦੇ ਨੇ, ਇਸੀ ਕਰਕੇ ਲੋਕ ਸਰਕਾਰ ਨੂੰ ਚੁਣਦੇ ਹਨ ਪਰ ਬਦਕਿਸਮਤੀ ਨਾਲ ਪੁਰਾਣੀਆਂ ਸਰਕਾਰਾਂ ਇੱਕ ਦੂਜੇ ਤੇ ਇਲਜ਼ਾਮ ਲਾਉਣ ਚ ਲੱਗਿਆਂ ਰਹੀਆਂ ਅਤੇ ਬੱਸ ਜ਼ਿੰਦਾਬਾਦ-ਮੁਰਦਾਬਾਦ ਕਰਵਾਉਂਦੀਆਂ ਰਹੀਆਂ।
CM ਮਾਨ ਨੇ ਵਿਰੋਧੀਆਂ 'ਤੇ ਕਸੇ ਤੰਜ
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਤੋਂ ਉਨ੍ਹਾਂ ਨੂੰ ਭਰਵਾਂ ਪਿਆਰ ਮਿਲ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਲੋਕਾਂ ਦੇ ਸੁਖ-ਦੁੱਖ 'ਚ ਹਿੱਸਾ ਪਾਇਆ ਹੈ। ਉਨ੍ਹਾਂ ਕਾਂਗਰਸ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ - ਕਾਂਗਰਸ ਵਿੱਚ ਰੰਧਾਵੇ ਦੀ ਬਾਜਵੇ ਨਾਲ ਨਹੀਂ ਬਣਦੀ, ਬਾਜਵੇ ਦੀ ਵੜਿੰਗ ਨਾਲ ਨਹੀਂ ਬਣਦੀ, ਵੜਿੰਗ ਦੀ ਚੰਨੀ ਨਾਲ ਨਹੀਂ ਬਣਦੀ , ਚੰਨੀ ਦੀ ਸਿੱਧੂ ਨਾਲ ਨਹੀਂ ਬਣਦੀ ਅਤੇ ਸਿੱਧੂ ਦੀ ਕਿਸੀ ਨਾਲ ਨਹੀਂ ਬਣਦੀ।
CM ਮਾਨ ਨੇ ਅਮਿਤ ਸ਼ਾਹ ਦੀ ਪੰਜਾਬ ਰੈਲੀ ਦੀ ਗੱਲ ਕਰਦਿਆਂ ਕਿਹਾ ਕਿ -ਅਮਿਤ ਸ਼ਾਹ ਅਕਾਲੀਆਂ ਵਾਰੇ ਕੁਝ ਨਹੀਂ ਬੋਲੇ ਪਰ ਹਰ ਕੋਈ ਭਗਵੰਤ ਮਨ ਵਾਰੇ ਜ਼ਰੂਰ ਬੋਲਦੇ ਹਨ। ਉਨ੍ਹਾਂ ਤੰਜ ਕਸਦਿਆਂ ਕਿਹਾ ਕਿ ਜਿਹੜੇ ਪਹਿਲਾਂ ਕਾਂਗਰਸ 'ਚ ਸੀ ਉਹ ਹੁਣ BJP 'ਚ ਹਨ। ਉਨ੍ਹਾਂ ਸੁਨੀਲ ਜਾਖੜ, ਮਨਪ੍ਰੀਤ ਬਾਦਲ, ਰਵਨੀਤ ਬਿੱਟੂ, 'ਤੇ ਨਿਸ਼ਾਨ ਵਿਨ੍ਹਦਿਆਂ ਕਿਹਾ ਕਿ ਪਾਰਟੀਆਂ 'ਚ ਇਹ ਆਪ ਸਾਰੇ ਇਕੱਠੇ ਹੁੰਦੇ ਹਨ ਅਤੇ ਲੋਕਾਂ ਸਾਹਮਣੇ ਇੱਕ-ਦੂਜੇ ਖਿਲਾਫ਼ ਬੋਲ ਕੇ ਲੋਕਾਂ ਵਿਚਾਲੇ ਵੈਰ ਪਵਾ ਦਿੰਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ -ਇਸ ਵਕਤ ਪੰਜਾਬ ਵਿੱਚ ਇੱਕ ਬਨਾਮ ਸਾਰੇ ਦੀ ਸਿਆਸਤ ਹੋ ਰਹੀ ਹੈ , ਪਰ ਉਹ ਇਕੱਲੇ ਨਹੀਂ ਹਨ , ਉਨ੍ਹਾਂ ਨਾਲ ਪੰਜਾਬ ਦੇ ਲੋਕਾਂ ਦਾ ਸਾਥ ਅਤੇ ਪਿਆਰ ਹੈ , ਜਿਸਦੇ ਸਦਕਾ ਉਹ ਕਦੀ ਵੀ ਹਾਰਨ ਵਾਲੇ ਨਹੀਂ ਹਨ।


Click it and Unblock the Notifications
