UK ਵਿੱਚ ਤੇਜ਼ ਰਫ਼ਤਾਰ ਕਾਰ ਨਾਲ ਮਾਂ-ਧੀ ਨੂੰ ਕੁਚਲਣ ਦਾ ਮਾਮਲਾ: 2 ਪੰਜਾਬੀ ਨੌਜਵਾਨਾਂ ਨੂੰ 28 ਸਾਲ ਦੀ ਕੈਦ

ਯੂਨਾਈਟਿਡ ਕਿੰਗਡਮ (UK) ਵਿੱਚ 4 ਸਾਲ ਦੀ ਬੱਚੀ ਅਤੇ ਉਸ ਦੀ ਮਾਂ ਨੂੰ ਕਾਰ ਨਾਲ ਕੁਚਲਣ ਦੇ ਦੋਸ਼ੀ ਦੋ ਪੰਜਾਬੀ ਨੌਜਵਾਨਾਂ ਨੂੰ ਕੁੱਲ 28 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੋਵਾਂ ਨੌਜਵਾਨਾਂ ਨੇ ਸਾਲ 2023 ਵਿੱਚ ਸਕੂਲ ਜਾ ਰਹੀ ਮਾਂ ਅਤੇ ਧੀ ਨੂੰ ਆਪਣੀਆਂ ਤੇਜ਼ ਰਫ਼ਤਾਰ ਕਾਰਾਂ ਨਾਲ ਕੁਚਲ ਦਿੱਤਾ ਸੀ।

ਦੋਵੇਂ ਪੰਜਾਬੀ ਆਪਣੀਆਂ ਔਡੀ ਅਤੇ BMW ਕਾਰਾਂ ਨਾਲ ਰੇਸ ਲਗਾ ਰਹੇ ਸਨ, ਜਿਸ ਦੌਰਾਨ ਇਹ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ਤੋਂ ਬਾਅਦ ਦੋਵੇਂ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ ਸਨ, ਪਰ ਪੁਲਿਸ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕਰੀਬ ਦੋ ਸਾਲ ਚੱਲੇ ਅਦਾਲਤੀ ਮੁਕੱਦਮੇ ਤੋਂ ਬਾਅਦ ਲੀਡਜ਼ ਕਰਾਊਨ ਕੋਰਟ ਨੇ ਦੋਵਾਂ ਨੂੰ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਹਰਦੀਪ ਭੱਚੂ (29) ਨੂੰ 12 ਸਾਲ ਅਤੇ ਜਸਕਮਲ ਰਿਆਤ (37) ਨੂੰ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।

Punjabi get jalied

16 ਜਨਵਰੀ 2023 ਨੂੰ ਵਾਪਰਿਆ ਸੀ ਹਾਦਸਾ

UK ਦੀ ਯੌਰਕਸ਼ਾਇਰ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, 16 ਜਨਵਰੀ 2023 ਦੀ ਸਵੇਰ ਕਰੀਬ 8:30 ਵਜੇ 27 ਸਾਲਾ ਪੋਲਿਸ਼ ਮਹਿਲਾ ਜੁਸਟੀਨਾ ਹੁਲਬੋਏ ਆਪਣੀ 4 ਸਾਲਾ ਧੀ ਲੀਨਾ ਚੇਪਚੋਰ ਨੂੰ ਪੈਦਲ ਸਕੂਲ ਛੱਡਣ ਜਾ ਰਹੀ ਸੀ। ਇਸੇ ਦੌਰਾਨ ਲੀਡਜ਼ ਦੇ ਐਡੇਲ ਸਥਿਤ ਗ੍ਰਾਂਟ ਰੋਡ ਦੇ ਰਹਿਣ ਵਾਲੇ ਹਰਦੀਪ ਭੱਚੂ ਦੀ ਤੇਜ਼ ਰਫ਼ਤਾਰ ਔਡੀ ਕਾਰ ਬੇਕਾਬੂ ਹੋ ਗਈ। ਕਾਰ ਨੇ ਸੜਕ ਕਿਨਾਰੇ ਪੈਦਲ ਜਾ ਰਹੀ ਮਾਂ-ਧੀ ਨੂੰ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ ਵਿੱਚ ਮਾਂ ਅਤੇ ਧੀ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।

ਇਨਕੁਆਇਰੀ ਟੀਮ ਦੀ ਜਾਂਚ ਅਤੇ ਡੈਸ਼ਕੈਮ ਫੁਟੇਜ ਤੋਂ ਖੁਲਾਸਾ ਹੋਇਆ ਕਿ ਇਹ ਹਾਦਸਾ ਆਮ ਲਾਪਰਵਾਹੀ ਕਾਰਨ ਨਹੀਂ, ਸਗੋਂ ਦੋਵਾਂ ਨੌਜਵਾਨਾਂ ਵੱਲੋਂ ਲਗਾਈ ਜਾ ਰਹੀ ਕਾਰ ਰੇਸ ਕਾਰਨ ਵਾਪਰਿਆ ਸੀ। ਹਰਦੀਪ ਦੀ ਕਾਰ ਦੇ ਡੈਸ਼ਕੈਮ ਦੀ ਆਡੀਓ ਵਿੱਚ ਦੋਵਾਂ ਨੂੰ ਲਾਲ ਬੱਤੀ 'ਤੇ ਗੱਲਬਾਤ ਕਰਦੇ ਸੁਣਿਆ ਗਿਆ।

ਅਦਾਲਤ ਨੇ ਸੁਣਾਈ 12 ਅਤੇ 16 ਸਾਲ ਦੀ ਸਖ਼ਤ ਸਜ਼ਾ

ਲੀਡਜ਼ ਕਰਾਊਨ ਕੋਰਟ ਵਿੱਚ ਹਰਦੀਪ ਭੱਚੂ ਨੇ ਜੂਨ 2024 ਵਿੱਚ ਹੀ ਖ਼ਤਰਨਾਕ ਡਰਾਈਵਿੰਗ ਕਾਰਨ ਦੋ ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਉਸ ਨੂੰ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਦੂਜੇ ਪਾਸੇ, ਜਸਕਮਲ ਰਿਆਤ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ, ਪਰ ਮੁਕੱਦਮੇ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ 16 ਸਾਲ ਦੀ ਕੈਦ ਦੀ ਸਜ਼ਾ ਸੁਣਾਈ।

ਇਸ ਦੇ ਨਾਲ ਹੀ ਦੋਵਾਂ ਦੇ ਡਰਾਈਵਿੰਗ ਲਾਇਸੈਂਸਾਂ 'ਤੇ 6-6 ਸਾਲ ਦੀ ਪਾਬੰਦੀ ਲਗਾਈ ਗਈ ਹੈ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਲਾਇਸੈਂਸ ਲੈਣ ਲਈ ਸਖ਼ਤ ਡਰਾਈਵਿੰਗ ਟੈਸਟ ਪਾਸ ਕਰਨਾ ਪਵੇਗਾ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+