ਬੱਚਿਆਂ ਦੇ ਪਾਸਪੋਰਟ ਨਿਯਮਾਂ ਵਿੱਚ ਵੱਡਾ ਬਦਲਾਅ, ਜਾਣੋ ਕਿੰਨੀ ਵਧੀ Fees
ਵਿਦੇਸ਼ ਮੰਤਰਾਲੇ ਨੇ ਬੱਚਿਆਂ ਦੇ ਪਾਸਪੋਰਟ ਨਾਲ ਜੁੜੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਪਾਸਪੋਰਟ ਦੀ ਵੈਧਤਾ ਨੂੰ 15 ਸਾਲ ਤੋਂ ਵਧ ਕੇ 18 ਸਾਲ ਕਰ ਦਿੱਤਾ ਗਿਆ ਹੈ।
ਘੱਟ ਉਮਰ ਦੇ ਬੱਚਿਆਂ ਨੂੰ ਜਾਰੀ ਕੀਤਾ ਜਾਣ ਵਾਲਾ 36 ਪੰਨਿਆਂ ਦਾ ਆਮ ਪਾਸਪੋਰਟ ਹੁਣ ਜਾਰੀ ਹੋਣ ਦੀ ਤਾਰੀਖ ਤੋਂ 18 ਸਾਲ ਦੀ ਉਮਰ ਤੱਕ ਜਾਂ 5 ਸਾਲਾਂ ਤੱਕ, ਜੋ ਵੀ ਪਹਿਲਾਂ ਆਵੇ, ਵੈਧ ਰਹੇਗਾ। ਨਿਯਮ ਬਦਲਣ ਤੋਂ ਬਾਅਦ ਜੇਕਰ ਕੋਈ ਬੱਚਾ ਪਾਸਪੋਰਟ ਜਾਰੀ ਹੋਣ ਤੋਂ 5 ਸਾਲ ਪੂਰੇ ਹੋਣ ਤੋਂ ਪਹਿਲਾਂ ਹੀ 18 ਸਾਲ ਦੀ ਉਮਰ ਪੂਰੀ ਕਰ ਲੈਂਦਾ ਹੈ, ਤਾਂ ਉਸ ਦਾ ਪਾਸਪੋਰਟ ਉਸੇ ਸਮੇਂ ਅਵੈਧ ਹੋ ਜਾਵੇਗਾ।

ਇਸ ਤਰ੍ਹਾਂ 5 ਸਾਲ ਜਾਂ 18 ਸਾਲ ਦੀ ਉਮਰ ਵਿੱਚੋਂ ਜੋ ਪਹਿਲਾਂ ਆਵੇਗੀ, ਉਹੀ ਪਾਸਪੋਰਟ ਦੀ ਅੰਤਿਮ ਵੈਧਤਾ ਹੋਵੇਗੀ। ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਸੋਧ ਨਿਯਮ, 2026 ਨੂੰ 17 ਸਤੰਬਰ ਨੂੰ ਭਾਰਤ ਦੇ ਰਾਜਪੱਤਰ ਵਿੱਚ ਪ੍ਰਕਾਸ਼ਿਤ ਕੀਤਾ ਹੈ। ਇਸ ਸੋਧ ਰਾਹੀਂ ਸਾਲ 1980 ਦੇ ਪਾਸਪੋਰਟ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ।
ਬੱਚਿਆਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ 10 ਫੀਸਦੀ ਛੋਟ
ਨਵੇਂ ਪਾਸਪੋਰਟ ਲਈ ਅਰਜ਼ੀ ਦੇਣ ਵਾਲੇ 8 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨਾਂ ਨੂੰ 10 ਫੀਸਦੀ ਦੀ ਛੋਟ ਮਿਲਦੀ ਰਹੇਗੀ। ਹਾਲਾਂਕਿ, ਪਾਸਪੋਰਟ ਰੀ-ਇਸ਼ੂ ਕਰਵਾਉਣ ਸਮੇਂ ਇਹ ਛੋਟ ਉਪਲਬਧ ਨਹੀਂ ਹੋਵੇਗੀ। ਬੱਚਿਆਂ ਦੇ ਪਾਸਪੋਰਟ ਦੀ ਫੀਸ ਵਿੱਚ ਬਦਲਾਅ ਹੋਣ ਦੇ ਬਾਵਜੂਦ ਨਵੇਂ ਪਾਸਪੋਰਟ ਲਈ ਅਰਜ਼ੀ ਦੇਣ ਵਾਲੇ ਬੱਚਿਆਂ ਨੂੰ 10 ਫੀਸਦੀ ਛੋਟ ਦਾ ਲਾਭ ਜਾਰੀ ਰਹੇਗਾ।
ਨਵੀਂ ਫੀਸ ਵਿਵਸਥਾ ਵਿੱਚ ਆਮ ਪਾਸਪੋਰਟ ਤੋਂ ਇਲਾਵਾ ਤਤਕਾਲ ਸੇਵਾ, ਪਾਸਪੋਰਟ ਨਵੀਨੀਕਰਨ, ਗੁੰਮ ਜਾਂ ਖਰਾਬ ਹੋਏ ਪਾਸਪੋਰਟ ਨੂੰ ਬਦਲਣ ਅਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ (PCC) ਵਰਗੀਆਂ ਵੱਖ-ਵੱਖ ਸੇਵਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨਵੇਂ ਨਿਯਮਾਂ ਮੁਤਾਬਕ ---
-ਵਿਅਸਕਾਂ ਲਈ 36 ਪੇਜ਼ ਪਾਸਪੋਰਟ ਬਣਵਾਉਣ ਦੀ ਫੀਸ ਨੂੰ 1500 ਤੋਂ ਵਧਾ ਕੇ 2500 ਕਰ ਦਿੱਤਾ ਗਿਆ ਹੈ। ਤਤਕਾਲ ਲਈ ਨਵੀਂ ਫੀਸ 5000 ਹੈ।
-ਨਾਬਾਲਗਾਂ ਲਈ 36 ਪੇਜ਼ ਪਾਸਪੋਰਟ ਬਣਵਾਉਣ ਦੀ ਫੀਸ ਨੂੰ 1000 ਤੋਂ ਵਧਾ ਕੇ 1750 ਕਰ ਦਿੱਤਾ ਗਿਆ ਹੈ। ਤਤਕਾਲ ਲਈ ਨਵੀਂ ਫੀਸ 4250 ਹੈ।


Click it and Unblock the Notifications
