ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ,13 ਸਾਲ ਦੇ ਸ਼ਾਨਦਾਰ ਟੈਸਟ ਕਰੀਅਰ ਦਾ ਅੰਤ, ਡੈਬਿਊ ਤੋਂ ਸੰਨਿਆਸ ਤੱਕ 229 ਵਿਕਟਾ

ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ। ਖ਼ਾਸ ਗੱਲ ਇਹ ਹੈ ਕਿ 13 ਸਾਲ ਪਹਿਲਾਂ 6 ਨਵੰਬਰ ਨੂੰ ਹੀ ਉਨ੍ਹਾਂ ਨੇ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ ਅਤੇ ਇਸੇ ਦਿਨ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ।

ਸ਼ਮੀ ਨੇ ਆਪਣੇ ਟੈਸਟ ਕਰੀਅਰ ਦੌਰਾਨ 64 ਮੈਚਾਂ ਵਿੱਚ 229 ਵਿਕਟਾਂ ਹਾਸਲ ਕੀਤੀਆਂ। ਹਾਲਾਂਕਿ, ਉਹ ਵਨਡੇ ਅਤੇ ਟੀ-20 ਕ੍ਰਿਕਟ ਖੇਡਣਾ ਜਾਰੀ ਰੱਖਣਗੇ। 36 ਸਾਲਾ ਸ਼ਮੀ ਨੇ ਆਪਣੀ ਪੋਸਟ ਵਿੱਚ ਲਿਖਿਆ, ''ਅੱਜ ਭਾਰੀ ਮਨ ਅਤੇ ਅਣਗਿਣਤ ਖ਼ੂਬਸੂਰਤ ਯਾਦਾਂ ਨਾਲ ਮੈਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕਰ ਰਿਹਾ ਹਾਂ। ਜਦੋਂ ਪਹਿਲੀ ਵਾਰ ਭਾਰਤ ਦੀ ਟੈਸਟ ਜਰਸੀ ਪਹਿਨੀ ਸੀ, ਉਦੋਂ ਸਿਰਫ਼ ਇੱਕ ਹੀ ਸੁਪਨਾ ਸੀ ਕਿ ਦੇਸ਼ ਲਈ ਕੁਝ ਕਰਕੇ ਦਿਖਾਉਣਾ ਹੈ। ਹਰ ਵਿਕਟ, ਸੰਘਰਸ਼, ਸੱਟ ਅਤੇ ਵਾਪਸੀ ਨੇ ਮੈਨੂੰ ਕੁਝ ਨਾ ਕੁਝ ਸਿਖਾਇਆ ਹੈ।''

shami retirement

ਬੋਲੇ- ਚਿੱਟੀ ਜਰਸੀ ਛੱਡ ਰਿਹਾ ਹਾਂ, ਕ੍ਰਿਕਟ ਨਹੀਂ

ਸ਼ਮੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਈਪੀਐੱਲ ਅਤੇ ਘਰੇਲੂ ਕ੍ਰਿਕਟ ਸਮੇਤ ਵ੍ਹਾਈਟ ਬਾਲ ਫਾਰਮੈਟ ਵਿੱਚ ਖੇਡਣਾ ਜਾਰੀ ਰੱਖਣਗੇ। ਲੋੜ ਪੈਣ 'ਤੇ ਆਪਣੀ ਫਿਟਨੈੱਸ ਬਰਕਰਾਰ ਰੱਖਣ ਲਈ ਉਹ ਪਹਿਲੀ ਸ਼੍ਰੇਣੀ ਕ੍ਰਿਕਟ ਦੇ ਚਾਰ ਦਿਨਾਂ ਵਾਲੇ ਮੈਚ ਵੀ ਖੇਡ ਸਕਦੇ ਹਨ, ਪਰ ਭਾਰਤ ਲਈ ਹੁਣ ਟੈਸਟ ਕ੍ਰਿਕਟ ਨਹੀਂ ਖੇਡਣਗੇ। ਉਨ੍ਹਾਂ ਕਿਹਾ, ''ਟੈਸਟ ਕ੍ਰਿਕਟ ਮੇਰੇ ਲਈ ਸਿਰਫ਼ ਇੱਕ ਫਾਰਮੈਟ ਨਹੀਂ, ਸਗੋਂ ਮੇਰੀ ਜ਼ਿੰਦਗੀ ਦਾ ਬੇਹੱਦ ਖ਼ਾਸ ਹਿੱਸਾ ਰਿਹਾ ਹੈ। ਮੈਦਾਨ 'ਤੇ ਮੇਰੀ ਆਖ਼ਰੀ ਟੈਸਟ ਗੇਂਦ ਭਾਵੇਂ ਸੁੱਟੀ ਜਾ ਚੁੱਕੀ ਹੈ, ਪਰ ਭਾਰਤ ਲਈ ਖੇਡਣ ਦਾ ਮਾਣ ਹਮੇਸ਼ਾ ਮੇਰੇ ਦਿਲ ਵਿੱਚ ਰਹੇਗਾ।''

ਡੈਬਿਊ ਮੈਚ ਵਿੱਚ ਹੀ ਸ਼ਮੀ ਨੇ ਲਈਆਂ ਸਨ 9 ਵਿਕਟਾਂ

ਮੁਹੰਮਦ ਸ਼ਮੀ ਨੇ 6 ਨਵੰਬਰ 2013 ਨੂੰ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ ਵਿੱਚ ਵੈਸਟਇੰਡੀਜ਼ ਖ਼ਿਲਾਫ਼ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ। ਆਪਣੇ ਡੈਬਿਊ ਮੈਚ ਵਿੱਚ ਹੀ ਉਨ੍ਹਾਂ ਨੇ ਕੁੱਲ 9 ਵਿਕਟਾਂ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਹ 6 ਵਾਰ ਇੱਕ ਪਾਰੀ ਵਿੱਚ 5 ਜਾਂ ਇਸ ਤੋਂ ਵੱਧ ਵਿਕਟਾਂ ਲੈਣ ਵਿੱਚ ਸਫ਼ਲ ਰਹੇ। ਇੱਕ ਪਾਰੀ ਵਿੱਚ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 56 ਦੌੜਾਂ ਦੇ ਕੇ 6 ਵਿਕਟਾਂ ਰਿਹਾ।

ਵਨਡੇ ਵਿਸ਼ਵ ਕੱਪ ਤੋਂ ਬਾਅਦ ਸੱਟਾਂ ਨਾਲ ਜੂਝਦੇ ਰਹੇ, ਟੀਮ ਵਿੱਚ ਨਹੀਂ ਹੋਈ ਵਾਪਸੀ

2023 ਦੇ ਵਨਡੇ ਵਿਸ਼ਵ ਕੱਪ ਵਿੱਚ ਮੁਹੰਮਦ ਸ਼ਮੀ ਭਾਰਤ ਦੇ ਸਭ ਤੋਂ ਸਫ਼ਲ ਗੇਂਦਬਾਜ਼ਾਂ ਵਿੱਚ ਸ਼ਾਮਲ ਰਹੇ ਸਨ। ਇਸ ਤੋਂ ਬਾਅਦ ਗਿੱਟੇ ਦੀ ਸੱਟ ਕਾਰਨ ਉਨ੍ਹਾਂ ਨੂੰ ਸਰਜਰੀ ਕਰਵਾਉਣੀ ਪਈ। ਗੋਡੇ ਦੀ ਸਮੱਸਿਆ ਕਾਰਨ ਵੀ ਉਨ੍ਹਾਂ ਦੀ ਵਾਪਸੀ ਵਿੱਚ ਦੇਰੀ ਹੋਈ। ਜਨਵਰੀ 2025 ਵਿੱਚ ਉਨ੍ਹਾਂ ਨੇ ਟੀ-20 ਕ੍ਰਿਕਟ ਰਾਹੀਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਕੀਤੀ ਅਤੇ ਇਸ ਤੋਂ ਬਾਅਦ ਚੈਂਪੀਅਨਜ਼ ਟਰਾਫੀ ਦੀ ਟੀਮ ਵਿੱਚ ਵੀ ਉਨ੍ਹਾਂ ਨੂੰ ਜਗ੍ਹਾ ਮਿਲੀ। ਨਿਊਜ਼ੀਲੈਂਡ ਖ਼ਿਲਾਫ਼ ਫਾਈਨਲ ਉਨ੍ਹਾਂ ਦਾ ਆਖ਼ਰੀ ਅੰਤਰਰਾਸ਼ਟਰੀ ਮੈਚ ਰਿਹਾ।

ਇਸ ਤੋਂ ਬਾਅਦ ਉਹ ਭਾਰਤੀ ਟੀਮ ਲਈ ਕਿਸੇ ਵੀ ਫਾਰਮੈਟ ਵਿੱਚ ਨਹੀਂ ਖੇਡੇ, ਪਰ ਘਰੇਲੂ ਕ੍ਰਿਕਟ ਵਿੱਚ ਬੰਗਾਲ ਵੱਲੋਂ ਲਗਾਤਾਰ ਖੇਡਦੇ ਰਹੇ। ਹਾਲ ਹੀ ਵਿੱਚ ਰਣਜੀ ਟਰਾਫੀ ਦੇ ਸ਼ੁਰੂਆਤੀ ਮੈਚ ਵਿੱਚ ਦਿੱਲੀ ਖ਼ਿਲਾਫ਼ ਉਨ੍ਹਾਂ ਨੇ 5 ਵਿਕਟਾਂ ਹਾਸਲ ਕਰਕੇ ਆਪਣੀ ਗੇਂਦਬਾਜ਼ੀ ਦਾ ਦਮ ਦਿਖਾਇਆ ਸੀ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+