ਪੰਜਾਬ ਦੇ 6,507 ਕੰਪਿਊਟਰ ਅਧਿਆਪਕਾਂ ਨੂੰ ਮਿਲਿਆ ਦੀਵਾਲੀ ਦਾ ਤੋਹਫ਼ਾ, CM ਮਾਨ ਨੇ DA ਵਿੱਚ 40% ਵਾਧੇ ਦਾ ਕੀਤਾ ਐਲਾਨ

ਪੰਜਾਬ ਸਰਕਾਰ ਨੇ ਦੀਵਾਲੀ 'ਤੇ ਕੰਪਿਊਟਰ ਅਧਿਆਪਕਾਂ (PICTES) ਨੂੰ ਤੋਹਫ਼ਾ ਦਿੱਤਾ ਹੈ। ਪੰਜਾਬ ਸਰਕਾਰ ਨੇ 6,507 ਕੰਪਿਊਟਰ ਅਧਿਆਪਕਾਂ (PICTES) ਦੇ ਮਹਿੰਗਾਈ ਭੱਤੇ (DA) ਵਿੱਚ 40 ਫ਼ੀਸਦੀ ਦਾ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਇਨ੍ਹਾਂ ਕਰਮਚਾਰੀਆਂ ਦਾ DA 181 ਫ਼ੀਸਦੀ ਤੋਂ ਵਧ ਕੇ 221 ਫ਼ੀਸਦੀ ਹੋ ਗਿਆ ਹੈ।

ਇਸ ਦੇ ਨਾਲ ਹੀ ਸਮੱਗਰ ਸਿੱਖਿਆ ਤਹਿਤ ਕੰਮ ਕਰ ਰਹੇ 1,007 ਗੈਰ-ਅਧਿਆਪਨ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਫ਼ੈਸਲਾ ਵੀ ਲਿਆ ਗਿਆ ਹੈ। ਸਰਕਾਰ ਮੁਤਾਬਕ, ਇਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਕੁਝ ਸਮਾਂ ਪਹਿਲਾਂ ਹੀ ਰੈਗੂਲਰ ਕੀਤੀਆਂ ਗਈਆਂ ਸਨ।

CM maan

ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਹ ਕਰਮਚਾਰੀਆਂ ਦੀ ਭਲਾਈ ਅਤੇ ਉਨ੍ਹਾਂ ਦੇ ਸੁਰੱਖਿਅਤ ਭਵਿੱਖ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਉਨ੍ਹਾਂ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਕੰਪਿਊਟਰ ਅਧਿਆਪਕਾਂ ਦੀ ਤਨਖ਼ਾਹ ਵਿੱਚ ਕਿੰਨਾ ਹੋਵੇਗਾ ਵਾਧਾ? ਜਾਣੋ

ਕੰਪਿਊਟਰ ਅਧਿਆਪਕਾਂ ਦਾ DA 181 ਫ਼ੀਸਦੀ ਤੋਂ ਵਧ ਕੇ 221 ਫ਼ੀਸਦੀ ਹੋਣ ਨਾਲ ਉਨ੍ਹਾਂ ਦੀ ਮਹੀਨਾਵਾਰ ਤਨਖ਼ਾਹ ਵਿੱਚ ਵੀ ਵਾਧਾ ਹੋਵੇਗਾ।
- 15,000 ਰੁਪਏ ਬੇਸਿਕ ਤਨਖ਼ਾਹ ਵਾਲੇ ਕਰਮਚਾਰੀਆਂ ਦੀ ਤਨਖ਼ਾਹ ਵਿੱਚ 6,000 ਰੁਪਏ ਦਾ ਵਾਧਾ ਹੋਵੇਗਾ।
- 25,000 ਰੁਪਏ ਬੇਸਿਕ ਤਨਖ਼ਾਹ ਵਾਲਿਆਂ ਨੂੰ ਹਰ ਮਹੀਨੇ 10,000 ਰੁਪਏ ਵੱਧ ਮਿਲਣਗੇ।
- 35,000 ਰੁਪਏ ਬੇਸਿਕ ਤਨਖ਼ਾਹ ਵਾਲਿਆਂ ਦੀ ਤਨਖ਼ਾਹ ਵਿੱਚ 14,000 ਰੁਪਏ ਦਾ ਵਾਧਾ ਹੋਵੇਗਾ।

ਇਹ ਵਾਧਾ ਮਹਿੰਗਾਈ ਭੱਤੇ ਦੀ ਪੁਰਾਣੀ ਅਤੇ ਨਵੀਂ ਦਰ ਦੇ ਅੰਤਰ ਦੇ ਆਧਾਰ 'ਤੇ ਹੋਵੇਗਾ। ਇਸ ਤੋਂ ਪਹਿਲਾਂ ਜਨਵਰੀ 2025 ਵਿੱਚ ਪੰਜਾਬ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦਾ DA 148 ਫ਼ੀਸਦੀ ਤੋਂ ਵਧਾ ਕੇ 181 ਫ਼ੀਸਦੀ ਕੀਤਾ ਸੀ।

ਉਸ ਸਮੇਂ ਹੋਏ ਵਾਧੇ ਨਾਲ 15,000 ਰੁਪਏ ਬੇਸਿਕ ਤਨਖ਼ਾਹ ਵਾਲੇ ਕਰਮਚਾਰੀਆਂ ਨੂੰ 4,950 ਰੁਪਏ, 25,000 ਰੁਪਏ ਬੇਸਿਕ ਤਨਖ਼ਾਹ ਵਾਲਿਆਂ ਨੂੰ 8,250 ਰੁਪਏ ਅਤੇ 35,000 ਰੁਪਏ ਬੇਸਿਕ ਤਨਖ਼ਾਹ ਵਾਲਿਆਂ ਨੂੰ 11,550 ਰੁਪਏ ਪ੍ਰਤੀ ਮਹੀਨਾ ਦਾ ਲਾਭ ਮਿਲਿਆ ਸੀ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+