ਨਿਠਾਰੀ ਕਾਂਡ ਵਾਲੇ ਸੁਰਿੰਦਰ ਕੋਲੀ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪੁਲਿਸ ਨੂੰ ਪੱਖੇ ਨਾਲ ਲਟਕਦੀ ਮਿਲੀ ਲਾਸ਼

ਨਿਠਾਰੀ ਕਾਂਡ ਦੇ ਦੋਸ਼ੀ ਰਹੇ ਸੁਰਿੰਦਰ ਕੋਲੀ ਨੇ ਸ਼ੁੱਕਰਵਾਰ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਪਿਛਲੇ ਕੁਝ ਮਹੀਨਿਆਂ ਤੋਂ ਆਪਣਾ ਨਾਮ ਬਦਲ ਕੇ ਹਰਿਦੁਆਰ ਵਿੱਚ ਰਹਿ ਰਿਹਾ ਸੀ, ਉਸ ਦੀ ਲਾਸ਼ ਚਾਹ ਦੀ ਦੁਕਾਨ ਵਿੱਚ ਫਾਹੇ ਨਾਲ ਲਟਕਦੀ ਮਿਲੀ।

ਸੁਰਿੰਦਰ ਕੋਲੀ ਪਿਛਲੇ ਸਾਲ ਹੀ ਜੇਲ੍ਹ ਤੋਂ ਬਾਹਰ ਆਇਆ ਸੀ, ਜਿਸਤੋਂ ਬਾਅਦ ਉਹ ਆਪਣੀ ਪਛਾਣ ਲੁਕੋ ਕੇ ਅਤੇ ਨਾਂਅ ਬਦਲ ਕੇ ਹਰਿਦੁਆਰ 'ਚ ਇੱਕ ਚਾਅ ਦੀ ਦੁਕਾਨ ਚਲਾ ਰਿਹਾ ਸੀ। ਕਰੀਬ ਚਾਰ ਦਿਨ ਪਹਿਲਾਂ ਉਸ ਨੇ ਸਪਤ ਰਿਸ਼ੀ ਚੌਕੀ ਇਲਾਕੇ ਵਿੱਚ ਲਾਲ ਮੰਦਰ ਨੇੜੇ ਸੜਕ ਕਿਨਾਰੇ ਇੱਕ ਛੋਟੀ ਦੁਕਾਨ ਕਿਰਾਏ 'ਤੇ ਲਈ ਸੀ ਅਤੇ ਉੱਥੇ ਚਾਹ ਵੇਚਣੀ ਸ਼ੁਰੂ ਕੀਤੀ ਸੀ। ਗੁਆਂਢੀਆਂ ਮੁਤਾਬਕ ਉਸ ਨੇ ਦੁਕਾਨ ਦੇ ਮਾਲਕ ਨੂੰ ਕੁਝ ਮਹੀਨਿਆਂ ਦਾ ਕਿਰਾਇਆ ਐਡਵਾਂਸ ਵੀ ਦਿੱਤਾ ਸੀ।

surinder koli

ਇਲਾਕੇ ਵਿੱਚ ਕੁੰਭ ਦੀਆਂ ਤਿਆਰੀਆਂ ਕਾਰਨ ਕਬਜ਼ੇ ਦੀ ਕਾਰਵਾਈ ਚੱਲ ਰਹੀ ਹੈ। ਗੁਆਂਢੀਆਂ ਦਾ ਕਹਿਣਾ ਹੈ ਕਿ ਕੋਲੀ ਨੂੰ ਦੁਕਾਨ ਹਟਣ ਅਤੇ ਐਡਵਾਂਸ ਪੈਸੇ ਫਸਣ ਦੀ ਚਿੰਤਾ ਸੀ, ਸ਼ਾਇਦ ਇਸੀ ਕਰਕੇ ਉਸਨੇ ਅੱਜ ਸਵੇਰੇ ਇਸੇ ਦੁਕਾਨ ਵਿੱਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।

ਨਿਠਾਰੀ ਕੇਸ 'ਚ 19 ਸਾਲ ਜੇਲ੍ਹ 'ਚ ਰਿਹਾ ''ਕੋਲੀ''

29 ਦਸੰਬਰ 2006 ਨੂੰ ਮੋਨਿੰਦਰ ਸਿੰਘ ਪੰਧੇਰ ਦੀ ਕੋਠੀ ਦੇ ਪਿੱਛੇ ਨਾਲੇ ਵਿੱਚੋਂ ਮਨੁੱਖੀ ਅਵਸ਼ੇਸ਼ ਮਿਲਣ ਤੋਂ ਬਾਅਦ ਪੂਰੇ ਦੇਸ਼ ਵਿੱਚ ਸਨਸਨੀ ਫੈਲ ਗਈ ਸੀ। ਨਿਠਾਰੀ ਮਾਮਲੇ ਨਾਲ ਜੁੜੇ ਕੁੱਲ 16 ਮਾਮਲਿਆਂ ਵਿੱਚ CBI ਨੇ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਨ੍ਹਾਂ ਮਾਮਲਿਆਂ ਵਿੱਚ ਕੋਲੀ 'ਤੇ ਕਤਲ, ਜਬਰ-ਜਨਾਹ, ਅਗਵਾ ਅਤੇ ਸਬੂਤ ਮਿਟਾਉਣ ਵਰਗੇ ਦੋਸ਼ ਲਗਾਏ ਗਏ ਸਨ। ਸੁਰਿੰਦਰ ਕੋਲੀ ਨੂੰ 13 ਮਾਮਲਿਆਂ ਵਿੱਚ ਮੌਤ ਦੀ ਸਜ਼ਾ ਵੀ ਸੁਣਾਈ ਗਈ ਸੀ। ਹਾਲਾਂਕਿ ਸਾਲ 2023 ਵਿੱਚ ਇਲਾਹਾਬਾਦ ਹਾਈ ਕੋਰਟ ਨੇ ਉਸ ਨੂੰ 12 ਮਾਮਲਿਆਂ ਵਿੱਚ ਬਰੀ ਕਰ ਦਿੱਤਾ ਸੀ।

ਅਦਾਲਤ ਨੇ ਕਿਹਾ ਸੀ ਕਿ ਕਰੀਬ 60 ਦਿਨਾਂ ਦੀ ਪੁਲਿਸ ਹਿਰਾਸਤ ਤੋਂ ਬਾਅਦ ਦਰਜ ਕੀਤਾ ਗਿਆ ਕਬੂਲਨਾਮਾ ਭਰੋਸੇਯੋਗ ਨਹੀਂ ਮੰਨਿਆ ਜਾ ਸਕਦਾ। ਇਸ ਤੋਂ ਬਾਅਦ 30 ਜੁਲਾਈ 2025 ਨੂੰ ਸੁਪਰੀਮ ਕੋਰਟ ਨੇ ਵੀ ਇਨ੍ਹਾਂ 12 ਮਾਮਲਿਆਂ ਵਿੱਚ ਬਰੀ ਕੀਤੇ ਜਾਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ ਅਤੇ ਨਵੰਬਰ 2025 ਵਿੱਚ ਸੁਪਰੀਮ ਕੋਰਟ ਨੇ ਆਖਰੀ ਮਾਮਲੇ ਵਿੱਚ ਵੀ ਉਸ ਨੂੰ ਦੋਸ਼ਮੁਕਤ ਕਰ ਦਿੱਤਾ ਸੀ।

ਕਰੀਬ 19 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਨਵੰਬਰ 2025 ਵਿੱਚ ਸੁਰਿੰਦਰ ਕੋਲੀ ਜੇਲ੍ਹ ਤੋਂ ਬਾਹਰ ਆਇਆ ਸੀ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+