''ਧੁਰੰਧਰ'' ਵਰਗੀਆਂ ਫ਼ਿਲਮਾਂ ਨੂੰ ਛੱਡਿਆ ਪਿੱਛੇ, Oscars 2027 ਲਈ ਮਰਾਠੀ ਫ਼ਿਲਮ ‘ਗੋਂਧਲ’ ਬਣੀ ਭਾਰਤ ਦੀ Official Entry
ਮਰਾਠੀ ਫ਼ਿਲਮ 'ਗੋਂਧਲ' ਨੂੰ 99ਵੇਂ ਅਕੈਡਮੀ ਐਵਾਰਡਸ ਯਾਨੀ Oscars 2027 ਲਈ ਭਾਰਤ ਦੀ ਅਧਿਕਾਰਤ ਐਂਟਰੀ ਚੁਣਿਆ ਗਿਆ ਹੈ। ਫ਼ਿਲਮ ਫੈਡਰੇਸ਼ਨ ਆਫ ਇੰਡੀਆ (FFI) ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ।
ਇਹ ਫ਼ਿਲਮ ਆਸਕਰ ਵਿੱਚ 'ਬੈਸਟ ਇੰਟਰਨੈਸ਼ਨਲ ਫੀਚਰ ਫ਼ਿਲਮ' ਕੈਟਾਗਰੀ ਲਈ ਭਾਰਤ ਦੀ ਨੁਮਾਇੰਦਗੀ ਕਰੇਗੀ। ਇਸ ਵਾਰ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਦੀਆਂ ਕੁੱਲ 33 ਫ਼ਿਲਮਾਂ ਆਸਕਰ ਦੀ ਦੌੜ ਵਿੱਚ ਸ਼ਾਮਲ ਸਨ। 'ਧੁਰੰਧਰ', 'ਬਾਰਡਰ-2' ਅਤੇ 'ਹਨੂਮਾਨ ਅੰਸ਼' ਵਰਗੀਆਂ ਫ਼ਿਲਮਾਂ ਵੀ ਇਸ ਸੂਚੀ ਵਿੱਚ ਸਨ, ਜਿਨ੍ਹਾਂ ਨੂੰ ਪਿੱਛੇ ਛੱਡ ਕੇ ਇਹ ਮਰਾਠੀ ਫ਼ਿਲਮ Oscars ਲਈ ਭਾਰਤ ਦੀ ਅਧਿਕਾਰਤ ਐਂਟਰੀ ਬਣੀ ਹੈ ।

ਕੀ ਹੈ 'ਗੋਂਧਲ' ਦੀ ਕਹਾਣੀ?
'ਗੋਂਧਲ' ਲਗਭਗ 2 ਘੰਟਿਆਂ ਦੀ ਇੱਕ ਸਾਈਕੋਲੋਜੀਕਲ ਥ੍ਰਿਲਰ ਫ਼ਿਲਮ ਹੈ। ਇਹ ਪੇਂਡੂ ਮਹਾਰਾਸ਼ਟਰ ਦੀ ਲੋਕ ਪਰੰਪਰਾ ਅਤੇ ਧਾਰਮਿਕ ਰਸਮ 'ਗੋਂਧਲ' 'ਤੇ ਆਧਾਰਿਤ ਹੈ। ਫ਼ਿਲਮ ਦਾ ਲੇਖਨ ਅਤੇ ਨਿਰਦੇਸ਼ਨ ਸੰਤੋਸ਼ ਡਾਵਖਰ ਨੇ ਕੀਤਾ ਹੈ। ਫ਼ਿਲਮ ਦੀ ਕਹਾਣੀ ਨਵ-ਵਿਆਹੇ ਜੋੜੇ ਆਨੰਦ ਅਤੇ ਸੁਮਨ ਦੇ ਘਰ ਹੋਣ ਵਾਲੀ ਰਾਤ ਭਰ ਚੱਲਣ ਵਾਲੀ ਗੋਂਧਲ ਰਸਮ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਦੌਰਾਨ ਪਿੰਡ ਦੇ ਲੋਕਾਂ ਵਿਚਾਲੇ ਪੁਰਾਣੇ ਝਗੜੇ, ਨਿੱਜੀ ਰੰਜਿਸ਼ਾਂ ਅਤੇ ਸਿਆਸੀ ਤਣਾਅ ਸਾਹਮਣੇ ਆਉਣ ਲੱਗਦੇ ਹਨ।
ਸੁਮਨ ਨਾਲ ਵਿਆਹ ਨਾ ਹੋਣ ਕਾਰਨ ਨਾਰਾਜ਼ ਪਿੰਡ ਦੇ ਪਾਟਿਲ ਦਾ ਪੁੱਤਰ ਸਰਜੇਰਾਵ ਵੀ ਇਸ ਵਿਆਹ ਨੂੰ ਸਵੀਕਾਰ ਨਹੀਂ ਕਰ ਪਾਉਂਦਾ। ਇਸ ਤੋਂ ਬਾਅਦ ਧਾਰਮਿਕ ਰਸਮ ਹੌਲੀ-ਹੌਲੀ ਕ੍ਰਾਈਮ ਅਤੇ ਸਸਪੈਂਸ ਡਰਾਮਾ ਬਣ ਜਾਂਦੀ ਹੈ। ਫ਼ਿਲਮ ਵਿੱਚ ਕਿਸ਼ੋਰ ਕਦਮ, ਇਸ਼ਿਤਾ ਦੇਸ਼ਮੁਖ, ਯੋਗੇਸ਼ ਸੋਹਣੀ, ਨਿਸ਼ਾਦ ਭੋਇਰ ਅਤੇ ਸੁਰੇਸ਼ ਵਿਸ਼ਵਕਰਮਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ।


Click it and Unblock the Notifications
