ਵਰਿੰਦਰ ਘੁੰਮਣ ਦੀ ਮੌਤ ਨੂੰ ਇੱਕ ਸਾਲ ਪੂਰਾ, ਬਰਸੀ ਸਮਾਗਮ 'ਚ ਪਰਿਵਾਰ ਦਾ ਖ਼ੁਲਾਸਾ ਕੇਸ ਨੂੰ ਦਬਾਉਣ ਲਈ ਕਰੋੜਾਂ ਰੁਪਏ ਹੋਏ ਸੀ ਆਫ਼ਰ

ਮਰਹੂਮ ਪ੍ਰਸਿੱਧ ਬਾਡੀਬਿਲਡਰ ਅਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਨੂੰ ਇੱਕ ਸਾਲ ਹੋ ਚੁੱਕਾ ਹੈ। ਅੱਜ ਜਲੰਧਰ ਦੇ ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਦਾ ਬਰਸੀ ਸਮਾਗਮ ਰੱਖਿਆ ਗਿਆ। ਜਿੱਥੇ ਲੋਕਾਂ ਨੇ ਪਹੁੰਚ ਕੇ ਮਰਹੂਮ ਵਰਿੰਦਰ ਘੁੰਮਣ ਨੂੰ ਸ਼ਰਧਾਂਜਲੀ ਦਿੱਤੀ।

ਘੁੰਮਣ ਦੀ ਪਹਿਲੀ ਬਰਸੀ 'ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਸਣੇ ਸਿਆਸੀ ਆਗੂਆਂ ਨੇ ਵੀ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਜਲੰਧਰ ਵੇਸ੍ਟ ਤੋਂ AAP MLA ਮੋਹਿੰਦਰ ਭਗਤ ਵੀ ਪਹੁੰਚੇ ਸਨ। ਉਨ੍ਹਾਂ ਨੇ ਘੁੰਮਣ ਨੂੰ ਯਾਦ ਕਰਦਿਆਂ ਕਿਹਾ ਕਿ ਵਰਿੰਦਰ ਘੁੰਮਣ ਨੇ ਨਾ ਸਿਰਫ਼ ਪੰਜਾਬ ਦੇ ਬਲਕਿ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੀ ਫਿੱਟਨੈੱਸ 'ਤੇ ਧਿਆਨ ਦੇਣ ਲਈ ਪ੍ਰੇਰਿਤ ਕੀਤਾ।

varinder ghuman

ਵਿਧਾਇਕ ਮੋਹਿੰਦਰ ਭਗਤ ਨੇ ਕਿਹਾ ਕਿ ਘੁੰਮਣ ਦੀ ਯਾਦ ਵਿੱਚ ਉਨ੍ਹਾਂ ਦੇ ਜੱਦੀ ਘਰ ਵਾਲੀ ਥਾਂ 'ਤੇ ਉਨ੍ਹਾਂ ਦਾ ਸਮਾਰਕ ਬਣਾਇਆ ਜਾਵੇਗਾ।

ਪਰਿਵਾਰ ਨੇ ਕਿਹਾ ਅੱਜ ਵੀ ਹੈ ਇੰਨਸਾਫ਼ ਦੀ ਉਮੀਦ

ਵਰਿੰਦਰ ਘੁੰਮਣ ਦੇ ਪਰਿਵਾਰ ਨੇ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਈ ਵੱਡੇ ਖ਼ੁਲਾਸੇ ਕੀਤੇ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਘੁੰਮਣ ਦੇ ਦੋਸ਼ੀਆਂ ਨੂੰ ਬਚਾਉਣ ਲਈ ਕਈ ਵੱਡੇ ਸਿਆਸੀ ਚਿਹਰਿਆਂ ਤੱਕ ਨੇ ਕੋਸ਼ਿਸ਼ ਕੀਤੀ , ਕਈ ਵਾਰ ਗੈਂਗਸਟਰਾਂ ਤੋਂ ਫ਼ੋਨ ਤੱਕ ਕਰਵਾਏ ਗਏ। ਘੁੰਮਣ ਦੇ ਪਰਿਵਾਰ ਮੁਤਾਬਕ ਦੋਸ਼ੀ ਡਾਕਟਰ ਵੱਲੋਂ ਇਸ ਕੇਸ ਨੂੰ ਰਫ਼ਾ-ਦਫ਼ਾ ਕਰਨ ਲਈ ਉਨ੍ਹਾਂ ਨੂੰ ਕਰੋੜਾਂ ਰੁਪਏ ਤੱਕ ਆਫ਼ਰ ਕੀਤੇ ਗਏ, ਪਰ ਉਨ੍ਹਾਂ ਦੇ ਪਰਿਵਾਰ ਨੇ ਬੇਇੱਜਤ ਕਰਕੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ।

ਘੁੰਮਣ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੰਨਸਾਫ਼ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਘੁੰਮਣ ਦੇ ਦੋਸ਼ੀ ਜਮਾਨਤ 'ਤੇ ਬਾਹਰ ਹਨ, ਪਰ ਜਦੋਂ ਤੱਕ ਉਨ੍ਹਾਂ ਨੂੰ ਸਜ਼ਾ ਨਹੀਂ ਮਿਲਦੀ ਉਦੋਂ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ। ਉਹ ਚਾਹੁੰਦੇ ਹਨ ਕਿ ਵਰਿੰਦਰ ਘੁੰਮਣ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਮਿਲੇ ਜਿਨ੍ਹਾਂ ਕਰ ਕੇ ਵਰਿੰਦਰ ਘੁੰਮਣ ਦੀ ਬੇਵਕਤੀ ਮੌਤ ਹੋਈ।

Fortis ਅੰਮ੍ਰਿਤਸਰ 'ਚ ਸਰਜਰੀ ਦੌਰਾਨ ਹੋਈ ਸੀ ਮੌਤ

ਵਰਿੰਦਰ ਘੁੰਮਣ ਮੋਢੇ ਦੇ ਇੱਕ ਛੋਟੇ ਜਿਹੇ ਆਪ੍ਰੇਸ਼ਨ ਲਈ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਗਏ ਸਨ। ਮੋਢੇ ਦੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋਈ ਸੀ। ਪਰਿਵਾਰ ਨੇ ਡਾਕਟਰਾਂ 'ਤੇ ਲਾਪਰਵਾਹੀ ਦਾ ਇਲਜ਼ਾਮ ਲਾਇਆ ਸੀ। ਮਾਮਲੇ ਦੀ ਜਾਂਚ ਲਈ SIT ਬਣਾਈ ਗਈ ਸੀ ਜਿਸ ਦੀ ਰਿਪੋਰਟ ਤੋਂ ਬਾਅਦ ਹਸਪਤਾਲ ਦੇ ਚਾਰ ਡਾਕਟਰਾਂ (ਡਾ. ਤਪਸ਼ ਸ਼ੁਕਲਾ, ਡਾ. ਅਲਕਾ ਤਿਵਾਰੀ, ਡਾ. ਰਾਜੇਂਦਰ ਕੌਰ ਅਤੇ ਹੋਰ) 'ਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਗਿਆ ਸੀ ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+