ਔਰਤਾਂ ਦੇ ਫੋਨਾਂ 'ਚ ਮੁੜ ਹੋਈ ਟੁੰ-ਟੁੰ, ਲੱਖਾਂ ਔਰਤਾਂ ਦੇ ਖਾਤਿਆਂ 'ਚ ਪਹੁੰਚੀ ਸਨਮਾਨ ਰਾਸ਼ੀ

ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਔਰਤਾਂ ਦੇ ਖ਼ਾਤੇ ਵਿੱਚ ਸਨਮਾਨ ਰਾਸ਼ੀ ਦੀ ਕਿਸ਼ਤ ਭੇਜੀ ਹੈ। ਅੱਜ (1 ਅਕਤੂਬਰ 2026) ਨੂੰ ਪੰਜਾਬ ਦੀਆਂ ਲਗਭਗ 37 ਲੱਖ ਤੋਂ ਵੱਧ ਯੋਗ ਔਰਤਾਂ ਦੇ ਬੈਂਕ ਖਾਤਿਆਂ ਵਿੱਚ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅਗਲੀ ਕਿਸ਼ਤ ਦੇ ਪੈਸੇ ਭੇਜੇ ਗਏ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਾਰਨ ਤਾਰਨ ਦੇ ਗੋਇੰਦਵਾਲ ਸਾਹਿਬ ਵਿਖੇ ਕਰਵਾਏ ਗਏ ਇੱਕ ਰਾਜ ਪੱਧਰੀ ਸਮਾਗਮ ਦੌਰਾਨ ਬਟਨ ਦਬਾ ਕੇ ਇਹ ਰਾਸ਼ੀ ਸਿੱਧੀ ਔਰਤਾਂ ਦੇ ਖਾਤਿਆਂ ਵਿੱਚ (DBT ਰਾਹੀਂ) ਟਰਾਂਸਫਰ ਕੀਤੀ ਹੈ। ਜਿਨ੍ਹਾਂ ਔਰਤਾਂ ਦੇ ਖ਼ਾਤੇ 'ਚ ਇਹ ਰਾਸ਼ੀ ਆਈ ਹੈ , ਉਨ੍ਹਾਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਹੈ।

sanman rashi kisht

ਇਸ ਵਾਰ ਸਰਕਾਰ ਵੱਲੋਂ ਅਕਤੂਬਰ, ਨਵੰਬਰ ਅਤੇ ਦਸੰਬਰ-ਤਿੰਨ ਮਹੀਨਿਆਂ ਦੀ ਰਾਸ਼ੀ ਇਕੱਠੀ ਭੇਜੀ ਗਈ ਹੈ। ਆਮ (General) ਸ਼੍ਰੇਣੀ ਦੀਆਂ ਔਰਤਾਂ ਦੇ ਖਾਤੇ 'ਚ ₹1,000 ਪ੍ਰਤੀ ਮਹੀਨਾ ਦੇ ਹਿਸਾਬ ਨਾਲ ₹3,000 ਇਕੱਠੇ ਆਏ ਹਨ। ਅਨੁਸੂਚਿਤ ਜਾਤੀ (SC) ਸ਼੍ਰੇਣੀ ਦੀਆਂ ਔਰਤਾਂ ਨੂੰ ₹1,500 ਪ੍ਰਤੀ ਮਹੀਨਾ ਦੇ ਹਿਸਾਬ ਨਾਲ ₹4,500 ਇਕੱਠੇ ਆਏ ਹਨ।

ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀ ਸਟੇਜ਼ਾਂ 'ਤੇ ਖੁੱਲ੍ਹ ਕੇ ਔਰਤਾਂ ਦੇ ਖਾਤੇ 'ਚ ਸਨਮਾਨ ਰਾਸ਼ੀ ਦੀ ਕਿਸ਼ਤ ਭੇਜਣ ਦੀ ਗੱਲ ਕੀਤੀ ਸੀ, CM ਮਾਨ ਨੇ ਕਿਹਾ ਸੀ ਕਿ ਹੁਣ ਬੱਸ ਪੰਜਾਬ ਦੀਆਂ ਮਾਵਾਂ-ਭੈਣਾਂ ਤਿਆਰ ਰਹਿਣ ਕਿਉਂਕਿ ਇਹ ਪੈਸੇ ਤਾਂ ਇੱਦਾਂ ਹੀ ਖਾਤਿਆਂ 'ਚ ਆਉਂਦੇ ਰਹਿਣਗੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਕਿਹਾ ਸੀ ਕਿ ਇਹ ਲੋਕਾਂ ਦਾ ਹੀ ਪੈਸਾ ਹੈ ਜੋ ਸਨਮਾਨ ਰਾਸ਼ੀ ਵੱਜੋਂ ਉਨ੍ਹਾਂ ਦੇ ਖਾਤਿਆਂ 'ਚ ਭੇਜਿਆ ਜਾ ਰਿਹਾ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+