ED ਦੀ ਰੇਡ ਤੋਂ ਬਾਅਦ ਅਮਨਦੀਪ ਕੌਰ ਦਾ ਵੱਡਾ ਦਾਅਵਾ, ਕਿਹਾ- ਭਾਜਪਾ 'ਚ ਜਾਣ ਲਈ ਦਿੱਤੇ ਗਏ ਲਾਲਚ, 36 ਘੰਟੇ ਚੱਲੀ ਰੇਡ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਵਿਧਾਇਕਾ ਅਮਨਦੀਪ ਕੌਰ ਦੇ ਘਰਾਂ ਦੀ ਜਾਂਚ ਖ਼ਤਮ ਹੋ ਗਈ ਹੈ। ਲਗਪਗ 36 ਘੰਟੇ ਚੱਲੀ ਇਸ ਕਾਰਵਾਈ ਦੌਰਾਨ ਜਾਂਚ ਏਜੰਸੀ ਦੀ ਟੀਮ ਵੱਲੋਂ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਅਤੇ ਪੁੱਛ ਪੜਤਾਲ ਕੀਤੀ ਗਈ।

ਈ ਡੀ ਦਾ ਹੁਣ ਜਾਂਚ ਦਾ ਘੇਰਾ ਮਾਲ ਵਿਭਾਗ ਵੱਲ ਵੀ ਗਿਆ। ਕੌਮੀ ਮਾਰਗ ਲਈ ਐਕੁਆਇਰ ਜ਼ਮੀਨ ਮਾਮਲੇ 'ਚ ਕਰੀਬ ਚਾਰ ਕਰੋੜ ਰੁਪਏ ਦੀ ਹੇਰਾਫੇਰੀ 'ਚ ਮੁਅੱਤਲ ਇਕ ਮਾਲ ਪਟਵਾਰੀ ਤੋਂ ਵੀ ਪੁੱਛਗਿੱਛ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮੁਅੱਤਲ ਮਾਲ ਪਟਵਾਰੀ ਤੋਂ ਪੁੱਛਗਿੱਛ ਕੀਤੇ ਜਾਣ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਹਾਲਾਂਕਿ ED ਨੇ ਕੀ ਪੁੱਛਗਿੱਛ ਕੀਤੀ ਅਤੇ ਜਾਂਚ ਏਜੰਸੀ ਨੂੰ ਕਿਹੜੇ ਅਹਿਮ ਸੁਰਾਗ ਮਿਲੇ ਇਸ ਬਾਰੇ ਏਜੰਸੀ ਦਾ ਕੋਈ ਅਧਿਕਾਰਤ ਬਿਆਨ ਨਹੀਂ ਆਇਆ।

mla arora

ਉਪਰੋਂ ਆਏ ਦਬਾਅ ਤੋਂ ਬਾਅਦ ED ਨੇ ਕੀਤੀ ਰੇਡ - MLA ਅਮਨਦੀਪ ਕੌਰ

ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀਆਂ ਟੀਮਾਂ ਜਾਣ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਵਿਚੋਂ ਈ ਡੀ ਨੂੰ ਕੁਝ ਨਹੀਂ ਮਿਲਿਆ। ਉਨ੍ਹਾਂ ਦਾਅਵਾ ਕੀਤਾ ਕਿ ਈ ਡੀ ਨੇ ਤਾਂ ਛਾਣਬੀਣ ਦਾ ਕੰਮ ਚਾਰ ਘੰਟੇ ਵਿਚ ਹੀ ਖ਼ਤਮ ਕਰ ਦਿੱਤਾ ਸੀ ਪਰ ਉਪਰੋ ਕਥਿਤ ਸਿਆਸੀ ਦਬਾਅ ਹੇਠ ਛਾਣਬੀਣ ਦੇ ਨਾਮ ਹੇਠ ਟੀਮ ਕਰੀਬ 40 ਘੰਟੇ ਉਨ੍ਹਾਂ ਦੇ ਘਰ ਰੁਕੀ।

ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਵਿਧਾਇਕ ਬਾਅਦ ਮੰਤਰੀ ਬਣਾਉਣ ਤੇ ਹੋਰ ਲਾਲਚ ਵੀ ਦਿੱਤੇ ਗਏ। ਉਹ ਪਾਰਟੀ ਪ੍ਰਤੀ ਵਫ਼ਾਦਾਰ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਹਨ।

ਵਿਧਾਇਕਾ ਦੇ ਘਰ ਈਡੀ ਦੀ ਛਾਪੇਮਾਰੀ ਖ਼ਤਮ ਹੋਣ ਤੋਂ ਬਾਅਦ ਹੁਣ ਸਭ ਦੀਆਂ ਨਜ਼ਰਾਂ ਜਾਂਚ ਏਜੰਸੀ ਦੀ ਅਗਲੀ ਕਾਰਵਾਈ 'ਤੇ ਟਿਕੀਆਂ ਹੋਈਆਂ ਹਨ। ਵਿਧਾਇਕਾ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਜਾਵੇਗਾ ਜਾਂ ਜਾਂਚ ਦੌਰਾਨ ਦਸਤਾਵੇਜ਼ਾਂ ਦੇ ਆਧਾਰ 'ਤੇ ਕੋਈ ਹੋਰ ਕਾਰਵਾਈ ਹੋਵੇਗੀ, ਇਹ ਆਉਣ ਵਾਲੇ ਸਮੇਂ ਵਿੱਚ ਸਪੱਸ਼ਟ ਹੋਵੇਗਾ। ਫਿਲਹਾਲ ਈਡੀ ਵੱਲੋਂ ਕੀਤੀ ਛਾਪੇਮਾਰੀ ਤੇ ਮੁਅੱਤਲ ਪਟਵਾਰੀ ਤੋਂ ਪੁੱਛਗਿੱਛ ਨੇ ਪੰਜਾਬ ਦੇ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਸਨਸਨੀ ਫੈਲ ਗਈ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਵਿਧਾਇਕ ਬਾਅਦ ਮੰਤਰੀ ਬਣਾਉਣ ਤੇ ਹੋਰ ਲਾਲਚ ਵੀ ਦਿੱਤੇ ਗਏ। ਉਹ ਪਾਰਟੀ ਪ੍ਰਤੀ ਵਫ਼ਾਦਾਰ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਹਨ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+