ਦਿੱਲੀ 'ਚ ਵੱਡਾ ਹਾਦਸਾ: ਚਾਵੜੀ ਬਜ਼ਾਰ 'ਚ ਢਹਿ ਗਈ 3 ਮੰਜ਼ਿਲਾ ਇਮਾਰਤ, 2 ਦੀ ਮੌਤ; ਮਲਬੇ ਹੇਠ 15 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ
ਦਿੱਲੀ ਦੇ ਚਾਂਦਨੀ ਚੌਂਕ ਇਲਾਕੇ 'ਚ ਅੱਜ ਇੱਕ ਬਿਲਡਿੰਗ ਢਹਿ ਗਈ। ਚਾਵੜੀ ਬਾਜ਼ਾਰ ਵਿੱਚ ਵੀਰਵਾਰ ਸਵੇਰੇ ਇੱਕ ਤਿੰਨ ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਅਚਾਨਕ ਢਹਿ ਗਈ। ਇਸ ਹਾਦਸੇ ਵਿੱਚ ਹੁਣ ਤੱਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। NDRF ਦੀ ਟੀਮ ਨੇ ਮਲਬੇ ਵਿੱਚੋਂ ਇੱਕ ਲਾਸ਼ ਬਰਾਮਦ ਕੀਤੀ ਹੈ।
ਦਿੱਲੀ ਫਾਇਰ ਸਰਵਿਸ ਦੇ ਇੱਕ ਅਧਿਕਾਰੀ ਮੁਤਾਬਕ, ਮਲਬੇ ਹੇਠ ਘੱਟੋ-ਘੱਟ 15 ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਇਸ ਹਾਦਸੇ ਵਿੱਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਇਹ ਘਟਨਾ ਸਵੇਰੇ 9:50 ਵਜੇ ਚਾਵੜੀ ਬਾਜ਼ਾਰ ਮੈਟਰੋ ਸਟੇਸ਼ਨ ਨੇੜੇ ਗਲੀ ਸਿਤਾਰਾ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਵਿੱਚ ਇਸ ਸਾਲ ਇਮਾਰਤ ਡਿੱਗਣ ਦਾ ਇਹ ਛੇਵਾਂ ਵੱਡਾ ਹਾਦਸਾ ਹੈ।

ਦਿੱਲੀ 'ਚ ਇਸ ਸਾਲ ਇਮਾਰਤਾਂ ਡਿੱਗਣ ਦੇ 5 ਵੱਡੇ ਹਾਦਸੇ, 21 ਲੋਕਾਂ ਦੀ ਮੌਤ
ਇਸ ਤੋਂ ਪਹਿਲਾਂ ਹੋਏ ਪੰਜ ਹਾਦਸਿਆਂ ਵਿੱਚ 21 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਵਿੱਚ ਸਾਕੇਤ, ਰੋਹਿਣੀ, ਕਰੋਲ ਬਾਗ, ਸਤਿਆ ਨਿਕੇਤਨ ਅਤੇ ਸੀਮਾਪੁਰੀ ਵਿੱਚ ਵਾਪਰੇ ਹਾਦਸੇ ਸ਼ਾਮਲ ਹਨ। ਇਨ੍ਹਾਂ ਹਾਦਸਿਆਂ ਵਿੱਚ ਜਾਨ ਗੁਆਉਣ ਵਾਲਿਆਂ ਵਿੱਚ ਕਈ ਵਿਦਿਆਰਥੀ ਵੀ ਸ਼ਾਮਲ ਸਨ।


Click it and Unblock the Notifications
