'ਰਾਮਾਇਣ' ਫ਼ਿਲਮ ਦੀ ਸਪੈਸ਼ਲ ਸਕ੍ਰੀਨਿੰਗ 'ਤੇ ਪਹੁੰਚੇ ਬਾਲੀਵੁਡ ਸਿਤਾਰੇ, ਰਣਬੀਰ ਕਪੂਰ ਦੀ ਫ਼ਿਲਮ ਕੱਲ੍ਹ ਸਿਨੇਮਾਘਰਾਂ 'ਚ ਹੋਵੇਗੀ ਰਿਲੀ
ਰਣਬੀਰ ਕਪੂਰ ਅਤੇ ਯਸ਼ ਦੀ ਬਹੁ-ਚਰਚਿਤ ਫਿਲਮ 'ਰਾਮਾਇਣ' ਦੀ ਮੁੰਬਈ ਵਿੱਚ ਸਪੈਸ਼ਲ ਸਕ੍ਰੀਨਿੰਗ ਕਰਵਾਈ ਗਈ। ਫਿਲਮ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਤੋਂ ਪਹਿਲਾਂ ਕਰਵਾਏ ਗਏ ਇਸ ਖ਼ਾਸ ਸਮਾਗਮ ਵਿੱਚ ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ।
ਇਸ ਖ਼ਾਸ ਸਕ੍ਰੀਨਿੰਗ ਵਿੱਚ ਰਣਬੀਰ ਕਪੂਰ ਆਪਣੀ ਪਤਨੀ ਅਤੇ ਅਦਾਕਾਰਾ ਆਲੀਆ ਭੱਟ ਨਾਲ ਪਹੁੰਚੇ। ਇਸ ਤੋਂ ਇਲਾਵਾ ਰਣਬੀਰ ਦੀ ਮਾਂ ਨੀਤੂ ਕਪੂਰ, ਸੰਨੀ ਦਿਓਲ, ਜੈਕੀ ਭਗਨਾਨੀ, ਰਕੁਲ ਪ੍ਰੀਤ ਸਿੰਘ, ਵਿਵੇਕ ਓਬਰਾਏ, ਰਵੀ ਦੂਬੇ, ਸਰਗੁਣ ਮਹਿਤਾ, ਕਾਜਲ ਅਗਰਵਾਲ, ਲਾਰਾ ਦੱਤਾ, ਆਸ਼ੀਸ਼ ਚੰਚਲਾਨੀ ਸਮੇਤ ਕਈ ਸਿਤਾਰੇ ਨਜ਼ਰ ਆਏ। ਫਿਲਮ ਦੇ ਨਿਰਦੇਸ਼ਕ ਨਿਤੇਸ਼ ਤਿਵਾਰੀ ਅਤੇ ਨਿਰਮਾਤਾ ਨਮਿਤ ਮਲਹੋਤਰਾ ਵੀ ਇਸ ਮੌਕੇ ਮੌਜੂਦ ਰਹੇ।

5 ਨਵੰਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ ਫਿਲਮ
ਫਿਲਮ 'ਰਾਮਾਇਣ' ਵਿੱਚ ਭਾਰਤੀ ਸਿਨੇਮਾ ਦੇ ਕਈ ਵੱਡੇ ਚਿਹਰੇ ਇਕੱਠੇ ਨਜ਼ਰ ਆਉਣ ਵਾਲੇ ਹਨ। ਫਿਲਮ ਵਿੱਚ ਰਣਬੀਰ ਕਪੂਰ ਭਗਵਾਨ ਰਾਮ ਦੀ ਭੂਮਿਕਾ ਨਿਭਾ ਰਹੇ ਹਨ, ਜਦਕਿ ਸਾਈ ਪੱਲਵੀ ਮਾਤਾ ਸੀਤਾ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਉੱਥੇ ਹੀ ਦੱਖਣੀ ਭਾਰਤੀ ਸਿਨੇਮਾ ਦੇ ਸੁਪਰਸਟਾਰ ਯਸ਼ ਰਾਵਣ ਦੀ ਭੂਮਿਕਾ ਨਿਭਾਉਣਗੇ।
ਇਨ੍ਹਾਂ ਤੋਂ ਇਲਾਵਾ ਸੰਨੀ ਦਿਓਲ, ਅਰੁਣ ਗੋਵਿਲ, ਲਾਰਾ ਦੱਤਾ, ਇੰਦਰਾ ਕ੍ਰਿਸ਼ਨਨ, ਰਵੀ ਦੂਬੇ, ਸ਼ੀਬਾ ਚੱਢਾ, ਕੁਨਾਲ ਕਪੂਰ, ਕਾਜਲ ਅਗਰਵਾਲ, ਰਕੁਲ ਪ੍ਰੀਤ ਸਿੰਘ, ਅਜਿੰਕਿਆ ਦੇਵ, ਚੇਤਨ ਹੰਸਰਾਜ, ਫੈਜ਼ਲ ਮਲਿਕ, ਵਿਵੇਕ ਓਬਰਾਏ ਅਤੇ ਆਦਿਨਾਥ ਕੋਠਾਰੇ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਇਹ ਫਿਲਮ 5 ਨਵੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।


Click it and Unblock the Notifications
