ਪੰਜਾਬ ਦੀ ਧੀ ਦਾ ਕੈਨੇਡਾ 'ਚ ਵੱਡਾ ਮੁਕਾਮ, ਸੁਹਾਨਾ ਗਿੱਲ ਬਣੀ ਸਰੀ ਦੀ ਸਭ ਤੋਂ ਨੌਜਵਾਨ ਸਿਟੀ ਕੌਂਸਲਰ

ਪੰਜਾਬੀ ਮੂਲ ਦੀ 20 ਸਾਲਾ ਸੁਹਾਨਾ ਗਿੱਲ ਨੇ ਕੈਨੇਡਾ ਵਿੱਚ ਇਤਿਹਾਸ ਰਚ ਦਿੱਤਾ ਹੈ। ਸੁਹਾਨਾ ਗਿੱਲ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਘੱਟ ਉਮਰ ਦੀ ਸਿਟੀ ਕੌਂਸਲਰ (ਨਗਰ ਕੌਂਸਲਰ) ਬਣ ਗਈ ਹੈ।

ਬੀਤੀ 2 ਨਵੰਬਰ ਨੂੰ ਹੀ ਉਨ੍ਹਾਂ ਨੇ ਨਵੇਂ ਚੁਣੇ ਗਏ ਮੇਅਰ ਡਗ ਮੈਕਲਮ ਦੀ ਅਗਵਾਈ ਵਾਲੀ ਸਰੀ ਸਿਟੀ ਕੌਂਸਲ ਦੇ ਮੈਂਬਰ ਵਜੋਂ ਅਹੁਦੇ ਦੀ ਸਹੁੰ ਚੁੱਕੀ। ਸਰੀ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਜਨਮੀ ਅਤੇ ਪਲੀ-ਵਧੀ ਸੁਹਾਨਾ ਗਿੱਲ ਨੇ ਮਹਿਜ਼ 15 ਸਾਲ ਦੀ ਉਮਰ ਵਿੱਚ ਹੀ ਆਪਣੀ ਹਾਈ ਸਕੂਲ ਦੀ ਪੜ੍ਹਾਈ ਨਿਰਧਾਰਤ ਸਮੇਂ ਤੋਂ ਦੋ ਸਾਲ ਪਹਿਲਾਂ ਪੂਰੀ ਕਰ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਵਾਂਟਲਨ ਪੌਲੀਟੈਕਨਿਕ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ (ਪਾਲੀਟੀਕਲ ਸਾਇੰਸ) ਵਿੱਚ ਦਾਖਲਾ ਲਿਆ ਅਤੇ 19 ਸਾਲ ਦੀ ਉਮਰ ਵਿੱਚ ਬੈਚਲਰ ਡਿਗਰੀ ਹਾਸਲ ਕਰ ਲਈ।

suhana gill

ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਸੁਹਣਾ ਗਿੱਲ ਨੇ 22 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਦਿਆਂ 'ਵਿਮੈਨਜ਼ ਰਿਪ੍ਰੈਜ਼ੈਂਟੇਟਿਵ' ਵਜੋਂ ਵੀ ਕੰਮ ਕੀਤਾ। ਇਸ ਤੋਂ ਇਲਾਵਾ ਸੁਹਾਨਾ ਨੇ 'ਮਿਸ ਬੀਸੀ 2023' ਦਾ ਖ਼ਿਤਾਬ ਵੀ ਆਪਣੇ ਨਾਮ ਕੀਤਾ ਹੈ।

ਸਾਲ 2000 ਵਿੱਚ ਕੈਨੇਡਾ ਆ ਕੇ ਵੱਸਿਆ ਸੀ ਪਰਿਵਾਰ

ਸੁਹਾਨਾ ਦੇ ਮਾਤਾ-ਪਿਤਾ ਮੂਲ ਰੂਪ ਵਿੱਚ ਪੰਜਾਬ ਦੇ ਮਾਲਵਾ ਖੇਤਰ ਨਾਲ ਸਬੰਧਤ ਹਨ। ਹਾਲਾਂਕਿ, ਮਾਲਵਾ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਜਾਂ ਸ਼ਹਿਰ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਉਨ੍ਹਾਂ ਦਾ ਪਰਿਵਾਰ ਸਾਲ 2000 ਵਿੱਚ ਕੈਨੇਡਾ ਜਾ ਕੇ ਵੱਸ ਗਿਆ ਸੀ। ਸੁਹਾਨਾ ਦਾ ਜਨਮ ਕੈਨੇਡਾ ਵਿੱਚ ਹੀ ਹੋਇਆ ਅਤੇ ਉਨ੍ਹਾਂ ਦੀ ਪਰਵਰਿਸ਼ ਵੀ ਉੱਥੇ ਹੀ ਹੋਈ। ਉਨ੍ਹਾਂ ਦੇ ਪਿਤਾ ਟਰਾਂਸਪੋਰਟਰ ਹਨ, ਜਦਕਿ ਮਾਤਾ ਘਰੇਲੂ ਔਰਤ ਹਨ। ਉਨ੍ਹਾਂ ਦਾ ਇੱਕ ਭਰਾ ਅਤੇ ਇੱਕ ਛੋਟੀ ਭੈਣ ਵੀ ਹੈ।

ਸਮਾਜਿਕ ਕੰਮਾਂ ਅਤੇ ਹੱਕਾਂ ਲਈ ਲੰਬੇ ਸਮੇਂ ਤੋਂ ਸਰਗਰਮ

ਸੁਹਾਨਾ ਲੰਬੇ ਸਮੇਂ ਤੋਂ ਨੌਜਵਾਨਾਂ ਦੇ ਅਧਿਕਾਰਾਂ, ਵਾਤਾਵਰਣ ਦੀ ਸੁਰੱਖਿਆ ਅਤੇ ਲਿੰਗ ਸਮਾਨਤਾ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ 'ਬਲੂਅਰ ਐਂਡ ਗ੍ਰੀਨਰ' ਨਾਮਕ ਯੂਥ ਇਨੀਸ਼ੀਏਟਿਵ ਦੀ ਸ਼ੁਰੂਆਤ ਵੀ ਕੀਤੀ ਹੈ। ਇਸ ਪਹਿਲਕਦਮੀ ਰਾਹੀਂ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+