ਸਲਮਾਨ ਖਾਨ ਦੇ ਬਾਡੀਗਾਰਡ Shera ਦੇ ਬੇਟੇ ਅਬੀਰ ਦਾ ਬਾਲੀਵੁੱਡ ਡੈਬਿਊ! Film ‘ਟਾਰਜ਼ਨ’ ’ਚ ਆਉਣਗੇ ਨਜ਼ਰ

ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਲੰਬੇ ਸਮੇਂ ਤੋਂ ਬਾਡੀਗਾਰਡ ਰਹੇ ਸ਼ੇਰਾ ਦੇ ਬੇਟੇ ਅਬੀਰ ਸਿੰਘ ਜਲਦ ਹੀ ਬਾਲੀਵੁੱਡ ਵਿੱਚ ਕਦਮ ਰੱਖ ਸਕਦੇ ਹਨ। ਫਿਲਮਫੇਅਰ ਦੀ ਰਿਪੋਰਟ ਮੁਤਾਬਕ ਅਬੀਰ ਫਿਲਮ 'ਟਾਰਜ਼ਨ' ਨਾਲ ਆਪਣਾ ਐਕਟਿੰਗ ਡੈਬਿਊ ਕਰਨ ਜਾ ਰਹੇ ਹਨ। ਇਸ ਫਿਲਮ ਵਿੱਚ ਅਦਾਕਾਰ ਸੂਰਜ ਪੰਚੋਲੀ ਵੀ ਨਜ਼ਰ ਆਉਣਗੇ।

ਅਬੀਰ ਸਿੰਘ ਦੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਸਾਲ 2022 ਤੋਂ ਹੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਉਸ ਸਮੇਂ ਦਾਅਵਾ ਕੀਤਾ ਗਿਆ ਸੀ ਕਿ ਸਲਮਾਨ ਖਾਨ ਖੁਦ ਅਬੀਰ ਦੇ ਡੈਬਿਊ ਪ੍ਰਾਜੈਕਟ ਦੀ ਤਿਆਰੀ ਵਿੱਚ ਨਿੱਜੀ ਤੌਰ 'ਤੇ ਸ਼ਾਮਲ ਸਨ। ਇਹ ਵੀ ਕਿਹਾ ਗਿਆ ਸੀ ਕਿ ਫਿਲਮ ਅਦਾਕਾਰ ਅਤੇ ਫਿਲਮਮੇਕਰ ਸਤੀਸ਼ ਕੌਸ਼ਿਕ ਦੇ ਨਿਰਦੇਸ਼ਨ ਹੇਠ ਬਣੇਗੀ ਅਤੇ ਇਸ ਦੀ ਸ਼ੂਟਿੰਗ ਜਨਵਰੀ 2023 ਵਿੱਚ ਸ਼ੁਰੂ ਹੋਣੀ ਸੀ।

tiger to debut in bollywood

ਮਾਰਚ 2023 ਵਿੱਚ ਸਤੀਸ਼ ਕੌਸ਼ਿਕ ਦੇ ਦਿਹਾਂਤ ਤੋਂ ਬਾਅਦ ਅਬੀਰ ਦੇ ਡੈਬਿਊ ਨੂੰ ਲੈ ਕੇ ਵੀ ਕੋਈ ਵੱਡੀ ਅਪਡੇਟ ਸਾਹਮਣੇ ਨਹੀਂ ਆਈ। ਹੁਣ ਨਵੀਂ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਬੀਰ ਨੂੰ 'ਟਾਰਜ਼ਨ' ਫਿਲਮ ਮਿਲ ਗਈ ਹੈ। ਫਿਲਹਾਲ ਫਿਲਮ ਦੇ ਨਿਰਦੇਸ਼ਕ, ਪ੍ਰੋਡਕਸ਼ਨ ਬੈਨਰ ਅਤੇ ਬਾਕੀ ਕਲਾਕਾਰਾਂ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਕਰਕੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਅਬੀਰ ਸਿੰਘ ਨੂੰ ਸਲਮਾਨ ਖਾਨ ਖੁਦ ਲਾਂਚ ਕਰਨਗੇ ਜਾਂ ਨਹੀਂ।

ਸਲਮਾਨ ਖਾਨ ਨੇ ਕਈ ਨਵੇਂ ਚਿਹਰਿਆਂ ਨੂੰ ਦਿੱਤਾ ਮੌਕਾ

ਸਲਮਾਨ ਖਾਨ ਆਪਣੀਆਂ ਫਿਲਮਾਂ ਅਤੇ ਪ੍ਰੋਡਕਸ਼ਨ ਹਾਊਸ ਰਾਹੀਂ ਕਈ ਨਵੇਂ ਕਲਾਕਾਰਾਂ ਨੂੰ ਬਾਲੀਵੁੱਡ ਵਿੱਚ ਮੌਕਾ ਦੇ ਚੁੱਕੇ ਹਨ। ਸੋਨਾਕਸ਼ੀ ਸਿਨਹਾ ਨੇ ਸਲਮਾਨ ਖਾਨ ਨਾਲ 'ਦਬੰਗ' ਰਾਹੀਂ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਤੋਂ ਇਲਾਵਾ ਜ਼ਰੀਨ ਖਾਨ ਨੂੰ 'ਵੀਰ' ਵਿੱਚ ਪੇਸ਼ ਕੀਤਾ ਗਿਆ ਸੀ। ਡੇਜ਼ੀ ਸ਼ਾਹ ਨੇ ਲੀਡ ਅਦਾਕਾਰਾ ਵਜੋਂ ਬਾਲੀਵੁੱਡ ਵਿੱਚ ਕਦਮ ਰੱਖਿਆ, ਜਦਕਿ ਸਈ ਮਾਂਜਰੇਕਰ ਨੇ 'ਦਬੰਗ 3' ਨਾਲ ਹਿੰਦੀ ਫਿਲਮ ਇੰਡਸਟਰੀ ਵਿੱਚ ਡੈਬਿਊ ਕੀਤਾ।

ਇਸ ਤੋਂ ਇਲਾਵਾ ਸਲਮਾਨ ਖਾਨ ਦੇ ਪ੍ਰੋਡਕਸ਼ਨ ਬੈਨਰ ਸਲਮਾਨ ਖਾਨ ਫਿਲਮਜ਼ (SKF) ਤੋਂ ਸੂਰਜ ਪੰਚੋਲੀ ਅਤੇ ਅਥੀਆ ਸ਼ੈੱਟੀ ਨੇ ਸਾਲ 2015 ਵਿੱਚ ਫਿਲਮ 'ਹੀਰੋ' ਰਾਹੀਂ ਬਾਲੀਵੁੱਡ ਡੈਬਿਊ ਕੀਤਾ ਸੀ। ਹੁਣ ਵਾਰੀ ਸਲਮਾਨ ਦੇ ਬੌਡੀਗਾਰਡ ਅਤੇ ਕਰੀਬੀ ਸ਼ੇਰਾ ਦੇ ਬੇਟੇ ਅਬੀਰ ਜੌਲੀ ਦੀ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+