ਅੰਬਾਨੀ ਦੇ ਗਣਪਤੀ ਉਤਸਵ 'ਚ ਪਹੁੰਚੇ ਸਲਮਾਨ ਖ਼ਾਨ, ਬੱਪਾ ਦਾ ਲਿਆ ਆਸ਼ੀਰਵਾਦ

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਅੰਬਾਨੀ ਪਰਿਵਾਰ ਦੇ ਗਣਪਤੀ ਸੈਲੀਬ੍ਰੇਸ਼ਨ ਦਾ ਹਿੱਸਾ ਬਣੇ। ਇਸ ਦੌਰਾਨ ਉਨ੍ਹਾਂ ਨੇ ਗਣਪਤੀ ਬੱਪਾ ਦੇ ਦਰਸ਼ਨ ਕਰਕੇ ਆਸ਼ੀਰਵਾਦ ਲਿਆ ਅਤੇ ਭਗਵਾਨ ਨੂੰ ਫੁੱਲ ਅਰਪਿਤ ਕੀਤੇ।

ਪੂਰਾ ਮਹਾਰਾਸ਼ਟਰ ਇਸ ਵਕ਼ਤ ਗਨਪਤੀ ਉਤਸਵ ਦੇ ਰੰਗ 'ਚ ਰੰਗਿਆ ਹੋਇਆ ਹੈ। ਅੰਬਾਨੀ ਪਰਿਵਾਰ ਦੇ ਘਰ ਵਿੱਚ ਵੀ ਗਣਪਤੀ ਸੈਲੀਬ੍ਰੇਸ਼ਨ ਰੱਖਿਆ ਗਿਆ , ਜਿਸ ਦੀ ਸ਼ੁਰੂਆਤ ਰਾਧਿਕਾ ਮਰਚੈਂਟ ਦੀ ਭਗਤੀਮਈ ਪੇਸ਼ਕਾਰੀ ਨਾਲ ਹੋਈ। ਸਲਮਾਨ ਖ਼ਾਨ ਇਸ ਮੌਕੇ ਨਵੇਂ ਲੁੱਕ ਵਿੱਚ ਐਂਟੀਲੀਆ ਪਹੁੰਚੇ ਅਤੇ ਉੱਥੇ ਤਸਵੀਰਾਂ ਵੀ ਕਲਿੱਕ ਕਰਵਾਈਆਂ। ਇਸ ਤੋਂ ਕੁਝ ਦੇਰ ਬਾਅਦ ਉਹ ਗਣਪਤੀ ਦੀ ਮੂਰਤੀ ਦੇ ਸਾਹਮਣੇ ਪਹੁੰਚੇ ਅਤੇ ਬੱਪਾ ਦਾ ਆਸ਼ੀਰਵਾਦ ਲਿਆ।

salman khan at ambani home

ਸਲਮਾਨ ਖਾਨ ਨੇ ਗਣਪਤੀ ਬੱਪਾ ਨੂੰ ਫੁੱਲ ਅਰਪਿਤ ਕੀਤੇ। ਸਲਮਾਨ ਖਾਨ ਦੀ ਗਨਪਤੀ ਬੱਪਾ ਦੀ ਪੂਜਾ ਕਰਦਿਆਂ ਅਤੇ ਅਸ਼ੀਰਵਾਦ ਲੈਂਦਿਆਂ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਅੰਬਾਨੀ ਪਰਿਵਾਰ ਦੇ ਗਣਪਤੀ ਸੈਲੀਬ੍ਰੇਸ਼ਨ ਵਿੱਚ ਸਲਮਾਨ ਖਾਨ ਤੋਂ ਇਲਾਵਾ ਬਾਲੀਵੁੱਡ ਦੇ ਕਈ ਹੋਰ ਸਿਤਾਰੇ ਵੀ ਪਹੁੰਚੇ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਵੀ ਐਂਟੀਲੀਆ ਪਹੁੰਚ ਕੇ ਬੱਪਾ ਦਾ ਆਸ਼ੀਰਵਾਦ ਲਿਆ ਅਤੇ ਫੁੱਲ ਅਰਪਿਤ ਕੀਤੇ। ਇਸ ਤੋਂ ਇਲਾਵਾ ਨਵੇਂ ਮਾਤਾ-ਪਿਤਾ ਬਣੇ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਣੀ ਵੀ ਹੱਥ ਜੋੜ ਕੇ ਗਣਪਤੀ ਬੱਪਾ ਦੇ ਦਰਸ਼ਨ ਕਰਦੇ ਨਜ਼ਰ ਆਏ।

ਗਣਪਤੀ ਪੂਜਾ ਵਿੱਚ ਇਕੱਠਾ ਨਜ਼ਰ ਆਇਆ ਅੰਬਾਨੀ ਪਰਿਵਾਰ

ਇਸ ਸੈਲੀਬ੍ਰੇਸ਼ਨ ਤੋਂ ਪਹਿਲਾਂ ਅੰਬਾਨੀ ਪਰਿਵਾਰ ਵੱਲੋਂ ਇੱਕ ਖ਼ਾਸ ਪੂਜਾ ਵੀ ਕਰਵਾਈ ਗਈ ਸੀ। ਇਸ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕੁਝ ਕਰੀਬੀ ਲੋਕ ਹੀ ਸ਼ਾਮਲ ਹੋਏ ਸਨ। ਇਸ ਮੌਕੇ ਨੀਤਾ ਅੰਬਾਨੀ ਗੂੜ੍ਹੇ ਲਾਲ ਰੰਗ ਦੇ ਰਵਾਇਤੀ ਪਹਿਰਾਵੇ ਵਿੱਚ ਨਜ਼ਰ ਆਈ। ਉਨ੍ਹਾਂ ਨੇ ਸ਼ਾਨਦਾਰ ਗਹਿਣੇ ਪਹਿਨੇ ਹੋਏ ਸਨ। ਉੱਥੇ ਹੀ ਰਾਧਿਕਾ ਮਰਚੈਂਟ ਨੇ ਚਮਕਦਾਰ ਸੰਤਰੀ ਰੰਗ ਦਾ ਕਢਾਈਦਾਰ ਐਥਨਿਕ ਆਊਟਫਿਟ ਪਹਿਨਿਆ ਅਤੇ ਰਵਾਇਤੀ ਐਕਸੈਸਰੀਜ਼ ਨਾਲ ਆਪਣਾ ਫੈਸਟੀਵ ਲੁੱਕ ਪੂਰਾ ਕੀਤਾ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+