ਫਿਲਮ Drishyam 3 ਨੇ ਪਹਿਲੇ ਹੀ ਦਿਨ ਕਮਾਈ ਦੇ ਤੋੜੇ ਸਾਰੇ Record, 'ਧੁਰੰਧਰ' ਅਤੇ 'ਜਵਾਨ' ਨੂੰ ਵੀ ਛੱਡਿਆ ਪਿੱਛੇ।
ਅਜੇ ਦੇਵਗਨ ਦੀ ਫਿਲਮ 'ਦ੍ਰਿਸ਼ਯਮ 3: ਦ ਕਨਕਲੂਜ਼ਨ' ਨੇ ਪਹਿਲੇ ਹੀ ਦਿਨ ਬਾਕਸ ਆਫਿਸ 'ਤੇ ਧਮਾਕੇਦਾਰ ਕਮਾਈ ਕੀਤੀ ਹੈ। ਫਿਲਮ ਨੇ ਪਹਿਲੇ ਦਿਨ ਭਾਰਤ ਵਿੱਚ 66.75 ਕਰੋੜ ਰੁਪਏ ਦੀ ਨੈੱਟ ਕਮਾਈ ਕੀਤੀ। ਇਹ ਅਜੇ ਦੇਵਗਨ ਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਓਪਨਿੰਗ ਬਣ ਗਈ ਹੈ।
ਅਭਿਸ਼ੇਕ ਪਾਠਕ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਸ਼ੁੱਕਰਵਾਰ, 2 ਅਕਤੂਬਰ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ਫਿਲਮ ਵਿੱਚ ਅਜੇ ਦੇਵਗਨ ਇੱਕ ਵਾਰ ਫਿਰ ਵਿਜੇ ਸਲਗਾਓਂਕਰ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਅੰਕੜਿਆਂ ਮੁਤਾਬਕ, 'ਦ੍ਰਿਸ਼ਯਮ 3' ਨੇ ਭਾਰਤ ਵਿੱਚ 15,759 ਸ਼ੋਅਜ਼ ਤੋਂ 66.75 ਕਰੋੜ ਰੁਪਏ ਦੀ ਨੈੱਟ ਕਮਾਈ ਕੀਤੀ। ਫਿਲਮ ਦਾ ਗ੍ਰਾਸ ਕਲੈਕਸ਼ਨ 80.10 ਕਰੋੜ ਰੁਪਏ ਤੋਂ ਪਾਰ ਪਹੁੰਚ ਗਿਆ ਹੈ।

ਕਈ ਵੱਡੀਆਂ ਫਿਲਮਾਂ ਨੂੰ ਪਿੱਛੇ ਛੱਡਿਆ
'ਦ੍ਰਿਸ਼ਯਮ 3' ਇਸ ਸਾਲ ਕਿਸੇ ਹਿੰਦੀ ਫਿਲਮ ਦੀ ਦੂਜੀ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਫਿਲਮ ਬਣ ਗਈ ਹੈ। ਫਿਲਮ ਬਾਲੀਵੁੱਡ ਇਤਿਹਾਸ ਵਿੱਚ ਵੀ ਸਭ ਤੋਂ ਵੱਡੀ ਓਪਨਿੰਗ ਦੇਣ ਵਾਲੀਆਂ ਫਿਲਮਾਂ ਵਿੱਚ ਸ਼ਾਮਲ ਹੋ ਗਈ ਹੈ। ਇਸ ਨੇ ਰਣਵੀਰ ਸਿੰਘ ਦੀ 'ਧੁਰੰਧਰ' ਦੀ 30 ਕਰੋੜ ਰੁਪਏ ਦੀ ਓਪਨਿੰਗ ਨੂੰ ਪਿੱਛੇ ਛੱਡ ਦਿੱਤਾ। ਇਸ ਤੋਂ ਇਲਾਵਾ ਫਿਲਮ ਨੇ ਸ਼ਾਹਰੁਖ ਖਾਨ ਦੀ 'ਪਠਾਨ' ਦੀ 57 ਕਰੋੜ ਅਤੇ ਰਣਬੀਰ ਕਪੂਰ ਦੀ 'ਐਨੀਮਲ' ਦੀ 63 ਕਰੋੜ ਰੁਪਏ ਦੀ ਪਹਿਲੇ ਦਿਨ ਦੀ ਕਮਾਈ ਨੂੰ ਵੀ ਪਾਰ ਕਰ ਲਿਆ।
ਅਜੇ ਦੇਵਗਨ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ
'ਦ੍ਰਿਸ਼ਯਮ 3: ਦ ਕਨਕਲੂਜ਼ਨ' ਨੇ ਅਜੇ ਦੇਵਗਨ ਦੇ ਕਰੀਅਰ ਵਿੱਚ ਨਵਾਂ ਰਿਕਾਰਡ ਬਣਾਇਆ ਹੈ। ਫਿਲਮ ਨੇ ਪਹਿਲੇ ਦਿਨ 66.75 ਕਰੋੜ ਰੁਪਏ ਕਮਾ ਕੇ ਉਨ੍ਹਾਂ ਦੀ ਇਸ ਫ਼ਿਲਮ ਨੇ ਸਭ ਤੋਂ ਵੱਡੀ ਓਪਨਿੰਗ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਅਜੇ ਦੇਵਗਨ ਦੀ ਫਿਲਮ 'ਸਿੰਘਮ ਅਗੇਨ' ਦੇ ਨਾਮ ਸੀ, ਜਿਸ ਨੇ ਪਹਿਲੇ ਦਿਨ 43.50 ਕਰੋੜ ਰੁਪਏ ਕਮਾਏ ਸਨ।


Click it and Unblock the Notifications
