ਵੋਟਾਂ ਆਉਣ 'ਤੇ ਅਮਿਤ ਸ਼ਾਹ ਨੂੰ ਯਾਦ ਆਇਆ ਪੰਜਾਬ, 'ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਆਉਣਾ ਚਾਹੀਦਾ ਸੀ' : CM ਮਾਨ

ਅੱਜ ਪੰਜਾਬ ਦੌਰੇ 'ਤੇ ਪਹੁੰਚੇ ਅਮਿਤ ਸ਼ਾਹ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿੱਖਾ ਨਿਸ਼ਾਨ ਵਿਨ੍ਹਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਵੋਟਾਂ ਆਉਣ ਵਾਲੀਆਂ ਹਨ ਇਸ ਕਰਕੇ BJP ਨੂੰ ਪੰਜਾਬ ਦੀ ਯਾਦ ਆਈ ਹੈ।

CM ਮਾਨ ਨੇ ਕਿਹਾ ਕਿ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਹਨ ਉਹ ਜਦੋਂ ਚਾਹੇ ਪੰਜਾਬ ਆ ਸਕਦੇ ਹਨ, ਪਰ BJP ਉਨ੍ਹਾਂ ਦੇ ਆਉਣ 'ਤੇ ਪ੍ਰਚਾਰ ਕਰ ਰਹੀ ਹੈ ਕਿ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ। CM ਮਾਨ ਨੇ ਕਿਹਾ ਕਿ ਅਮਿਤ ਸ਼ਾਹ ਨੂੰ ਪੰਜਾਬ ਆਉਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫ਼ੇਰ ਕੇ ਆਉਣਾ ਚਾਹੀਦਾ ਸੀ।

amit shah

ਆਪਣੀ ਭਾਈਵਾਲ ਸਰਕਾਰ ਸਮੇਂ ਇਨ੍ਹਾਂ ਨੂੰ ਚਿੱਟਾ ਨਹੀਂ ਦਿਸਿਆ : CM ਮਾਨ

ਦੱਸ ਦਈਏ ਕਿ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਨਸਾ 'ਚ ਕਤਲ ਕੀਤੇ ਗਏ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਕੱਲ੍ਹ CBI ਦੇ ਆਉਣ ਦਾ ਭਰੋਸਾ ਵੀ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਅਮਿਤ ਸ਼ਾਹ ਨੂੰ ਸਵਾਲ ਪੁੱਛੇ ਕਿ - ਅੱਜ ਉਨ੍ਹਾਂ ਨੂੰ ਪੰਜਾਬ 'ਚ ਨਸ਼ਾ ਨਜ਼ਰ ਆ ਰਿਹਾ ਹੈ, ਉਸ ਵੇਲ਼ੇ ਇਨ੍ਹਾਂ ਵਲੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਦੋਂ ਪੰਜਾਬ 'ਚ ਇਨ੍ਹਾਂ ਦੀ ਭਾਈਵਾਲ ਵਾਲੀ ਸਰਕਾਰ ਸੀ ਅਤੇ ਚਿੱਟੇ ਦਾ ਕਾਰੋਬਾਰ ਸਿਖਰਾਂ 'ਤੇ ਸੀ।

CM ਮਾਨ ਨੇ ਪੁੱਛਿਆ ਕਿ ਉਦੋਂ ਕਿਸੀ ਮਾਮਲੇ 'ਚ CBI ਤੋਂ ਜਾਂਚ ਕਰਾਏ ਜਾਣ ਦਾ ਖ਼ਿਆਲ ਕੇਂਦਰ ਦੇ BJP ਸਰਕਾਰ ਨੂੰ ਕਿਊਂ ਨਹੀਂ ਆਇਆ ? ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਿੰਦਰ ਝੋਟਾ ਦੇ ਕਤਲ ਮਾਮਲੇ 'ਚ CBI ਨੂੰ ਕੇਸ ਸੌੰਪਨ ਦੀ ਗੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਕਿਸੀ ਦੀ ਪੁਸ਼ਤਪਨਾਹੀ ਨਹੀਂ ਕਰਦੇ ਇਸੀ ਕਰਕੇ ਪਰਿਵਾਰ ਦੀ ਸੰਤੁਸ਼ਟੀ ਲਈ ਅਸੀਂ CBI ਨੂੰ ਜਾਂਚ ਸੌੰਪਨ ਦਾ ਫੈਸਲਾ ਕੀਤਾ ਹੈ।

ਅਡਾਨੀ ਦੇ ਪੋਰਟ ਤੋਂ ਨਸ਼ਾ ਬਰਾਮਦ ਹੋਇਆ- ਅਮਿਤ ਸ਼ਾਹ ਕਿਹੜੀ ਜਾਂਚ ਕਰਵਾ ਰਹੇ ਹਨ : CM ਮਾਨ

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ੇ ਦੇ ਮੁੱਦੇ 'ਤੇ ਬਦਨਾਮ ਕਰਨ ਤੋਂ ਪਹਿਲਾਂ ਅਮਿਤ ਸ਼ਾਹ ਇਹ ਕਿਉਂ ਨਹੀਂ ਦੱਸ ਦੇ ਕਿ ਇਨ੍ਹਾਂ ਦੇ ਦੋਸਤ ਅਡਾਨੀ ਦੇ ਪੋਰਟ ਤੋਂ ਜੋ ਨਸ਼ੇ ਦੀ ਵੱਡੀ ਖੇਪ ਬਰਾਮਦ ਹੋ ਰਹੀ ਹੈ , ਉਹ ਕਿੱਥੋਂ ਆ ਰਹੀ ਹੈ ਅਤੇ ਇਸਦੇ ਲਈ ਕਿਹੜੀ ਜਾਂਚ ਕਰਵਾਈ ਜਾ ਰਹੀ ਹੈ ?

ਸਭ ਤੋਂ ਵੱਡਾ ਗੈਂਗਸਟਰ ਗੁਜਰਾਤ ਦੀ ਜੇਲ਼੍ਹ ਤੋਂ ਕਰਵਾ ਰਿਹਾ ਲੋਕਾਂ ਦੇ ਕਤਲ : CM ਮਾਨ

CM ਮਾਨ ਨੇ ਕਿਹਾ ਕਿ ਪੰਜਾਬ 'ਚ ਇਹ ਗੈਂਗਸਟਰਾਂ ਦੀ ਗੱਲ ਕਰਦੇ ਨੇ ਅਤੇ ਦੇਸ਼ ਦਾ ਸਭ ਤੋਂ ਵੱਡਾ ਗੈਂਗਸਟਰ ਇਨ੍ਹਾਂ ਦੇ ਸੂਬੇ ਦੀ ਜੇਲ੍ਹ 'ਚ ਬੈਠ ਕੇ ਲੋਕਾਂ ਦੇ ਕਤਲ ਕਰਵਾ ਰਿਹਾ ਹੈ। ਉਨ੍ਹਾਂ ਨੇ ਬੀਤੇ ਦਿਨ ਟਾਈਗਰ ਸ਼ਰਾਫ 'ਤੇ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਤੋਂ ਆਪਣੇ ਸੂਬਿਆਂ 'ਚ ਕਾਨੂੰਨ ਵਿਵਸਥਾ ਕਿਉਂ ਨਹੀਂ ਸੰਭਾਲਦੀ ? ਉਨ੍ਹਾਂ ਕਿਹਾ ਕਿ ਪੰਜਾਬ 'ਚ ਆ ਕੇ ਨਸ਼ੇ ਅਤੇ ਅਤੇ ਗੈਂਗਸਟਰਾਂ ਦੇ ਮਾਮਲੇ 'ਤੇ ਪੰਜਾਬ ਨੂੰ ਬਦਨਾਮ ਕਰਨਾ ਠੀਕ ਨਹੀਂ ਹੈ।

ਦਿੱਲੀ ਅੰਦੋਲਨ ਸਮੇਂ ਸ਼ਹੀਦ 700 ਕਿਸਾਨਾਂ ਦੀ ਕਿਉਂ ਨਹੀਂ ਆਈ ਯਾਦ : CM ਮਾਨ

CM ਮਾਨ ਨੇ ਅਮਿਤ ਸ਼ਾਹ ਨੂੰ ਕਿਸਾਨ ਅੰਦੋਲਨ ਦੀ ਯਾਦ ਦਿਵਾਉਂਦਿਆਂ ਪੁੱਛਿਆ ਕਿ ਆਪਣੇ ਹੱਕਾਂ ਦੀ ਲੜਾਈ ਲੜਦੇ 700 ਕਿਸਾਨ ਜਦੋਂ ਸ਼ਹੀਦ ਹੋਏ ਸੀ ਤਾਂ ਉਨ੍ਹਾਂ ਕਿਸਾਨਾਂ ਦੀ ਯਾਦ BJP ਨੂੰ ਕਿਉਂ ਨਹੀਂ ਆਈ ? CM ਮਾਨ ਨੇ ਕਿਹਾ ਕਿ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਅਤੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਪੰਜਾਬ ਸਰਕਾਰ ਨੇ ਦਿੱਤੀਆਂ ਹਨ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+