‘ਕੌਫੀ ਵਿਦ ਕਰਨ 9' ਦੇ ਪਹਿਲੇ ਸੇਲਿਬ੍ਰਿਟੀ ਗੈਸਟ ਬਣੇ ਸਲਮਾਨ ਖਾਨ, ਕਿਹਾ -ਮੇਰੇ ਬੱਚੇ ਜ਼ਰੂਰ ਹੋਣਗੇ
'ਕੌਫੀ ਵਿਦ ਕਰਨ' ਸ਼ੋਅ ਦਾ ਸੀਜ਼ਨ 9 ਰਿਲੀਜ਼ ਹੋ ਗਿਆ ਹੈ। ਸ਼ੋਅ ਦੇ ਪਹਿਲੇ ਐਪੀਸੋਡ ਵਿੱਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਪਹੁੰਚੇ ਉਨ੍ਹਾਂ ਦੇ ਨਾਲ ਕਰਿਸ਼ਮਾ ਕਪੂਰ ਵੀ ਇਸ ਐਪੀਸੋਡ ਦਾ ਹਿੱਸਾ ਬਣੀ। ਜੀਓਹੌਟਸਟਾਰ 'ਤੇ ਸਟ੍ਰੀਮ ਹੋਏ ਸ਼ੋਅ ਦੇ ਪਹਿਲੇ ਐਪੀਸੋਡ ਵਿੱਚ ਸਲਮਾਨ ਨੇ ਵਿਆਹ, ਇਕੱਲੇਪਣ ਅਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਸਲਮਾਨ ਨੇ ਕਿਹਾ ''ਮੇਰੇ ਬੱਚੇ ਜ਼ਰੂਰ ਹੋਣਗੇ''
ਸਲਮਾਨ ਖ਼ਾਨ ਨੇ ਗੱਲਬਾਤ ਦੌਰਾਨ ਆਪਣੇ ਵਿਆਹ, ਪਿਤਾ ਬਣਨ ਦੀ ਇੱਛਾ ਅਤੇ ਆਪਣੀ ਜ਼ਿੰਦਗੀ 'ਤੇ ਫ਼ਿਲਮ ਬਣਾਏ ਜਾਣ ਨਾਲ ਜੁੜੇ ਸਵਾਲਾਂ ਦੇ ਜਵਾਬ ਦਿੱਤੇ। ਸ਼ੋਅ ਦੌਰਾਨ ਕਰਨ ਜੌਹਰ ਨੇ ਸਲਮਾਨ ਖ਼ਾਨ ਨੂੰ ਪਿਤਾ ਬਣਨ ਦੀ ਇੱਛਾ ਬਾਰੇ ਪੁੱਛਿਆ। ਇਸ ਦੇ ਜਵਾਬ ਵਿੱਚ ਸਲਮਾਨ ਨੇ ਕਿਹਾ ਕਿ ਕਿਸੇ ਨਾ ਕਿਸੇ ਸਮੇਂ ਉਨ੍ਹਾਂ ਦੇ ਬੱਚੇ ਜ਼ਰੂਰ ਹੋਣਗੇ। ਉਨ੍ਹਾਂ ਨੇ ਕਰਨ ਜੌਹਰ ਦੇ ਬੱਚਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਲਈ ਖ਼ੁਸ਼ ਹਨ ਕਿ ਕਰਨ ਨੂੰ ਪਿਤਾ ਬਣਨ ਦਾ ਤਜਰਬਾ ਮਿਲਿਆ ਹੈ।

ਵਿਆਹ ਬਾਰੇ ਵੀ ਕੀਤੀ ਗੱਲ
ਵਿਆਹ ਦੇ ਵਿਸ਼ੇ 'ਤੇ ਗੱਲ ਕਰਦਿਆਂ ਸਲਮਾਨ ਨੇ ਕਰਨ ਜੌਹਰ ਨੂੰ ਕਿਹਾ ਕਿ ਉਨ੍ਹਾਂ ਨੂੰ ਵਿਆਹ ਕਰਨ ਤੋਂ ਕਿਸੇ ਨੇ ਨਹੀਂ ਰੋਕਿਆ, ਇਹ ਉਨ੍ਹਾਂ ਦਾ ਖ਼ੁਦ ਦਾ ਫੈਸਲਾ ਹੈ। ਕਰਨ ਜੌਹਰ ਨੇ ਸਲਮਾਨ ਖ਼ਾਨ ਨੂੰ ਉਨ੍ਹਾਂ ਦੇ ਲਗਭਗ 13 ਸਾਲ ਪੁਰਾਣੇ 'ਮੈਂ ਵਰਜਿਨ ਹਾਂ' ਵਾਲੇ ਬਿਆਨ ਬਾਰੇ ਵੀ ਸਵਾਲ ਕੀਤਾ। ਇਸ 'ਤੇ ਸਲਮਾਨ ਨੇ ਕਿਹਾ ਕਿ ਉਸ ਵਕ਼ਤ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਸਨ ਇਸੀ ਕਰਕੇ ਉਨ੍ਹਾਂ ਨੇ ਇਹ ਜਵਾਬ ਦਿੱਤਾ ਸੀ।
ਸਲਮਾਨ ਅਨੁਸਾਰ, ਕਿਸੇ ਰਿਸ਼ਤੇ ਬਾਰੇ ਜਨਤਕ ਤੌਰ 'ਤੇ ਗੱਲ ਕਰਦਿਆਂ ਇਹ ਪਤਾ ਨਹੀਂ ਹੁੰਦਾ ਕਿ ਸਾਹਮਣੇ ਵਾਲਾ ਵਿਅਕਤੀ ਭਵਿੱਖ ਵਿੱਚ ਵੀ ਤੁਹਾਡੀ ਜ਼ਿੰਦਗੀ ਦਾ ਹਿੱਸਾ ਰਹੇਗਾ ਜਾਂ ਨਹੀਂ। ਸਲਮਾਨ ਨੇ ਇਸ ਦੌਰਾਨ ਆਪਣੇ ਪਿਤਾ ਸਲੀਮ ਖ਼ਾਨ ਵੱਲੋਂ ਦਿੱਤੀ ਸਿੱਖਿਆ ਨੂੰ ਵੀ ਯਾਦ ਕੀਤਾ।
ਸਲਮਾਨ ਅਨੁਸਾਰ ਉਨ੍ਹਾਂ ਦੇ ਪਿਤਾ ਕਹਿੰਦੇ ਸਨ ਕਿ- ਨਿੱਜੀ ਜ਼ਿੰਦਗੀ ਬੈੱਡਰੂਮ ਵਰਗੀ ਹੁੰਦੀ ਹੈ, ਜਦਕਿ ਪੂਰੀ ਦੁਨੀਆ ਲਿਵਿੰਗ ਰੂਮ ਵਰਗੀ ਹੈ। ਇਸ ਦਾ ਮਤਲਬ ਹੈ ਕਿ ਜਨਤਕ ਜੀਵਨ ਵਿੱਚ ਲੋਕਾਂ ਨਾਲ ਕਈ ਗੱਲਾਂ ਸਾਂਝੀਆਂ ਕੀਤੀਆਂ ਜਾ ਸਕਦੀਆਂ ਹਨ, ਪਰ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਨੂੰ ਨਿੱਜੀ ਹੀ ਰੱਖਣਾ ਚਾਹੀਦਾ ਹੈ। ਸਲਮਾਨ ਨੇ ਦੱਸਿਆ ਕਿ ਉਹ ਇਸ ਸਿੱਖਿਆ ਨੂੰ ਆਪਣੀ ਜ਼ਿੰਦਗੀ ਵਿੱਚ ਅਹਿਮ ਮੰਨਦੇ ਹਨ।


Click it and Unblock the Notifications
