ਪਰਮੀਸ਼ ਤੇ ਹਰਮਨ ਦੀ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਮਚਾਈ ਹਲਚਲ, ਪਰਮੀਸ਼ ਵੱਲ੍ਹ ਦੇਖ ਕੇ ਸ਼ਰਮਾ ਗਈ ਹਰਮਨ

ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ 13 ਅਕਤੂਬਰ ਨੂੰ ਰਿਸ਼ੀਕੇਸ਼ ਵਿੱਚ ਹੋਏ 'ਪਾਇਰੇਕਸੀਆ 6.0' ਸਮਾਗਮ ਵਿੱਚ 'ਪ੍ਰੋ ਨਾਈਟ' ਦੇ ਮੁੱਖ ਕਲਾਕਾਰ ਵਜੋਂ ਆਪਣੀ ਪੇਸ਼ਕਾਰੀ ਦਿੱਤੀ। ਇਸ ਦੌਰਾਨ ਉਸ ਸਮੇਂ ਇੱਕ ਹੈਰਾਨੀਜਨਕ ਪਲ ਦੇਖਣ ਨੂੰ ਮਿਲਿਆ, ਜਦੋਂ ਪਰਮੀਸ਼ ਨੇ ਕੰਸਰਟ ਦੇ ਵਿਚਕਾਰ ਹਰਮਨ ਬਰਾੜ ਨੂੰ ਸਟੇਜ 'ਤੇ ਬੁਲਾ ਲਿਆ। ਇਸ ਤੋਂ ਬਾਅਦ ਪ੍ਰਸ਼ੰਸਕਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿੱਚ ਪਰਮੀਸ਼ ਵਰਮਾ ਹਰਮਨ ਬਰਾੜ ਨੂੰ ਆਪਣੇ 'ਖ਼ਾਸ ਮਹਿਮਾਨ' ਵਜੋਂ ਪੇਸ਼ ਕਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਉਹ ਹਰਮਨ ਦੇ ਮੋਢਿਆਂ 'ਤੇ ਹੱਥ ਰੱਖ ਕੇ ਉਨ੍ਹਾਂ ਨੂੰ ਸਟੇਜ ਦੇ ਅਗਲੇ ਹਿੱਸੇ ਵੱਲ ਲੈ ਕੇ ਜਾਂਦੇ ਹਨ। ਇਸ ਦੌਰਾਨ ਜਦੋਂ ਪਰਮੀਸ਼ ਵਰਮਾ ਹਰਮਨ ਨੂੰ ਗਲੇ ਲਗਾਉਂਦੇ ਹਨ ਤਾਂ ਉਹ ਥੋੜ੍ਹੀ ਸ਼ਰਮਾਉਂਦੀ ਹੋਈ ਨਜ਼ਰ ਆਉਂਦੀ ਹੈ। ਗਾਇਕ ਦੇ ਕਹਿਣ 'ਤੇ ਹਰਮਨ ਦਰਸ਼ਕਾਂ ਦਾ ਸਵਾਗਤ ਕਰਦੀ ਹੈ, ਜਿਸ ਤੋਂ ਬਾਅਦ ਉੱਥੇ ਮੌਜੂਦ ਪ੍ਰਸ਼ੰਸਕ ਜ਼ੋਰਦਾਰ ਤਾੜੀਆਂ ਮਾਰ ਕੇ ਉਨ੍ਹਾਂ ਦਾ ਹੌਸਲਾ ਵਧਾਉਂਦੇ ਹਨ।

parmish verma

ਗਲੇ ਲਗਾਉਣ 'ਤੇ ਸ਼ਰਮਾ ਗਈ ਹਰਮਨ ਬਰਾੜ

ਸਟੇਜ 'ਤੇ ਦੋਵਾਂ ਵਿਚਾਲੇ ਹੋਈ ਇਸ ਪਿਆਰੀ ਜਿਹੀ ਗੱਲਬਾਤ ਦੌਰਾਨ ਪਰਮੀਸ਼ ਅਤੇ ਹਰਮਨ ਕਾਫ਼ੀ ਖ਼ੁਸ਼ ਨਜ਼ਰ ਆਏ। ਜਦੋਂ ਪਰਮੀਸ਼ ਨੇ ਹਰਮਨ ਨੂੰ ਗਲੇ ਲਗਾਇਆ ਤਾਂ ਉਹ ਸ਼ਰਮਾ ਗਈ, ਜਿਸ ਨੂੰ ਦੇਖ ਕੇ ਦਰਸ਼ਕਾਂ ਨੇ ਤਾੜੀਆਂ ਮਾਰੀਆਂ ਅਤੇ ਖ਼ੁਸ਼ੀ ਜ਼ਾਹਰ ਕੀਤੀ। ਇਸ ਖ਼ਾਸ ਪਲ ਨੇ ਤੁਰੰਤ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਕਈ ਲੋਕਾਂ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ, ਜਿਸ ਤੋਂ ਬਾਅਦ ਦੋਵਾਂ ਨੂੰ ਲੈ ਕੇ ਚਰਚਾਵਾਂ ਹੋਰ ਵੀ ਤੇਜ਼ ਹੋ ਗਈਆਂ ਹਨ।

ਇਸ ਪਲ ਦੌਰਾਨ ਦੋਹਾਂ ਵਿਚਾਲੇ ਇੱਕ ਵਧੀਆ ਕਮਿਸਟ੍ਰੀ ਦੇਖਣ ਨੂੰ ਮਿਲੀ। ਹਰਮਨ ਅਤੇ ਪਰਮੀਸ਼ ਆਪਣੀ ਵੀਡੀਓ ਨੂੰ ਲੈ ਕੇ ਚਰਚਾ ਵਿੱਚ ਆਏ ਸਨ , ਜਿਸ ਤੋਂ ਬਾਅਦ ਪਰਮੀਸ਼ ਨਾਲ ਰਿਸ਼ਤੇ ਨੂੰ ਲੈ ਕੇ ਹਰਮਨ ਨੂੰ ਟ੍ਰੋਲ ਵੀ ਕੀਤਾ ਗਿਆ ਸੀ। ਇਨ੍ਹਾਂ ਸਾਰੀਆਂ ਖ਼ਬਰਾਂ ਵਿਚਾਲੇ ਹਰਮਨ ਨੇ ਟ੍ਰੋਲਰਜ ਨੂੰ ਜਵਾਬ ਦਿੰਦਿਆਂ ਇਹ ਸਾਫ ਕੀਤਾ ਸੀ ਕਿ ਉਨ੍ਹਾਂ ਨੇ ਕਿਸੀ ਦਾ ਘਰ ਨਹੀਂ ਤੋੜਿਆ ਹੈ।

ਪਰਮੀਸ਼ ਵਰਮਾ ਨੇ ਪਹਿਲਾਂ ਵੀ ਹਰਮਨ ਬਰਾੜ ਨਾਲ ਕੁੱਜ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਜਿਸਨੇ ਲੋਕਾਂ ਵਿੱਚ ਦੋਹਾਂ ਦੇ ਰਿਸਤੇ ਨੂੰ ਲੈ ਕੇ ਚਰਚਾ ਛੇੜ ਦਿੱਤੀ ਸੀ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+