ਸਵਾਲਾਂ 'ਚ ਸ਼੍ਰੇਅਸ ਅਈਅਰ ਦੀ ਕਪਤਾਨੀ, ਪੜ੍ਹੋ ਦਿੱਗਜ਼ ਕ੍ਰਿਕਟਰ ਗਾਵਸਕਰ ਨੇ ਕਿਉਂ ਚੁੱਕੇ ਸਵਾਲ !

ਦਿੱਗਜ ਕ੍ਰਿਕਟਰ ਸੁਨੀਲ ਗਾਵਸਕਰ ਨੇ ਵੈਸਟਇੰਡੀਜ਼-ਭਾਰਤ ਦਰਮਿਆਨ ਖੇਡੀ ਗਈ T20 ਸੀਰੀਜ਼ ਦੌਰਾਨ ਭਾਰਤੀ ਕਪਤਾਨ ਸ਼੍ਰੇਅਸ ਅਈਅਰ ਵੱਲੋਂ ਲਏ ਗਏ ਫ਼ੈਸਲਿਆਂ ਨੂੰ ਲੈ ਕੇ ਸਵਾਲ ਚੁੱਕੇ ਹਨ। ਗਾਵਸਕਰ ਨੇ ਵੈਸਟਇੰਡੀਜ਼ ਖਿਲਾਫ਼ ਦੂਜੇ ਟੀ-20 ਮੈਚ ਵਿੱਚ ਮਯੰਕ ਯਾਦਵ ਨੂੰ 17ਵਾਂ ਓਵਰ ਨਾ ਦੇਣ ਦੇ ਫ਼ੈਸਲੇ 'ਤੇ ਸਵਾਲ ਚੁੱਕੇ ਹਨ।

ਗਾਵਸਕਰ ਨੇ ਕਿਹਾ ਕਿ ਇਸ ਓਵਰ ਲਈ ਕੁਲਦੀਪ ਯਾਦਵ ਦੀ ਜਗ੍ਹਾ ਮਯੰਕ ਯਾਦਵ ਜਾਂ ਅਰਸ਼ਦੀਪ ਸਿੰਘ ਨੂੰ ਗੇਂਦ ਦਿੱਤੀ ਜਾ ਸਕਦੀ ਸੀ ਪਰ ਸ਼੍ਰੇਅਸ ਅਈਅਰ ਨੇ ਕੁਲਦੀਪ ਯਾਦਵ ਨੂੰ ਇਹ ਓਵਰ ਦਿੱਤਾ। ਗਾਵਸਕਰ ਨੇ ਜੀਓਸਟਾਰ ਨਾਲ ਗੱਲਬਾਤ ਕਰਦਿਆਂ ਕਿਹਾ, "ਮੈਂ 17ਵੇਂ ਓਵਰ ਵਿੱਚ ਅਰਸ਼ਦੀਪ ਜਾਂ ਮਯੰਕ ਵਿੱਚੋਂ ਕਿਸੇ ਇੱਕ ਨੂੰ ਗੇਂਦ ਦਿੰਦਾ। ਅਰਸ਼ਦੀਪ ਨੇ ਆਪਣੇ ਆਖ਼ਰੀ ਓਵਰ ਵਿੱਚ ਕਾਫ਼ੀ ਦੌੜਾਂ ਦਿੱਤੀਆਂ ਸਨ, ਪਰ ਮਯੰਕ ਨੇ ਸ਼ੁਰੂਆਤੀ ਝਟਕੇ ਦਿੱਤੇ ਸਨ।"

shreyas iyer

ਉਨ੍ਹਾਂ ਅੱਗੇ ਕਿਹਾ ਕਿ ਵੈਸਟਇੰਡੀਜ਼ ਦੀਆਂ ਡਿੱਗੀਆਂ ਵਿਕਟਾਂ ਵਿੱਚੋਂ ਤਿੰਨ ਮਯੰਕ ਯਾਦਵ ਨੇ ਹਾਸਲ ਕੀਤੀਆਂ ਸਨ। ਉਨ੍ਹਾਂ ਦੀ ਇਕਾਨਮੀ ਵੀ ਲਗਭਗ 12 ਦੌੜਾਂ ਪ੍ਰਤੀ ਓਵਰ ਸੀ। ਉਸ ਸਮੇਂ ਵੈਸਟਇੰਡੀਜ਼ ਨੂੰ ਇਸ ਤੋਂ ਵੀ ਵੱਧ ਰਨ ਰੇਟ ਦੀ ਲੋੜ ਸੀ। ਗਾਵਸਕਰ ਨੇ ਕਿਹਾ ਕਿ ਕੁਲਦੀਪ ਯਾਦਵ ਨੇ 17ਵੇਂ ਓਵਰ ਵਿੱਚ 24 ਦੌੜਾਂ ਦਿੱਤੀਆਂ। ਇਸ ਓਵਰ ਵਿੱਚ ਤਿੰਨ ਛੱਕੇ, ਇੱਕ ਚੌਕਾ ਅਤੇ ਇੱਕ ਵਾਈਡ ਗੇਂਦ ਸ਼ਾਮਲ ਸੀ। ਇਸ ਤੋਂ ਬਾਅਦ ਵੈਸਟਇੰਡੀਜ਼ ਦੀ ਟੀਮ ਟੀਚੇ ਦੇ ਹੋਰ ਨੇੜੇ ਪਹੁੰਚ ਗਈ।

ਦੱਸ ਦਈਏ ਕਿ ਸ਼ੁੱਕਰਵਾਰ ਨੂੰ ਰਾਂਚੀ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ ਵੈਸਟਇੰਡੀਜ਼ ਸਾਹਮਣੇ 250 ਦੌੜਾਂ ਦਾ ਟੀਚਾ ਰੱਖਿਆ ਸੀ। ਵੈਸਟਇੰਡੀਜ਼ ਦੀ ਟੀਮ ਨੇ 18.3 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ ਅਤੇ ਪੰਜ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਦਿੱਤੀ। ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਨੂੰ 'ਪਲੇਅਰ ਆਫ਼ ਦ ਮੈਚ' ਚੁਣਿਆ ਗਿਆ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+