ਨਸ਼ਿਆਂ ਵਿਰੁੱਧ ਮੁਹਿੰਮ ਤਹਿਤ CM ਮਾਨ ਨੇ ਰਵਾਨਾ ਕੀਤੀ ਬਾਈਕਰ ਰੈਲੀ, ਜੰਤਰ-ਮੰਤਰ ਧਰਨੇ 'ਤੇ ਪੁਲਿਸ ਕਾਰਵਾਈ 'ਤੇ ਵੀ ਚੁੱਕੇ ਸਵਾਲ

ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਦੇ ਆਖ਼ਰੀ ਫੇਜ਼ ਦੀ ਅੱਜ ਚੱਪੜ ਚਿੜੀ ਤੋਂ ਸ਼ੁਰੂਆਤ ਹੋ ਗਈ ਹੈ। ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਅਧੀਨ ਪੂਰੇ ਪੰਜਾਬ 'ਚ ਜਾਗਰੂਕਤਾ ਦਾ ਸੁਨੇਹਾ ਲੈ ਕੇ ਜਾਣ ਵਾਲ਼ੇ ਬਾਈਕਰਾਂ ਦੇ ਕਾਫ਼ਲੇ ਨੂੰ ਅੱਜ CM ਭਗਵੰਤ ਮਾਨ ਨੇ ਫ਼ਤਿਹ ਬੁਰਜ ਮੋਹਾਲੀ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। Punjab Against Drugs ਬਾਈਕਰ ਰੈਲੀ ਦੀ ਸ਼ੁਰੂਆਤ ਮੌਕੇ ਪੰਜਾਬ ਦੀਆਂ ਨਾਮਵਰ ਹਸਤੀਆਂ ਪਹੁੰਚੀਆਂ ਸਨ।

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਵੀ ਆਪਣੀ ਆਉਣ ਵਾਲੀ ਫ਼ਿਲਮ 'ਥਾਪੀ' ਦੀ ਪੂਰੀ ਟੀਮ ਨਾਲ ਇਸ ਖ਼ਾਸ ਮੌਕੇ 'ਤੇ ਪਹੁੰਚੀ। ਨੀਰੂ ਬਾਜਵਾ ਖੁਦ ਬਾਈਕ ਚਲਾ ਕੇ ਇਸ ਮੁਹਿੰਮ ਦਾ ਹਿਸਾ ਬਣੀ। Punjab Against Drugs ਬਾਈਕਰ ਰੈਲੀ ਦੀ ਸ਼ੁਰੂਆਤ ਮੌਕੇ ਪੰਜਾਬ ਦੀ ਨਸ਼ਾ ਮੁਕਤੀ ਦੇ ਨੇਕ ਕਾਰਜ ਵਿੱਚ ਸਹਿਯੋਗ ਦੇਣ ਲਈ CM ਮਾਨ ਨੇ ਉਹਨਾਂ ਦਾ ਸਨਮਾਨ ਕੀਤਾ। ਦੱਸ ਦਈਏ ਕਿ ਪੂਰੇ ਪੰਜਾਬ ਤੋਂ ਨਸ਼ੇ ਦੇ ਖ਼ਾਤਮੇ ਲਈ ਜਾਗਰੂਕਤਾ ਲੈ ਕੇ ਇਹ ਬਾਈਕਰ ਰੈਲੀ ਪੰਜਾਬ ਦੇ 23 ਜ਼ਿਲ੍ਹਿਆਂ 'ਚ ਪਹੁੰਚੇਗੀ।

cm maan

ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਮੰਤ੍ਰੀ ਭਗਵੰਤ ਮਾਨ ਨੇ ਨੀਰੂ ਬਾਜਵਾ ਦੇ ਕੰਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਕਲਾਕਾਰਾਂ ਨੂੰ ਲੋਕ ਫੋਲੋ ਕਰਦੇ ਹਨ, ਉਨ੍ਹਾਂ ਵਰਗੇ ਬਣਨਾ ਚਾਹੁੰਦੇ ਹਨ, ਜੇਕਰ ਕਲਾਕਾਰ ਚੰਗਾ ਮੈਸੇਜ਼ ਦੇਣਗੇ ਤਾਂ ਲੋਕ ਉਨ੍ਹਾਂ ਦੀ ਗੱਲ ਜ਼ਰੂਰ ਮੰਨਣਗੇ।

CM maan ਨੇ ਜੰਤਰ-ਮੰਤਰ ਧਰਨੇ ਦੌਰਾਨ ਪੁਲਿਸ ਕਾਰਵਾਈ 'ਤੇ ਚੁੱਕੇ ਸਵਾਲ

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੰਤਰ ਮੰਤਰ ਵਿਖੇ ਅੱਜ ਹੋ ਰਹੇ ਧਰਨੇ 'ਤੇ ਦਿੱਲੀ ਪੁਲਿਸ ਦੀ ਕਾਰਵਾਈ 'ਤੇ ਕਈ ਸਵਾਲ ਚੁੱਕੇ। ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਘੇਰਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ BJP ਤਾਂ ਖੁਦ ਧਰਨੇ ਦਿੰਦੀ ਰਹੀ ਹੈ ਫਿਰ ਅੱਜ ਉਹ ਪਾਰਟੀ ਲੋਕਾਂ ਦੇ ਧਰਨੇ ਤੋਂ ਕਿਉਂ ਡਰ ਰਹੀ ਹੈ ?
CM ਭਗਵੰਤ ਮਾਨ ਨੇ ਕਿਹਾ ਕਿ ਹੁਣ ਲੋਕਤੰਤਰ ਆਖਿਰ ਕਿੱਥੇ ਗਿਆ। ਮੁੱਖ ਮੰਤਰੀ ਨੇ ਧਰਨੇ 'ਤੇ ਪਹੁੰਚਣ ਵਾਲੇ ਵਿਦਿਆਰਥੀਆਂ 'ਤੇ ਪੁਲਿਸ ਕਾਰਵਾਈ ਵਾਰੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਉਹ ਨਿਹੱਥੇ ਵਿਦਿਆਰਥੀ ਹਨ, ਜੋ ਆਪਣੇ ਵੋਟ ਨੂੰ ਬਚਾਉਣ ਲਈ ਸੜਕਾਂ 'ਤੇ ਉਤਰੇ ਹਨ ਅਤੇ ਜਿਨ੍ਹਾਂ ਨੂੰ ਰੋਕਣ ਲਈ ਇੰਨੀ ਵੱਡੀ ਗਿਣਤੀ ਚ ਪੁਲਿਸ ਤਇਨਾਤ ਕੀਤੀ ਗਈ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+