ਅਮਰੀਕਾ ਹੁਣ ਰੂਸ ਤੋਂ ਖਰੀਦੇਗਾ ਡੀਜ਼ਲ: ਲੋੜ ਪੈਣ 'ਤੇ ਟਰੰਪ ਨੇ ਹਟਾਈ ਰੂਸੀ ਤੇਲ ਤੋਂ ਪਾਬੰਦੀ, ਜਾਣੋ ਕੀ ਹੈ ਵਜ੍ਹਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਡੀਜ਼ਲ ਖਰੀਦਣ 'ਤੇ ਲੱਗੀ ਪਾਬੰਦੀ 7 ਅਪ੍ਰੈਲ 2027 ਤੱਕ ਹਟਾ ਦਿੱਤੀ ਹੈ। ਇਸ ਫ਼ੈਸਲੇ ਤੋਂ ਬਾਅਦ ਹੁਣ ਅਮਰੀਕਾ ਰੂਸ ਤੋਂ ਡੀਜ਼ਲ ਖਰੀਦ ਸਕੇਗਾ। ਇਹ ਫ਼ੈਸਲਾ ਅਜਿਹੇ ਸਮੇਂ ਲਿਆ ਗਿਆ ਹੈ, ਜਦੋਂ ਈਰਾਨ ਜੰਗ ਤੋਂ ਬਾਅਦ ਅਮਰੀਕਾ ਵਿੱਚ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਅਮਰੀਕਾ ਵਿੱਚ 3 ਨਵੰਬਰ ਨੂੰ ਮਿਡਟਰਮ ਚੋਣਾਂ ਹੋਣੀਆਂ ਹਨ। ਅਜਿਹੇ ਵਿੱਚ ਈਂਧਨ ਦੀਆਂ ਵਧਦੀਆਂ ਕੀਮਤਾਂ ਟਰੰਪ ਪ੍ਰਸ਼ਾਸਨ ਲਈ ਚੁਣੌਤੀ ਬਣੀਆਂ ਹੋਈਆਂ ਹਨ। ਕੀਮਤਾਂ ਨੂੰ ਘਟਾਉਣ ਲਈ ਟਰੰਪ ਤੇਲ ਅਤੇ ਡੀਜ਼ਲ ਦੀ ਸਪਲਾਈ ਵਧਾਉਣ ਵਰਗੇ ਕਦਮ ਚੁੱਕ ਰਹੇ ਹਨ। ਹਾਲਾਂਕਿ, ਇਸ ਫ਼ੈਸਲੇ 'ਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਰੂਸ ਨੂੰ ਪੈਸਾ ਮਿਲੇਗਾ, ਜਿਸ ਦੀ ਵਰਤੋਂ ਉਹ ਯੂਕਰੇਨ ਵਿਰੁੱਧ ਜੰਗ ਵਿੱਚ ਕਰ ਸਕਦਾ ਹੈ।

trump

ਖ਼ਾਸ ਗੱਲ ਇਹ ਹੈ ਕਿ ਸਤੰਬਰ ਮਹੀਨੇ ਵਿੱਚ ਹੀ ਟਰੰਪ ਨੇ ਇੱਕ ਅਜਿਹੇ ਕਾਨੂੰਨ 'ਤੇ ਦਸਤਖ਼ਤ ਕੀਤੇ ਸਨ, ਜਿਸ ਤਹਿਤ ਰੂਸ ਤੋਂ ਤੇਲ ਖਰੀਦਣ ਵਾਲੇ ਭਾਰਤ ਅਤੇ ਚੀਨ ਵਰਗੇ ਦੇਸ਼ਾਂ 'ਤੇ 100 ਫ਼ੀਸਦੀ ਤੱਕ ਟੈਰਿਫ ਲਗਾਇਆ ਜਾ ਸਕਦਾ ਹੈ। ਹੁਣ ਆਪਣੀ ਲੋੜ ਲਈ ਟਰੰਪ ਉਸੀ ਰੂਸ ਤੋਂ ਤੇਲ ਖਰੀਦੇਗਾ। ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਧੰਨਵਾਦ ਕੀਤਾ।

ਅਮਰੀਕਾ ਨੂੰ 3 ਲੱਖ ਟਨ ਤੋਂ ਵੱਧ ਡੀਜ਼ਲ ਤੁਰੰਤ ਭੇਜੇਗਾ ਰੂਸ -ਟਰੰਪ

ਟਰੰਪ ਨੇ ਦੱਸਿਆ ਕਿ ਰੂਸ ਤੁਰੰਤ 3 ਲੱਖ ਟਨ ਤੋਂ ਵੱਧ ਡੀਜ਼ਲ ਅਮਰੀਕਾ ਨੂੰ ਭੇਜੇਗਾ। ਇਸ ਤੋਂ ਬਾਅਦ ਨਵੰਬਰ ਵਿੱਚ 5 ਲੱਖ ਟਨ ਅਤੇ ਫਿਰ 10 ਲੱਖ ਟਨ ਡੀਜ਼ਲ ਦੀ ਸਪਲਾਈ ਕੀਤੀ ਜਾਵੇਗੀ। ਟਰੰਪ ਮੁਤਾਬਕ, ਜੇਕਰ ਸਭ ਕੁਝ ਠੀਕ ਰਿਹਾ ਤਾਂ ਅੱਗੇ ਚੱਲ ਕੇ 30 ਲੱਖ ਟਨ ਡੀਜ਼ਲ ਵੀ ਭੇਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਅਮਰੀਕੀ ਕਿਸਾਨਾਂ, ਪਸ਼ੂ ਪਾਲਕਾਂ ਅਤੇ ਟਰੱਕ ਚਾਲਕਾਂ ਲਈ ਕੀਮਤਾਂ ਘੱਟ ਰੱਖਣਾ, ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ।

ਜ਼ਿਕਰਯੋਗ ਹੈ ਕਿ ਰੂਸ ਨੇ 2022 ਵਿੱਚ ਯੂਕਰੇਨ 'ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਅਮਰੀਕਾ ਨੇ ਰੂਸੀ ਤੇਲ 'ਤੇ ਪਾਬੰਦੀਆਂ ਲਗਾ ਦਿੱਤੀਆਂ ਸਨ। ਹੁਣ ਖੁਦ ਨੂੰ ਲੋੜ ਪੈਣ 'ਤੇ ਟਰੰਪ ਸਰਕਾਰ ਨੇ ਰੂਸ 'ਤੇ ਲੱਗੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਫਿਲਹਾਲ ਅਮਰੀਕਾ ਵਿੱਚ ਡੀਜ਼ਲ ਦੀ ਕੀਮਤ ਲਗਭਗ 6.28 ਡਾਲਰ ਪ੍ਰਤੀ ਗੈਲਨ ਹੈ, ਜਦਕਿ ਜੰਗ ਤੋਂ ਪਹਿਲਾਂ ਇਹ ਕੀਮਤ ਲਗਭਗ 3.70 ਡਾਲਰ ਪ੍ਰਤੀ ਗੈਲਨ ਸੀ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+