ਗੁਰਦੁਆਰਾ ਬੰਗਲਾ ਸਾਹਿਬ ਵਿਵਾਦ 'ਤੇ ਬਲਤੇਜ਼ ਪੰਨੂ ਨੇ ਘੇਰੀ ਬੀਬੀ ਬਾਦਲ, ਮਾਮਲੇ 'ਚ ਟਵੀਟ ਡਿਲੀਟ ਕਰਨ 'ਤੇ ਖੜ੍ਹੇ ਕੀਤੇ ਸਵਾਲ

ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਅੰਦਰ ਦਿੱਲੀ ਪੁਲਿਸ ਦੇ ਦਾਖ਼ਲ ਹੋਣ ਦੇ ਵਿਵਾਦ 'ਤੇ ਬਾਦਲਾਂ ਦੀ ਚੁੱਪੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ਼ ਬਲਤੇਜ਼ ਪਨੂੰ ਨੇ ਨਿਸ਼ਾਨਾ ਵਿਨ੍ਹਿਆ ਹੈ। ਪੰਨੂ ਨੇ ਬੰਗਲਾ ਸਾਹਿਬ ਗੁਰਦੁਆਰੇ ਵਾਲੇ ਮਸਲੇ 'ਤੇ ਬਾਦਲ ਪਰਿਵਾਰ ਦੀ ਚੁੱਪੀ 'ਤੇ ਸਵਾਲ ਖੜ੍ਹੇ ਕੀਤੇ ਹਨ। ਬਲਤੇਜ਼ ਪੰਨੂ ਨੇ ਕਿਹਾ ਇਹ ਲੋਕ ਨਾ ਤਾਂ ਪੰਜਾਬ ਦੇ ਹੋਏ ਅਤੇ ਨਾ ਹੀ ਸਿੱਖਾਂ ਦੇ ਹੋਏ।

ਬਲਤੇਜ਼ ਪੰਨੂ ਨੇ ਬੀਬੀ ਬਾਦਲ 'ਤੇ ਨਿਸ਼ਾਨਾ ਵਿਨ੍ਹਦਿਆਂ ਕਿਹਾ ਕਿ ਬੰਗਲਾ ਸਾਹਿਬ ਗੁਦੁਆਰਾ ਸਾਹਿਬ ਵਾਲੇ ਮਸਲੇ 'ਤੇ ਬੀਬੀ ਬਾਦਲ ਨੇ ਟਵੀਟ ਕੀਤਾ ਅਤੇ ਕੁੱਝ ਹੀ ਸਮਾਂ ਬਾਅਦ ਉਹ ਟਵੀਟ ਡੀਲੀਟ ਕਰ ਦਿੱਤਾ। ਪੰਨੂ ਨੇ ਇਲਜ਼ਾਮ ਲਾਉਂਦੀਆਂ ਕਿਹਾ ਕਿ ਇਹ ਯੂ-ਟਰਨ ਮਾਰਨ ਵਾਲੇ ਲੋਕ ਹਨ ਜੋ ਵਾਰ-ਵਾਰ ਮੁੱਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਮੁੜ ਤੋਂ ਬੀਜੇਪੀ ਨਾਲ ਸਾਂਝ ਕਰਨ ਨੂੰ ਫਿਰਦਾ ਹੈ, ਅਤੇ ਬੀਜੇਪੀ ਨੇ ਸ਼ਰਤ ਇਹ ਰੱਖੀ ਹੈ ਕਿ 3 ਖ਼ੇਤੀ ਕਾਨੂੰਨ ਹਰ ਹਰ 'ਚ ਇਹ ਲਾਗੂ ਕਰਵਾਉਣਗੇ।

baltej pannu

ਉਨ੍ਹਾਂ ਕਿਹਾ ਕਿ ਇਹ ਲੋਕ ਪੰਜਾਬ ਨੂੰ ਬਚਾਉਣ ਲਈ ਤੁਰੇ ਹੋਏ ਹਨ ਜੋ ਨਾ ਕਦੇ ਪੰਜਾਬ ਦੇ ਹੋਏ ਨਾ ਹੀ ਸਿੱਖਾਂ ਦੇ ਹੋਏ। ਪੰਨੂ ਨੇ ਕਿਹਾ ਜੋ ਬਾਦਲ ਪਰਿਵਾਰ ਨੇ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕੀਤਾ ਹੋਇਆ ਹੈ ਉਹ ਕਿਸੀ ਤੋਂ ਲੁਕਿਆ ਨਹੀਂ ਹੈ। ਇਸਦੇ ਨਾਲ ਹੀ ਬਹਿਰੀਨ ਵਾਲੀ ਬੀਬੀ ਦੇ ਮਸਲੇ 'ਤੇ ਬਾਦਲ ਪਰਿਵਾਰ ਅਤੇ ਬਿਕਰਮ ਮਜੀਠੀਆ ਦੀ ਚੁੱਪੀ 'ਤੇ ਵੀ ਪੰਨੂ ਨੇ ਸਵਾਲ ਖੜ੍ਹੇ ਕੀਤੇ ਹਨ।

ਬਲਤੇਜ਼ ਪੰਨੂ ਨੇ ਕਿਹਾ ਕਿ ਪੰਜਾਬ ਦੇ ਲੋਕ ਨਾ ਤਾਂ ਬੇਅਦਬੀਆਂ ਭੁੱਲੇ ਨਾ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਭੁੱਲੇ ਹਨ, ਕਿਉਂਕਿ ਅੱਜ ਵੀ ਇਨ੍ਹਾਂ ਮਾਮਲਿਆਂ 'ਤੇ ਪੰਜਾਬ ਦੇ ਲੋਕ ਇੰਨਸਾਫ਼ ਦੀ ਉਡੀਕ ਕਰ ਰਹੇ ਹਨ।

ਦੱਸ ਦਈਏ ਕਿ ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰੇ ਅੰਦਰ 10 ਅਕਤੂਬਰ ਦੇ ਧਰਨੇ ਦੌਰਾਨ ਕੁੱਝ ਨੌਜਵਾਨ ਦਿੱਲੀ ਪੁਲਿਸ ਤੋਂ ਬਚਨ ਲਈ ਦਾਖ਼ਲ ਹੋ ਗਏ ਸੀ, ਜਿਨ੍ਹਾਂ ਦੇ ਪਿੱਛੇ ਦਿੱਲੀ ਪੁਲਿਸ ਦੇ ਮੁਲਾਜ਼ਮ ਬੂਟਾਂ ਸਣੇ ਨੰਗੇ ਸਿਰ ਗੁਦੁਆਰਾ ਸਾਹਿਬ ਦੀ ਹੱਦ ਅੰਦਰ ਦਾਖ਼ਲ ਹੋਏ। ਇਸ ਮਾਮਲੇ ਨੇ ਤੂਲ ਫੜ੍ਹਿਆ ਜਿਸ ਤੋਂ ਬਾਅਦ ਸਿੱਖ ਸਮਾਜ਼ ਵਿੱਚ ਰੋਹ ਦੇਖਣ ਨੂੰ ਮਿਲਿਆ ਸੀ।

ਇਸੀ ਮਸਲੇ 'ਤੇ ਬੀਬੀ ਬਾਦਲ ਨੇ ਟਵੀਟ ਵੀ ਕੀਤਾ ਪਰ ਬਾਅਦ ਵਿੱਚ ਉਹ ਟਵੀਟ ਡੀਲੀਟ ਕਰ ਦਿੱਤਾ ਜਿਸਨੂੰ ਲੈ ਕੇ ਪੰਨੂ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਬੀਬੀ ਬਾਦਲ ਨੇ ਯੂ-ਟਰਨ ਮਾਰ ਕੇ ਉਹ ਟਵੀਟ ਡੀਲੀਟ ਕਰ ਦਿੱਤਾ। AAP ਆਦਮੀ ਪਾਰਟੀ ਦੇ ਆਗੂਆਂ ਨੇ ਇਸ ਮਾਮਲੇ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਸੌੰਪ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤੇ ਜਾਣ ਦੀ ਮੰਗ ਕੀਤੀ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+