UPI ਪੇਮੈਂਟ ਕਰਨ ਵਾਲਿਆਂ ਲਈ ਅਹਿਮ ਖ਼ਬਰ: ਹੁਣ ਦੀਵਾਲੀ ਤੱਕ ਨਹੀਂ ਲੱਗੇਗਾ ਕੋਈ ਵਾਧੂ ਚਾਰਜ਼, ਕਰੋ ਦਿਲ ਖੋਲ੍ਹ ਕੇ ਸ਼ਾਪਿੰਗ

15 ਅਕਤੂਬਰ ਤੋਂ ਲਾਗੂ ਹੋਣ ਵਾਲਾ UPI ਪੇਮੈਂਟ ਚਾਰਜ ਦੀਵਾਲੀ ਤੱਕ ਟਾਲ ਦਿੱਤਾ ਗਿਆ ਹੈ। ਇਸ ਨਿਯਮ ਤਹਿਤ ਦੁਕਾਨਦਾਰ ਨੂੰ ₹2,000 ਤੋਂ ਵੱਧ ਦੇ UPI ਭੁਗਤਾਨ 'ਤੇ 0.4% ਚਾਰਜ ਦੇਣਾ ਪੈਣਾ ਸੀ। ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਇਸ ਫ਼ੈਸਲੇ ਨੂੰ ਫਿਲਹਾਲ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਯਾਨੀ ਕਿ ਤੁਸੀਂ ਫਿਲਹਾਲ ਦੀਵਾਲੀ ਦੀ ਸ਼ਾਪਿੰਗ ਲਈ ਬਿਨਾ ਕਿਸੀ ਚਿੰਤਾ ਦੇ ਬਿਨਾ ਕੋਈ ਵਾਧੂ ਚਾਰਜ਼ ਦਿੱਤੇ, UPI ਪੇਮੈਂਟ ਰਾਹੀ ਭੁਗਤਾਨ ਕਰ ਸਕਦੇ ਹੋ। ਪਰ ਇਹ ਚਾਰਜ ਬਿਲਕੁਲ ਮੁਆਫ਼ ਨਹੀਂ ਕੀਤਾ ਗਿਆ ਹੈ। NPCI ਨੇ ਕਿਹਾ ਹੈ ਕਿ ਇਹ ਚਾਰਜ ਦੀਵਾਲੀ ਤੋਂ ਤੁਰੰਤ ਬਾਅਦ ਲਾਗੂ ਕੀਤਾ ਜਾਵੇਗਾ, ਹਾਲਾਂਕਿ ਅਜੇ ਤੱਕ ਇਸ ਦੀ ਕੋਈ ਨਵੀਂ ਤਾਰੀਖ਼ ਤੈਅ ਨਹੀਂ ਕੀਤੀ ਗਈ ਹੈ।

upi payment news

ਦਰਅਸਲ ਦੀਵਾਲੀ ਦੌਰਾਨ ਦੇਸ਼ ਭਰ ਦੇ ਬਾਜ਼ਾਰਾਂ ਵਿੱਚ ਕੱਪੜਿਆਂ, ਇਲੈਕਟ੍ਰਾਨਿਕਸ, ਗਹਿਣਿਆਂ ਅਤੇ ਹੋਰ ਸਾਮਾਨ ਦੀ ਭਾਰੀ ਵਿਕਰੀ ਹੁੰਦੀ ਹੈ। ਇਸ ਸਮੇਂ ਡਿਜੀਟਲ ਭੁਗਤਾਨ ਵੀ ਕਾਫ਼ੀ ਵੱਧ ਜਾਂਦਾ ਹੈ। ਕਾਰੋਬਾਰੀ ਸੰਗਠਨਾਂ ਅਤੇ ਪੇਮੈਂਟ ਕੰਪਨੀਆਂ ਦਾ ਮੰਨਣਾ ਸੀ ਕਿ ਤਿਉਹਾਰਾਂ ਦੇ ਵਿਚਕਾਰ ਨਵਾਂ ਨਿਯਮ ਲਾਗੂ ਹੋਣ ਨਾਲ ਦੁਕਾਨਾਂ 'ਤੇ ਭੁਗਤਾਨ ਦੀ ਪ੍ਰਕਿਰਿਆ ਵਿੱਚ ਰੁਕਾਵਟ ਆ ਸਕਦੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ NPCI ਨੇ ਇਸ ਫ਼ੈਸਲੇ ਨੂੰ ਦੀਵਾਲੀ ਤੱਕ ਮੁਲਤਵੀ ਕਰ ਦਿੱਤਾ ਹੈ।

ਦੇਸ਼ ਭਰ ਵਿੱਚ ਹੋਇਆ ਸੀ ਵਿਰੋਧ

ਇਸ ਫ਼ੈਸਲੇ ਦਾ ਦੇਸ਼ ਭਰ ਦੇ ਕਾਰੋਬਾਰੀਆਂ ਅਤੇ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਵਿਰੋਧ ਕੀਤਾ ਗਿਆ ਸੀ। ਵਿਰੋਧ ਮੁੱਖ ਤੌਰ 'ਤੇ ਦੋ ਪੱਧਰਾਂ 'ਤੇ ਹੋਇਆ। ਵਿਰੋਧੀ ਧਿਰ ਦੇ ਆਗੂਆਂ ਨੇ ਇਸ ਫ਼ੈਸਲੇ ਦੇ ਸਿਆਸੀ ਪ੍ਰਭਾਵਾਂ ਅਤੇ ਆਮ ਲੋਕਾਂ 'ਤੇ ਪੈਣ ਵਾਲੇ ਅਸਰ ਬਾਰੇ ਸਵਾਲ ਉਠਾਏ, ਜਦਕਿ ਕਾਰੋਬਾਰੀ ਸੰਗਠਨਾਂ ਨੇ ਲਾਗਤ ਵਧਣ ਅਤੇ ਗਾਹਕਾਂ 'ਤੇ ਵਾਧੂ ਬੋਝ ਪੈਣ ਦਾ ਖ਼ਦਸ਼ਾ ਜਤਾਇਆ ਸੀ।

UPI ਪੇਮੈਂਟ 'ਤੇ ਵਾਧੂ ਚਾਰਜ਼ ਦੀ ਸਮਝੋ ਗਣਿਤ

ਜੇਕਰ ਕੋਈ ਗਾਹਕ ਦੁਕਾਨਦਾਰ ਨੂੰ ₹2,000 ਤੋਂ ਵੱਧ ਦਾ UPI ਭੁਗਤਾਨ ਕਰਦਾ ਹੈ, ਤਾਂ ਦੁਕਾਨਦਾਰ ਨੂੰ ਕੁੱਲ ਰਕਮ 'ਤੇ 0.4% MDR ਚਾਰਜ ਦੇਣਾ ਪਵੇਗਾ।

ਜੇਕਰ ਗਾਹਕ ₹75,000 ਜਾਂ ਇਸ ਤੋਂ ਵੱਧ ਦੀ ਵੱਡੀ ਰਕਮ ਦਾ ਭੁਗਤਾਨ ਕਰਦਾ ਹੈ, ਤਾਂ ਪ੍ਰਤੀਸ਼ਤ ਦੇ ਹਿਸਾਬ ਨਾਲ ਚਾਰਜ ਲੈਣ ਦੀ ਬਜਾਏ ਵੱਧ ਤੋਂ ਵੱਧ ₹300 ਦਾ ਨਿਰਧਾਰਤ ਚਾਰਜ ਲਾਗੂ ਹੋਵੇਗਾ।

ਜੇਕਰ ਗਾਹਕ ਰੇਲਵੇ, ਟੈਲੀਕਾਮ, ਬੀਮਾ ਜਾਂ ਈਂਧਨ ਲਈ ₹2,000 ਤੋਂ ਵੱਧ ਦਾ ਭੁਗਤਾਨ ਕਰਦਾ ਹੈ, ਤਾਂ ਪ੍ਰਤੀ ਲੈਣ-ਦੇਣ ₹5 ਦਾ ਨਿਰਧਾਰਤ ਚਾਰਜ ਲੱਗੇਗਾ। ਯਾਨੀ ਕਿ -

- ₹2,500 ਦੇ ਭੁਗਤਾਨ 'ਤੇ: ਦੁਕਾਨਦਾਰ ਨੂੰ ₹10 ਚਾਰਜ ਦੇਣਾ ਪਵੇਗਾ।
- ₹5,000 ਦੇ ਭੁਗਤਾਨ 'ਤੇ: ਦੁਕਾਨਦਾਰ ਨੂੰ ₹20 ਚਾਰਜ ਦੇਣਾ ਪਵੇਗਾ।
- ₹10,000 ਦੇ ਭੁਗਤਾਨ 'ਤੇ: ਦੁਕਾਨਦਾਰ ਨੂੰ ₹40 ਚਾਰਜ ਦੇਣਾ ਪਵੇਗਾ।
- ₹75,000 ਜਾਂ ਇਸ ਤੋਂ ਵੱਧ ਦੇ ਭੁਗਤਾਨ 'ਤੇ: ਵੱਧ ਤੋਂ ਵੱਧ ₹300 ਚਾਰਜ ਲੱਗੇਗਾ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+