Air India ਦੀ ਫ਼ਲਾਈਟ ਵਿੱਚ ਹਾਈਜੈਕ ਅਲਰਟ! ਜੈਪੁਰ ਵਿੱਚ ਐਮਰਜੈਂਸੀ ਲੈਂਡਿੰਗ

ਜੈਪੁਰ ਇੰਟਰਨੈਸ਼ਨਲ ਏਅਰਪੋਰਟ 'ਤੇ ਬੁੱਧਵਾਰ ਸਵੇਰੇ ਫਰੈਂਕਫਰਟ (ਜਰਮਨੀ) ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਸੁਰੱਖਿਆ ਏਜੰਸੀਆਂ ਮੁਤਾਬਕ, ਫਲਾਈਟ AI-2030 ਨੂੰ ਹਾਈਜੈਕ ਕਰਨ ਦੀ ਸੂਚਨਾ ਮਿਲੀ ਸੀ। ਜਹਾਜ਼ ਨੂੰ ਜੈਪੁਰ ਲਿਆਂਦੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਹਵਾਈ ਅੱਡੇ 'ਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ।

ਬੰਬ ਦੀ ਧਮਕੀ ਦੇ ਨਾਲ-ਨਾਲ ਜਹਾਜ਼ ਨੂੰ ਹਾਈਜੈਕ ਕਰਨ ਦੀ ਸੂਚਨਾ ਵੀ ਮਿਲੀ ਸੀ ਹਾਲਾਂਕਿ, ਫਿਲਹਾਲ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ। ਬੰਬ ਦੀ ਅਫ਼ਵਾਹ ਕਾਰਨ ਜਹਾਜ਼ ਵਿੱਚ ਸਵਾਰ ਯਾਤਰੀਆਂ ਵਿੱਚ ਹੜਕੰਪ ਮਚ ਗਿਆ। ਜਾਣਕਾਰੀ ਮੁਤਾਬਕ, ਜਹਾਜ਼ ਨੇ ਮੰਗਲਵਾਰ ਰਾਤ 10:45 ਵਜੇ ਉਡਾਣ ਭਰੀ ਸੀ ਜਿਸਨੇ ਬੁੱਧਵਾਰ ਸਵੇਰੇ ਕਰੀਬ 4:15 ਵਜੇ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ 'ਤੇ ਉਤਰਨਾ ਸੀ। ਪਰ ਹਾਈਜੈਕ ਅਲਰਟ ਦੀ ਸੂਚਨਾ ਮਿਲਣ ਤੋਂ ਬਾਅਦ ਇਸ ਨੂੰ ਦਿੱਲੀ ਦੀ ਬਜਾਏ ਜੈਪੁਰ ਵੱਲ ਮੋੜ ਦਿੱਤਾ ਗਿਆ।ਇਹ ਫਲਾਈਟ ਵਿਸਤਾਰਾ ਏਅਰਲਾਈਨਜ਼ ਵੱਲੋਂ ਚਲਾਈ ਜਾਂਦੀ ਹੈ।

air india

ਪਾਇਲਟ ਨੇ ਦਬਾਇਆ ਸੀ ਸਕੁਆਕ ਕੋਡ 7500

ਸੂਤਰਾਂ ਮੁਤਾਬਕ ਜਦੋਂ ਜਹਾਜ਼ ਮੁੰਬਈ ਫਲਾਈਟ ਇਨਫਰਮੇਸ਼ਨ ਰੀਜਨ (FIR) ਵਿੱਚ ਸੀ, ਤਾਂ ਪਾਇਲਟ ਨੇ 'ਸਕੁਆਕ ਕੋਡ 7500' ਦਬਾਇਆ ਸੀ। ਇਹ ਕੋਡ ਜਹਾਜ਼ ਵਿੱਚ ਗ਼ੈਰ-ਕਾਨੂੰਨੀ ਦਖ਼ਲਅੰਦਾਜ਼ੀ ਜਾਂ ਹਾਈਜੈਕਿੰਗ ਦੀ ਸਥਿਤੀ ਦਾ ਸੰਕੇਤ ਦਿੰਦਾ ਹੈ। ਇਸ ਤੋਂ ਬਾਅਦ ਜਹਾਜ਼ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ। ਜਹਾਜ਼ ਵਿੱਚ ਸਵਾਰ ਯਾਤਰੀਆਂ ਦੀ ਗਿਣਤੀ ਬਾਰੇ ਤੁਰੰਤ ਜਾਣਕਾਰੀ ਨਹੀਂ ਮਿਲ ਸਕੀ।

ਫਿਲਹਾਲ ਇਸ ਮਾਮਲੇ ਵਿੱਚ ਏਅਰ ਇੰਡੀਆ ਦੇ ਅਧਿਕਾਰਤ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ। ਹਾਲਾਂਕਿ ਸੁਰੱਖਿਆ ਏਜੰਸੀਆਂ ਦੀ ਜਾਂਚ ਤੋਂ ਬਾਅਦ ਹਾਈਜੈਕ ਦੀ ਸੂਚਨਾ ਅਫ਼ਵਾਹ ਸਾਬਤ ਹੋਈ। ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ, ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਜਹਾਜ਼ ਨੂੰ ਜੈਪੁਰ ਵੱਲ ਮੋੜਨ ਦੇ ਪਿੱਛੇ ਅਸਲ ਕਾਰਨ ਕੀ ਸੀ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+