ਪਤੀ ਨੂੰ ਨੀਲੇ ਡਰੱਮ 'ਚ ਪਾਉਣ ਵਾਲੀ ਮੁਸਕਾਨ ਨੂੰ ਆਸ਼ਿਕ ਸਣੇ ਹੋਵੇਗੀ ਫਾਂਸੀ- ਮੇਰਠ ਕੋਰਟ ਨੇ ਸੁਣਾਇਆ ਫ਼ੈਸਲਾ
ਮੇਰਠ ਵਿੱਚ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਸੌਰਭ ਰਾਜਪੂਤ ਦਾ ਕਤਲ ਕਰਨ ਵਾਲੀ ਮੁਸਕਾਨ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਉਸ ਦੇ ਪ੍ਰੇਮੀ ਸਾਹਿਲ ਨੂੰ ਵੀ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਸੁਣਾਉਂਦੇ ਹੋਏ ਜੱਜ ਨੇ ਕਿਹਾ, "ਅਧਰਮ ਦੇ ਕੰਮ 'ਤੇ ਸਜ਼ਾ ਦੇਣਾ ਧਰਮ ਹੁੰਦਾ ਹੈ।"
ਜੱਜ ਨੇ ਕਿਹਾ ਕਿ ਮੁਸਕਾਨ ਅਤੇ ਸਾਹਿਲ ਦੋਵਾਂ ਨੇ ਸੌਰਭ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਹੈ, ਇਸ ਲਈ ਉਨ੍ਹਾਂ ਦੀ ਮੁਆਫ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ। ਸਜ਼ਾ ਸੁਣਾਉਣ ਤੋਂ ਪਹਿਲਾਂ ਜੇਲ੍ਹ ਵਿੱਚ ਬੰਦ ਮੁਸਕਾਨ ਅਤੇ ਸਾਹਿਲ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਨਾਲ ਜੋੜਿਆ ਗਿਆ। ਇਸ ਦੌਰਾਨ ਮੁਸਕਾਨ ਰਸਤੋਗੀ ਅਤੇ ਸਾਹਿਲ ਫੁੱਟ-ਫੁੱਟ ਕੇ ਰੋਣ ਲੱਗ ਪਏ।

ਜੱਜ ਨੇ ਮੁਸਕਾਨ ਨੂੰ ਪੁੱਛਿਆ ਕਿ ਉਹ ਆਪਣੇ ਪਤੀ ਸੌਰਭ ਰਾਜਪੂਤ ਦੀ ਹੱਤਿਆ ਦੀ ਦੋਸ਼ੀ ਹੈ, ਇਸ ਲਈ ਉਹ ਦੱਸੇ ਕਿ ਉਸ ਨੂੰ ਕਿਹੜੀ ਸਜ਼ਾ ਦਿੱਤੀ ਜਾਵੇ। ਇਸ 'ਤੇ ਮੁਸਕਾਨ ਨੇ ਕਿਹਾ ਕਿ ਉਸ ਦੀਆਂ ਬੱਚੀਆਂ ਦਾ ਖ਼ਿਆਲ ਰੱਖਿਆ ਜਾਵੇ। ਇਸ ਤੋਂ ਬਾਅਦ ਉਹ ਚੁੱਪ ਹੋ ਗਈ। ਜਦੋਂ ਸਾਹਿਲ ਤੋਂ ਵੀ ਇਹੀ ਸਵਾਲ ਪੁੱਛਿਆ ਗਿਆ ਤਾਂ ਉਹ ਵੀ ਚੁੱਪ ਰਿਹਾ।
ਇੰਨਸਾਫ਼ ਮਿਲਣ 'ਤੇ ਫੁੱਟ-ਫੁੱਟ ਰੋਈ ਸੌਰਭ ਦੀ ਮਾਂ
ਅਦਾਲਤ ਵੱਲੋਂ ਮੁਸਕਾਨ ਅਤੇ ਸਾਹਿਲ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸੌਰਭ ਰਾਜਪੂਤ ਦੀ ਮਾਂ ਰੋਣ ਲੱਗ ਪਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ਾਂਤੀ ਨਾਲ ਇਨਸਾਫ਼ ਮਿਲ ਗਿਆ ਹੈ।
3 ਮਾਰਚ 2025 ਨੂੰ ਸੌਰਭ ਦਾ ਕਤਲ ਕਰ ਨੀਲੇ ਡਰੱਮ 'ਚ ਪਾਇਆ
ਜ਼ਿਕਰਯੋਗ ਹੈ ਕਿ ਸੌਰਭ ਰਾਜਪੂਤ ਦੀ ਹੱਤਿਆ 3 ਮਾਰਚ 2025 ਨੂੰ ਕੀਤੀ ਗਈ ਸੀ। ਦੋਸ਼ ਹੈ ਕਿ ਮੁਸਕਾਨ ਅਤੇ ਸਾਹਿਲ ਨੇ ਸਬੂਤ ਮਿਟਾਉਣ ਲਈ ਸੌਰਭ ਦੀ ਲਾਸ਼ ਦੇ ਪੰਜ ਟੁਕੜੇ ਕਰ ਦਿੱਤੇ ਸਨ ਅਤੇ ਉਨ੍ਹਾਂ ਨੂੰ ਨੀਲੇ ਡਰੰਮ ਵਿੱਚ ਪਾ ਦਿੱਤਾ ਸੀ। ਇਸ ਤੋਂ ਬਾਅਦ ਡਰੰਮ ਵਿੱਚ ਸੀਮੈਂਟ ਦਾ ਘੋਲ ਪਾ ਦਿੱਤਾ ਗਿਆ ਸੀ।
ਮੇਰਠ ਅਦਾਲਤ ਦੇ ਬਾਹਰ ਵਕੀਲਾਂ ਨੇ ਵੰਡੇ ਲੱਡੂ
ਮੁਸਕਾਨ ਅਤੇ ਸਾਹਿਲ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਮੇਰਠ ਅਦਾਲਤ ਦੇ ਬਾਹਰ ਲੱਡੂ ਵੰਡੇ ਗਏ। ਵਕੀਲਾਂ ਨੇ ਇੱਕ-ਦੂਜੇ ਨੂੰ ਲੱਡੂ ਖੁਆ ਕੇ ਖ਼ੁਸ਼ੀ ਜ਼ਾਹਰ ਕੀਤੀ। ਵਕੀਲਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਘਿਨਾਉਣੇ ਅਪਰਾਧ ਲਈ ਫਾਂਸੀ ਦੀ ਸਜ਼ਾ ਦੇਣਾ ਸਹੀ ਫ਼ੈਸਲਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਲੋਕ ਲਗਾਤਾਰ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕਰ ਰਹੇ ਸਨ ਅਤੇ ਅਦਾਲਤ ਦੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੇ ਲੱਡੂ ਵੰਡ ਕੇ ਆਪਣੀ ਖ਼ੁਸ਼ੀ ਪ੍ਰਗਟਾਈ।


Click it and Unblock the Notifications
