ਦਿੱਲੀ ਵਿੱਚ ਤਿਰੰਗਾ ਰੈਲੀ ਦੌਰਾਨ ਅਭਿਜੀਤ ਦੀਪਕੇ ਨੂੰ ਕੀਤਾ ਗਿਆ ਡਿਟੇਨ, CJP ਨੇ ਕਿਹਾ -ਅਣਜਾਣ ਥਾਂ 'ਤੇ ਲੈ ਗਈ ਪੁਲਿਸ

ਦਿੱਲੀ ਦੇ ਕਨਾਟ ਪਲੇਸ ਸਥਿਤ ਸੈਂਟਰਲ ਪਾਰਕ ਵਿੱਚ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਬੁਲਾਈ ਗਈ ਤਿਰੰਗਾ' ਰੈਲੀ ਦੌਰਾਨ CJP ਦੇ ਅਭਿਜੀਤ ਦੀਪਕੇ ਨੂੰ ਦਿੱਲੀ ਪੁਲਿਸ ਨੇ ਡਿਟੇਨ ਕਰ ਲਿਆ ਹੈ। ਇਲਾਕੇ ਵਿੱਚ ਧਾਰਾ 163 ਲਾਗੂ ਹੋਣ ਕਾਰਨ CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ।

ਦੀਪਕੇ ਦਿੱਲੀ ਵਿੱਚ NCP-SP ਦੇ ਇੱਕ ਬੁਲਾਰੇ ਦੇ ਘਰ ਠਹਿਰੇ ਹੋਏ ਸਨ। ਜਿਵੇਂ ਹੀ ਉਹ ਘਰੋਂ ਬਾਹਰ ਨਿਕਲੇ, ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸੇ ਦੌਰਾਨ AISA ਦੀ ਪ੍ਰਧਾਨ ਨੇਹਾ ਬੋਰਾ ਨੂੰ ਮੰਡੀ ਹਾਊਸ ਤੋਂ ਹਿਰਾਸਤ ਵਿੱਚ ਲਿਆ ਗਿਆ। ਇਸ ਦੌਰਾਨ ਪੁਲਿਸ ਨੇ ਕੁੱਲ 150 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਹੈ।

cjp protest

ਹਿਰਾਸਤ ਵਿੱਚ ਲਏ ਜਾਣ ਤੋਂ ਪਹਿਲਾਂ ਦੀਪਕੇ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਸੀ ਕਿ , "ਦਿੱਲੀ ਪੁਲਿਸ ਦੇ 7-8 ਮੁਲਾਜ਼ਮ ਆਏ ਸਨ। ਉਨ੍ਹਾਂ ਨੇ ਕਿਹਾ ਕਿ ਤੁਸੀਂ ਲੋਕਾਂ ਨੂੰ ਭੜਕਾ ਰਹੇ ਹੋ ਅਤੇ ਤੁਸੀਂ ਤਿਰੰਗਾ ਲਹਿਰਾਉਣ ਨਹੀਂ ਜਾ ਸਕਦੇ। ਇਸ ਦਾ ਮਤਲਬ ਹੈ ਕਿ ਆਪਣੇ ਹੀ ਦੇਸ਼ ਵਿੱਚ ਤਿਰੰਗਾ ਲਹਿਰਾਉਣ ਤੋਂ ਮਨ੍ਹਾ ਕੀਤਾ ਜਾ ਰਿਹਾ ਹੈ।"

CJP ਦਾ ਦੋਸ਼-ਪੁਲਿਸ ਦੀਪਕੇ ਨੂੰ ਕਿਸੇ ਅਣਜਾਣ ਥਾਂ 'ਤੇ ਲੈ ਗਈ

CJP ਨੇ ਦੋਸ਼ ਲਗਾਇਆ ਕਿ ਦਿੱਲੀ ਪੁਲਿਸ ਅਭਿਜੀਤ ਦੀਪਕੇ ਨੂੰ ਕਿਸੇ ਅਣਜਾਣ ਥਾਂ 'ਤੇ ਲੈ ਗਈ ਹੈ। ਪਾਰਟੀ ਮੁਤਾਬਕ, ਉਨ੍ਹਾਂ ਦਾ ਦੀਪਕੇ ਨਾਲ ਸੰਪਰਕ ਨਹੀਂ ਹੋ ਰਿਹਾ ਅਤੇ ਉਨ੍ਹਾਂ ਨੂੰ ਵਕੀਲਾਂ ਨਾਲ ਗੱਲ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾ ਰਹੀ। ਪਾਰਟੀ ਨੇ ਸਵਾਲ ਉਠਾਇਆ ਕਿ ਸਰਕਾਰ ਨੌਜਵਾਨਾਂ ਨਾਲ ਅੱਤਵਾਦੀਆਂ ਵਰਗਾ ਸਲੂਕ ਕਿਉਂ ਕਰ ਰਹੀ ਹੈ।

CJP ਨੇ ਕਿਹਾ, "ਅਸੀਂ ਭਾਰਤ ਦੇ ਨਾਗਰਿਕ ਹਾਂ ਅਤੇ ਸੰਵਿਧਾਨ ਵੱਲੋਂ ਦਿੱਤੇ ਗਏ ਸਾਰੇ ਅਧਿਕਾਰਾਂ ਅਤੇ ਸੁਰੱਖਿਆ ਦੇ ਹੱਕਦਾਰ ਹਾਂ।" ਕਾਕਰੋਚ ਜਨਤਾ ਪਾਰਟੀ ਵੱਲੋਂ ਕੱਢੇ ਗਏ 'ਤਿਰੰਗਾ ਲਹਿਰਾ ਦੋ' ਮਾਰਚ ਦੌਰਾਨ ਦਿੱਲੀ ਪੁਲਿਸ ਨੇ 150 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ। ਦੱਸ ਦਈਏ ਕਿ ਜੰਤਰ ਮੰਤਰ ਦੀ ਬਜਾਏ CJP ਨੂੰ ਕਨਾਟ ਪਲੇਸ ਵਿੱਚ ਪ੍ਰਦਰਸ਼ਨ ਦੀ ਥਾਂ ਦਿੱਤੀ ਗਈ ਸੀ , ਜਿਸਤੋਂ ਬਾਅਦ ਅੱਜ ਤਿਰੰਗਾ ਰੈਲੀ ਬੁਲਾਈ ਗਈ ਸੀ।

ਅਭਿਜੀਤ ਦੀਪਕੇ ਨੂੰ ਪਿਛਲੇ 6 ਦਿਨਾਂ ਵਿੱਚ ਦੂਜੀ ਵਾਰ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਤੋਂ ਪਹਿਲਾਂ 10 ਅਕਤੂਬਰ ਨੂੰ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਤੋਂ ਪਹਿਲਾਂ ਉਨ੍ਹਾਂ ਨੂੰ ਜਹਾਜ਼ ਵਿੱਚੋਂ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਅਗਲੇ ਦਿਨ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+