ਦੁਸ਼ਹਿਰੇ 'ਤੇ ਸ਼ੁਰੂ ਹੋਵੇਗੀ ਰਣਬੀਰ ਕਪੂਰ ਸਟਾਰਰ ਫ਼ਿਲਮ ‘ਰਾਮਾਇਣ’ ਦੀ ਐਡਵਾਂਸ ਬੁਕਿੰਗ
ਰਣਬੀਰ ਕਪੂਰ, ਯਸ਼ ਅਤੇ ਸਾਈ ਪੱਲਵੀ ਦੀ ਮੁੱਖ ਭੂਮਿਕਾਵਾਂ ਵਾਲੀ ਫ਼ਿਲਮ 'ਰਾਮਾਇਣ' ਨੂੰ ਲੈ ਕੇ ਦਰਸ਼ਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਫ਼ਿਲਮ ਦੀ ਐਡਵਾਂਸ ਬੁਕਿੰਗ 20 ਅਕਤੂਬਰ ਤੋਂ ਪੂਰੇ ਭਾਰਤ ਵਿੱਚ ਸ਼ੁਰੂ ਹੋਵੇਗੀ। ਨਿਤੇਸ਼ ਤਿਵਾਰੀ ਦੇ ਨਿਰਦੇਸ਼ਨ ਹੇਠ ਬਣੀ ਇਹ ਫ਼ਿਲਮ 5 ਨਵੰਬਰ 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।
ਇਸ ਫ਼ਿਲਮ ਦਾ ਸੰਗੀਤ ਹਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਹੰਸ ਜ਼ਿਮਰ ਅਤੇ ਭਾਰਤੀ ਸੰਗੀਤਕਾਰ ਏ.ਆਰ. ਰਹਿਮਾਨ ਨੇ ਮਿਲ ਕੇ ਤਿਆਰ ਕੀਤਾ ਹੈ। ਦੋ ਭਾਗਾਂ ਵਿੱਚ ਬਣਾਈ ਜਾ ਰਹੀ ਇਸ ਮਹਾਂਗਾਥਾ ਨੂੰ ਆਈਮੈਕਸ (IMAX) ਸਮੇਤ ਕਈ ਪ੍ਰੀਮੀਅਮ ਫਾਰਮੈਟਾਂ ਵਿੱਚ ਰਿਲੀਜ਼ ਕਰਨ ਦੀ ਯੋਜਨਾ ਹੈ।

ਦੁਸਹਿਰੇ ਮੌਕੇ ਸ਼ੁਰੂ ਹੋਵੇਗੀ 'ਰਾਮਾਇਣ' ਦੀ ਐਡਵਾਂਸ ਬੁਕਿੰਗ
ਰਣਬੀਰ ਕਪੂਰ ਅਤੇ ਯਸ਼ ਦੀ ਫ਼ਿਲਮ 'ਰਾਮਾਇਣ' ਦੀ ਰਿਲੀਜ਼ ਤੋਂ ਪਹਿਲਾਂ ਹੁਣ ਦਰਸ਼ਕਾਂ ਨੂੰ ਟਿਕਟਾਂ ਬੁੱਕ ਕਰਨ ਦਾ ਮੌਕਾ ਮਿਲਣ ਜਾ ਰਿਹਾ ਹੈ। ਫ਼ਿਲਮ ਦੀ ਐਡਵਾਂਸ ਬੁਕਿੰਗ 20 ਅਕਤੂਬਰ ਤੋਂ ਪੂਰੇ ਭਾਰਤ ਵਿੱਚ ਸ਼ੁਰੂ ਹੋਵੇਗੀ। ਦਰਸ਼ਕ ਪ੍ਰਮੁੱਖ ਆਨਲਾਈਨ ਟਿਕਟ ਬੁਕਿੰਗ ਪਲੇਟਫਾਰਮਾਂ ਰਾਹੀਂ ਆਪਣੀਆਂ ਸੀਟਾਂ ਬੁੱਕ ਕਰ ਸਕਣਗੇ। ਐਡਵਾਂਸ ਬੁਕਿੰਗ ਸ਼ੁਰੂ ਹੋਣ ਨਾਲ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੀ ਦਿਲਚਸਪੀ ਹੋਰ ਵਧਣ ਦੀ ਉਮੀਦ ਹੈ।
ਭਾਰਤੀ ਪੌਰਾਣਿਕ ਕਥਾ 'ਤੇ ਆਧਾਰਿਤ ਇਸ ਫ਼ਿਲਮ ਨੂੰ ਵੱਡੇ ਸਿਨੇਮੈਟਿਕ ਪੱਧਰ 'ਤੇ ਤਿਆਰ ਕੀਤਾ ਗਿਆ ਹੈ। ਨਿਰਮਾਤਾਵਾਂ ਦਾ ਉਦੇਸ਼ ਰਾਮਾਇਣ ਦੀ ਸਦੀਵੀ ਕਹਾਣੀ ਨੂੰ ਆਧੁਨਿਕ ਤਕਨੀਕ ਅਤੇ ਸ਼ਾਨਦਾਰ ਦ੍ਰਿਸ਼ਾਂ ਰਾਹੀਂ ਦਰਸ਼ਕਾਂ ਤੱਕ ਪਹੁੰਚਾਉਣਾ ਹੈ। ਫ਼ਿਲਮ 'ਰਾਮਾਇਣ' ਵਿੱਚ ਰਣਬੀਰ ਕਪੂਰ, ਯਸ਼ ਅਤੇ ਸਾਈ ਪੱਲਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਨਿਤੇਸ਼ ਤਿਵਾਰੀ ਨੇ ਕੀਤਾ ਹੈ।
ਫ਼ਿਲਮ ਦੀ ਸਟਾਰਕਾਸਟ ਅਤੇ ਵੱਡੇ ਬਜਟ ਕਾਰਨ ਇਸ ਦੀ ਕਾਫ਼ੀ ਚਰਚਾ ਹੋ ਰਹੀ ਹੈ। ਰਣਬੀਰ ਕਪੂਰ ਅਤੇ ਯਸ਼ ਵਰਗੇ ਲੋਕਪ੍ਰਿਯ ਅਦਾਕਾਰਾਂ ਦਾ ਇੱਕੋ ਫ਼ਿਲਮ ਵਿੱਚ ਨਜ਼ਰ ਆਉਣਾ ਇਸ ਪ੍ਰੋਜੈਕਟ ਨੂੰ ਖ਼ਾਸ ਬਣਾਉਂਦਾ ਹੈ। ਉੱਥੇ ਹੀ, ਸਾਈ ਪੱਲਵੀ ਦੀ ਮੌਜੂਦਗੀ ਨੇ ਵੀ ਦਰਸ਼ਕਾਂ ਦੀ ਉਤਸੁਕਤਾ ਵਧਾਈ ਹੈ। ਨਿਰਮਾਤਾ ਇਸ ਕਹਾਣੀ ਨੂੰ ਸਿਰਫ਼ ਭਾਰਤੀ ਦਰਸ਼ਕਾਂ ਤੱਕ ਸੀਮਤ ਨਹੀਂ ਰੱਖਣਾ ਚਾਹੁੰਦੇ, ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਵੀ ਵੱਡੇ ਪੈਮਾਨੇ 'ਤੇ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹਨ।
ਦੋ ਭਾਗਾਂ ਵਿੱਚ ਰਿਲੀਜ਼ ਹੋਵੇਗੀ 'ਰਾਮਾਇਣ'
ਫ਼ਿਲਮ 'ਰਾਮਾਇਣ' ਨੂੰ ਦੋ ਭਾਗਾਂ ਵਿੱਚ ਰਿਲੀਜ਼ ਕੀਤਾ ਜਾਵੇਗਾ। ਇਸ ਦਾ ਨਿਰਮਾਣ ਨਮਿਤ ਮਲਹੋਤਰਾ ਦੇ ਪ੍ਰਾਈਮ ਫੋਕਸ ਸਟੂਡੀਓਜ਼ ਵੱਲੋਂ ਯਸ਼ ਦੀ ਮੌਨਸਟਰ ਮਾਈਂਡ ਕ੍ਰਿਏਸ਼ਨਜ਼ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਸ ਪ੍ਰੋਜੈਕਟ ਵਿੱਚ ਭਾਰਤੀ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਦੇ ਨਾਲ-ਨਾਲ ਅੰਤਰਰਾਸ਼ਟਰੀ ਰਚਨਾਤਮਕ ਟੀਮ ਵੀ ਜੁੜੀ ਹੋਈ ਹੈ। ਫ਼ਿਲਮ ਰਾਹੀਂ ਰਾਮਾਇਣ ਦੀ ਰਵਾਇਤੀ ਕਹਾਣੀ ਨੂੰ ਵੱਡੇ ਪਰਦੇ ਲਈ ਸ਼ਾਨਦਾਰ ਅਤੇ ਆਧੁਨਿਕ ਸਿਨੇਮੈਟਿਕ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।


Click it and Unblock the Notifications
