1 ਅਕਤੂਬਰ ਨੂੰ ਔਰਤਾਂ ਦੇ ਮੋਬਾਈਲਾਂ 'ਚ ਮੁੜ ਹੋਵੇਗੀ ‘ਟੂੰ-ਟੂੰ’, ਖ਼ਾਤੇ 'ਚ ਆਉਣਗੇ ਇਕੱਠੇ 3000

ਆਉਣ ਵਾਲੀ 1 ਅਕਤੂਬਰ 2026 ਨੂੰ ਪੰਜਾਬ ਦੀਆਂ ਔਰਤਾਂ ਦੇ ਮੋਬਾਈਲਾਂ 'ਚ ਮੁੜ ਤੋਂ ਟੂੰ-ਟੂੰ ਹੋਵੇਗੀ। ਅਗਲੇ 3 ਮਹੀਨਿਆਂ ਦੇ ਪੈਸੇ ਇਕੱਠੇ ਮਾਤਾਵਾਂ-ਭੈਣਾਂ ਦੇ ਖਾਤੇ ਵਿੱਚ ਆਉਣਗੇ। ਇਸਦਾ ਐਲਾਨ ਖੁਦ ਮੁੱਖਮੰਤਰੀ ਭਗਵੰਤ ਮਾਨ ਨੇ ਅੱਜ ਕੀਤਾ ਹੈ।

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਦੇ ਖਾਤਿਆਂ ਵਿੱਚ ਵਿੱਤੀ ਸਹਾਇਤਾ ਵੱਜੋਂ 1000/1500 ਦੀ ਰਾਸ਼ੀ ਪਾਈ ਜਾਂਦੀ ਹੈ। ਹੁਣ ਤੱਕ ਇਕੱਠਿਆਂ 3-3 ਮਹੀਨੇ ਦੀਆਂ ਕਿਸ਼ਤਾਂ ਔਰਤਾਂ ਦੇ ਖਾਤਿਆਂ ਵਿੱਚ ਪਾਈਆਂ ਗਈਆਂ ਹਨ। ਹਰ ਮਹੀਨੇ ਔਰਤਾਂ ਨੂੰ ਇਸਦਾ ਇੰਤਜਾਰ ਰਹਿੰਦਾ ਹੈ। ਮੁਖ ਮੰਤਰੀ ਭਵੰਤ ਮਾਨ ਦੇ ਐਲਾਨ ਮੁਤਾਬਕ ਇਸਦੀ ਅਗਲੀ ਕਿਸ਼ਤ 1 ਅਕਤੂਬਰ ਟਰਾਂਸਫਰ ਕੀਤੀ ਜਾਵੇਗੀ।

mawa dhiya satkar yojna

ਮੁੱਖਮੰਤਰੀ ਭਗਵੰਤ ਮਾਨ ਨੇ ਇਸਦਾ ਐਲਾਨ ਕਰਦਿਆਂ ਵਿਰੋਧੀਆਂ ਨੂੰ ਵੀ ਲੰਮੇ ਹੱਥੀਂ ਲਿਆ। ਮੁੱਖਮੰਤਰੀ ਮਾਨ ਨੇ ਕਿਹਾ ਕਿ ਸਰਕਾਰ ਪੈਸੇ ਦੇ ਰਹੀ ਹੈ ਪਰ ਵਿਰੋਧੀਆਂ ਦਾ ਢਿੱਡ ਪਤਾ ਨਹੀਂ ਕਿਉਂ ਦੁੱਖ ਰਿਹਾ ਹੈ। ਮੁੱਖਮੰਤਰੀ ਮਾਨ ਨੇ ਕਿਹਾ ਕਿ ਕਈ ਤਾਂ ਵਿਰੋਧੀ ਪਾਰਟੀਆਂ ਦੇ ਵਰਕਰਾਂ ਦੇ ਘਰ ਵੀ ਇਹ ਪੈਸੇ ਪਹੁੰਚਦੇ ਹਨ ਕਿਉਂਕਿ ਉਨ੍ਹਾਂ ਨੇ ਵੀ ਇਹ ਫ਼ਾਰਮ ਭਰੇ ਸੀ, ਪਰ ਉਹ ਸ਼ਰੇਆਮ ਇਹ ਗੱਲ ਦੱਸ ਨਹੀਂ ਸਕਦੇ। ਸੀਐਮ ਮਾਨ ਨੇ ਔਰਤਾਂ ਨੂੰ ਕਿਹਾ ਕਿ ਇਹ ਪੈਸੇ ਐਵੇਂ ਹੀ ਖਾਤਿਆਂ 'ਚ ਆਉਂਦੇ ਰਹਿਣਗੇ ਇਹ ਤੁਹਾਡਾ ਹੀ ਪੈਸਾ ਹੈ, ਤੁਸੀਂ ਬੱਸ ਇਸਨੂੰ ਸਾਂਭਣ ਵਾਲੇ ਬਣੋ।

ਲੁਧਿਆਣਾ ਵਿਖੇ ਪਾਰਟੀ ਦੀ ਚੌਣ ਮੁਹਿੰਮ ਦਾ ਆਗਾਜ਼ ਕਰਦਿਆਂ ਮੁੱਖਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 1 ਅਕਤੂਬਰ ਨੂੰ ਲਗਭਗ 80 ਲੱਖ ਮਾਵਾਂ-ਭੈਣਾਂ ਦੇ ਮੋਬਾਈਲ ਫੋਨਾਂ 'ਤੇ ਪੈਸੇ ਆਉਣ ਦੀ 'ਟੂੰ-ਟੂੰ' ਫਿਰ ਹੋਵੇਗੀ। ਯੋਜਨਾ ਤਹਿਤ ਲਾਭਪਾਤਰੀ ਔਰਤਾਂ ਨੂੰ ₹3,000 ਅਤੇ ₹4,500 ਤੱਕ ਦੀ ਸਨਮਾਨ ਰਾਸ਼ੀ ਮਿਲਣੀ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+