ਭਾਰਤ 'ਤੇ 100% ਟੈਰਿਫ ਲਗਾਉਣ ਦੀ ਤਿਆਰੀ 'ਚ ਅਮਰੀਕਾ ! ਟਰੰਪ ਨੂੰ ਮਿਲੀ ਵੱਡੀ ਪਾਵਰ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ 'ਤੇ 100% ਤੱਕ ਟੈਰਿਫ ਲਗਾਉਣ ਦੀ ਤਿਆਰੀ 'ਚ ਹਨ। ਇਸ ਨਾਲ ਸਬੰਧਤ ਬਿੱਲ ਅਮਰੀਕੀ ਸੰਸਦ ਦੇ ਹੇਠਲੇ ਸਦਨ (ਹਾਊਸ ਆਫ ਰਿਪ੍ਰਜ਼ੈਂਟੇਟਿਵਜ਼) ਵਿੱਚ ਪਾਸ ਹੋ ਗਿਆ ਹੈ। ਭਾਰਤ ਆਪਣੀ ਲੋੜ ਦਾ 40% ਤੋਂ ਵੱਧ ਕੱਚਾ ਤੇਲ ਰੂਸ ਤੋਂ ਖਰੀਦ ਰਿਹਾ ਹੈ ਇਸੀ ਕਾਰਨ ਟਰੰਪ ਟੈਰਿਫ ਵਧਾ ਸਕਦੇ ਹਨ।

ਅਮਰੀਕੀ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਨੇ ਰੂਸ ਤੋਂ ਵੱਡੀ ਮਾਤਰਾ ਵਿੱਚ ਤੇਲ ਖਰੀਦਣ ਵਾਲੇ 5 ਦੇਸ਼ਾਂ 'ਤੇ 100% ਤੱਕ ਟੈਰਿਫ ਲਗਾਉਣ ਵਾਲਾ ਬਿੱਲ ਪਾਸ ਕੀਤਾ। ਬਿੱਲ ਦੇ ਹੱਕ ਵਿੱਚ 262 ਵੋਟਾਂ ਪਈਆਂ, ਜਦਕਿ 159 ਸੰਸਦ ਮੈਂਬਰਾਂ ਨੇ ਇਸ ਦੇ ਵਿਰੋਧ ਵਿੱਚ ਵੋਟ ਦਿੱਤੀ। ਇਸ ਤੋਂ ਪਹਿਲਾਂ ਅਗਸਤ ਵਿੱਚ ਅਮਰੀਕੀ ਸੈਨੇਟ ਇਸ ਬਿੱਲ ਨੂੰ 86-11 ਵੋਟਾਂ ਨਾਲ ਪਾਸ ਕਰ ਚੁੱਕੀ ਹੈ।

us tarrif on india

ਹੁਣ ਜੇਕਰ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਬਿੱਲ 'ਤੇ ਦਸਤਖ਼ਤ ਕਰ ਦਿੰਦੇ ਹਨ ਤਾਂ ਇਹ ਕਾਨੂੰਨ ਬਣ ਜਾਵੇਗਾ। ਇਸ ਬਿੱਲ ਦਾ ਅਧਿਕਾਰਤ ਨਾਮ 'ਲਿੰਡਸੇ ਓ. ਗ੍ਰਾਹਮ ਸੈਂਕਸ਼ਨਿੰਗ ਰਸ਼ੀਆ ਐਂਡ ਈਰਾਨ ਐਕਟ ਆਫ 2026' ਹੈ।

ਇਨ੍ਹਾਂ 5 ਦੇਸ਼ਾਂ 'ਤੇ ਟੈਰਿਫ ਦਾ ਖ਼ਤਰਾ

ਅਮਰੀਕਾ ਦੀ ਸੂਚੀ ਵਿੱਚ ਰੂਸ ਤੋਂ ਵੱਡੀ ਮਾਤਰਾ ਵਿੱਚ ਕੱਚਾ ਤੇਲ ਖਰੀਦਣ ਵਾਲੇ ਚੀਨ, ਭਾਰਤ, ਸਲੋਵਾਕੀਆ, ਹੰਗਰੀ ਅਤੇ ਅਜ਼ਰਬਾਈਜਾਨ ਸ਼ਾਮਲ ਹਨ। ਅਮਰੀਕੀ ਵਪਾਰ ਪ੍ਰਤੀਨਿਧੀ ਹਰ 180 ਦਿਨਾਂ ਬਾਅਦ ਇਸ ਸੂਚੀ ਦਾ ਮੁਲਾਂਕਣ ਕਰਨਗੇ। ਇਸ ਦਾ ਮਤਲਬ ਹੈ ਕਿ ਭਵਿੱਖ ਵਿੱਚ ਇਸ ਸੂਚੀ ਵਿੱਚ ਦੇਸ਼ਾਂ ਨੂੰ ਜੋੜਿਆ ਜਾਂ ਹਟਾਇਆ ਵੀ ਜਾ ਸਕਦਾ ਹੈ।

ਦੇਸ਼ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰਾਂਗੇ - ਭਾਰਤ

ਅਮਰੀਕਾ ਵੱਲੋਂ 100% ਤੱਕ ਟੈਰਿਫ ਲਗਾਉਣ ਦੀ ਸੰਭਾਵਨਾ 'ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਆਪਣੇ ਰਾਸ਼ਟਰੀ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ। ਦੱਸ ਦਈਏ ਕਿ ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਨੇ ਰੂਸ ਤੋਂ ਸਸਤਾ ਕੱਚਾ ਤੇਲ ਖਰੀਦਣਾ ਕਾਫ਼ੀ ਵਧਾ ਦਿੱਤਾ। ਸਾਲ 2022-23 ਵਿੱਚ ਰੂਸ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਇਰ ਬਣ ਗਿਆ।

ਜੰਗ ਤੋਂ ਪਹਿਲਾਂ ਭਾਰਤ ਰੂਸ ਤੋਂ ਬਹੁਤ ਘੱਟ ਕੱਚਾ ਤੇਲ ਖਰੀਦਦਾ ਸੀ, ਪਰ ਬਾਅਦ ਵਿੱਚ ਇਹ ਦਰਾਮਦ ਵਧ ਕੇ ਲਗਭਗ 16 ਤੋਂ 20 ਲੱਖ ਬੈਰਲ ਪ੍ਰਤੀ ਦਿਨ ਤੱਕ ਪਹੁੰਚ ਗਈ। ਹੁਣ ਭਾਰਤ ਆਪਣੀ ਲੋੜ ਦਾ 40% ਤੋਂ ਵੱਧ ਕੱਚਾ ਤੇਲ ਰੂਸ ਤੋਂ ਦਰਾਮਦ ਕਰ ਰਿਹਾ ਹੈ। ਇਸ ਕਾਰਨ ਭਾਰਤ ਰੂਸ ਤੋਂ ਤੇਲ ਖਰੀਦਣ ਵਾਲੇ ਦੁਨੀਆ ਦੇ ਵੱਡੇ ਦੇਸ਼ਾਂ ਵਿੱਚ ਸ਼ਾਮਲ ਹੋ ਗਿਆ ਹੈ। ਅਮਰੀਕਾ 'ਚ ਪਾਸ ਕੀਤੇ ਬਿੱਲ ਵਿੱਚ ਰੂਸ ਦੇ ਤੇਲ ਅਤੇ ਰੱਖਿਆ ਨਾਲ ਜੁੜੇ ਕਾਰੋਬਾਰ 'ਤੇ ਸਖ਼ਤ ਪਾਬੰਦੀਆਂ ਲਗਾਉਣ ਦੀ ਗੱਲ ਵੀ ਕੀਤੀ ਗਈ ਹੈ। ਇਸ ਦੇ ਨਾਲ ਉਨ੍ਹਾਂ ਟੈਂਕਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ, ਜੋ ਮੌਜੂਦਾ ਪਾਬੰਦੀਆਂ ਤੋਂ ਬਚਦੇ ਹੋਏ ਰੂਸੀ ਤੇਲ ਨੂੰ ਦੂਜੇ ਦੇਸ਼ਾਂ ਤੱਕ ਪਹੁੰਚਾਉਂਦੇ ਹਨ।

ਅਮਰੀਕਾ ਪਹਿਲਾਂ ਵੀ ਰੂਸ 'ਤੇ ਅਜਿਹੀਆਂ ਪਾਬੰਦੀਆਂ ਲਗਾਉਣ ਦੀ ਕੋਸ਼ਿਸ਼ ਕਰ ਚੁੱਕਾ ਹੈ। ਹਾਲਾਂਕਿ, ਈਰਾਨ ਜੰਗ ਦੌਰਾਨ ਹੋਰਮੁਜ਼ ਸਟ੍ਰੇਟ ਬੰਦ ਹੋਣ ਕਾਰਨ ਗਲੋਬਲ ਤੇਲ ਸਪਲਾਈ ਪ੍ਰਭਾਵਿਤ ਹੋਈ ਅਤੇ ਦੁਨੀਆ ਭਰ ਵਿੱਚ ਤੇਲ ਦੀ ਕਮੀ ਦਾ ਡਰ ਵਧ ਗਿਆ। ਇਸ ਤੋਂ ਬਾਅਦ ਅਮਰੀਕੀ ਸਰਕਾਰ ਨੂੰ ਰੂਸੀ ਤੇਲ ਦੀ ਵਿਕਰੀ 'ਤੇ ਲੱਗੀਆਂ ਕੁਝ ਪਾਬੰਦੀਆਂ ਵਿੱਚ ਅਸਥਾਈ ਛੋਟ ਦੇਣੀ ਪਈ ਸੀ। ਹੁਣ ਜੇਕਰ ਅਮਰੀਕਾ ਭਾਰਤ 'ਤੇ 100 % ਤੱਕ ਟੈਰਿਫ ਲਗਾਉਂਦਾ ਹੈ ਤਾਂ ਭਾਰਤ ਤੋਂ ਨਿਰਯਾਤ ਕਰਨਾ ਮਹਿੰਗਾ ਹੋ ਜਾਏਗਾ, ਨਤੀਜਾ ਇਹ ਹੋਵੇਗਾ ਕਿ ਅਮਰੀਕੀ ਬਜ਼ਾਰਾਂ 'ਚ ਭਾਰਤੀ ਚੀਜ਼ਾਂ ਮਹਿੰਗੀਆਂ ਹੋਣਗੀਆਂ ਅਤੇ ਲੋਕ ਉਨ੍ਹਾਂ ਦਾ ਸਸਤਾ ਵਿਕਲਪ ਲੱਭਣਗੇ , ਜਿਸਦੇ ਨਾਲ ਭਾਰਤ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+