ਰਿਆਦ ਏਅਰਪੋਰਟ ’ਤੇ ਸਬ ਤੋਂ ਵੱਡਾ ਹਮਲਾ, ਭਰਤੀ ਸਣੇ 13 ਲੋਕਾਂ ਦੀ ਮੌਤ, Air India ਸਮੇਤ ਕਈ ਉਡਾਣਾਂ ਬੰਦ

ਯਮਨ ਦੇ ਹੂਤੀ ਵਿਦਰੋਹੀਆਂ ਨੇ ਸ਼ਨੀਵਾਰ ਰਾਤ ਨੂੰ ਸਾਊਦੀ ਅਰਬ ਦੇ ਰਿਆਦ ਏਅਰਪੋਰਟ 'ਤੇ ਹਮਲਾ ਕੀਤਾ। ਇਸ ਹਮਲੇ ਵਿੱਚ ਇੱਕ ਭਾਰਤੀ ਨਾਗਰਿਕ ਸਮੇਤ 13 ਲੋਕਾਂ ਦੀ ਮੌਤ ਹੋ ਗਈ, ਜਦਕਿ 300 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਸਾਊਦੀ ਸਰਕਾਰ ਨੇ ਰਿਆਦ ਏਅਰਪੋਰਟ ਤੋਂ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਰੋਕ ਦਿੱਤਾ।

ਐਤਵਾਰ ਨੂੰ ਵੀ ਹੂਤੀ ਵਿਦਰੋਹੀਆਂ ਨੇ ਰਿਆਦ ਏਅਰਪੋਰਟ 'ਤੇ ਘਰੇਲੂ ਉਡਾਣਾਂ ਲਈ ਵਰਤੇ ਜਾਣ ਵਾਲੇ ਟਰਮੀਨਲ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋਣ ਦੀ ਖ਼ਬਰ ਹੈ। ਹੂਤੀ ਵਿਦਰੋਹੀਆਂ ਦੇ ਹਮਲੇ ਤੋਂ ਬਾਅਦ ਰਿਆਦ ਏਅਰਪੋਰਟ ਤੋਂ ਅੰਤਰਰਾਸ਼ਟਰੀ ਉਡਾਣਾਂ ਸ਼ਨੀਵਾਰ ਤੋਂ ਹੀ ਬੰਦ ਹਨ। ਵਿਦਰੋਹੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਏਅਰਪੋਰਟ ਅਤੇ ਸਾਊਦੀ ਅਰਬ ਦੇ ਹਵਾਈ ਖੇਤਰ ਦੀ ਵਰਤੋਂ ਨਾ ਕੀਤੀ ਜਾਵੇ।

houthi attack on saudi

ਏਅਰ ਇੰਡੀਆ ਸਮੇਤ ਕਈ ਏਅਰਲਾਈਨਜ਼ ਨੇ ਰੋਕੀਆਂ ਉਡਾਣਾਂ

ਸਾਊਦੀ ਅਰਬ 'ਤੇ ਵਧਦੇ ਹਮਲਿਆਂ ਦੇ ਮੱਦੇਨਜ਼ਰ ਕਈ ਅੰਤਰਰਾਸ਼ਟਰੀ ਏਅਰਲਾਈਨਾਂ ਨੇ ਰਿਆਦ ਅਤੇ ਸਾਊਦੀ ਅਰਬ ਦੇ ਹੋਰ ਏਅਰਪੋਰਟਾਂ ਲਈ ਆਪਣੀਆਂ ਉਡਾਣਾਂ ਰੋਕ ਦਿੱਤੀਆਂ ਹਨ। ਇਨ੍ਹਾਂ ਵਿੱਚ ਏਅਰ ਇੰਡੀਆ, ਫਲਾਈਦੁਬਈ, ਲੁਫਥਾਂਸਾ ਗਰੁੱਪ ਅਤੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਸ਼ਾਮਲ ਹਨ।

ਇਹ ਹੈ ਸਾਊਦੀ ਰੱਬ 'ਤੇ ਹਮਲੇ ਦਾ ਕਾਰਨ

ਹੂਤੀ ਵਿਦਰੋਹੀਆਂ ਦਾ ਕਹਿਣਾ ਹੈ ਕਿ ਉਹ ਯਮਨ ਦੇ ਗ੍ਰਹਿ ਯੁੱਧ ਵਿੱਚ ਸਾਊਦੀ ਅਰਬ ਦੀ ਭੂਮਿਕਾ ਦੇ ਵਿਰੋਧ ਵਿੱਚ ਇਹ ਹਮਲੇ ਕਰ ਰਹੇ ਹਨ। ਵਿਦਰੋਹੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਸਾਊਦੀ ਅਰਬ ਦੇ ਏਅਰਪੋਰਟਾਂ ਨੂੰ ਮੁੜ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਦੱਸ ਦਈਏ ਕਿ ਬੀਤੀ 10 ਅਕਤੂਬਰ ਨੂੰ ਰਿਆਦ ਏਅਰਪੋਰਟ 'ਤੇ ਹੋਇਆ ਹਮਲਾ ਪਿਛਲੇ ਇੱਕ ਦਹਾਕੇ ਦੌਰਾਨ ਸਾਊਦੀ ਅਰਬ 'ਤੇ ਹੋਏ ਸਭ ਤੋਂ ਵੱਡੇ ਹਮਲਿਆਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ।

ਭਾਰਤ ਨੇ ਕੀਤੀ ਹਮਲੇ ਦੀ ਨਿੰਦਾ, ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਰਿਆਦ ਏਅਰਪੋਰਟ 'ਤੇ ਹੋਏ ਮਿਜ਼ਾਈਲ ਹਮਲੇ ਦੀ ਨਿੰਦਾ ਕੀਤੀ। ਮੰਤਰਾਲੇ ਨੇ ਕਿਹਾ ਕਿ ਆਮ ਨਾਗਰਿਕਾਂ ਅਤੇ ਉਨ੍ਹਾਂ ਦੀ ਵਰਤੋਂ ਵਾਲੀਆਂ ਥਾਵਾਂ ਨੂੰ ਵਾਰ-ਵਾਰ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਜਿਹੇ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਸਾਊਦੀ ਅਰਬ ਵਿੱਚ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਉਨ੍ਹਾਂ ਨੂੰ ਚੌਕਸ ਰਹਿਣ, ਲੋੜ ਪੈਣ 'ਤੇ ਘਰਾਂ ਦੇ ਅੰਦਰ ਰਹਿਣ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+