ਵੈਭਵ ਸੂਰਯਵੰਸ਼ੀ 'ਤੇ ਸਭ ਦੀਆਂ ਨਜ਼ਰਾਂ, ਅਫਗਾਨਿਸਤਾਨ ਖ਼ਿਲਾਫ਼ ਮਿਲ ਸਕਦਾ ਹੈ ਡੈਬਿਊ ਦਾ ਮੌਕਾ

ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੁਕਾਬਲਾ ਅੱਜ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤ ਪਹਿਲੇ ਦੋਵੇਂ ਮੁਕਾਬਲੇ ਜਿੱਤ ਕੇ ਸੀਰੀਜ਼ 'ਤੇ 2-0 ਦੀ ਅਜੇਤੂ ਬੜ੍ਹਤ ਬਣਾ ਚੁੱਕਾ ਹੈ।ਇਹ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।

ਇਸ ਮੁਕਾਬਲੇ ਵਿੱਚ ਸਭ ਤੋਂ ਵੱਧ ਨਜ਼ਰਾਂ 15 ਸਾਲਾ ਵੈਭਵ ਸੂਰਯਵੰਸ਼ੀ 'ਤੇ ਹੋਣਗੀਆਂ। ਉਹ ਅੱਜ ਭਾਰਤ ਲਈ ਆਪਣਾ ਪਹਿਲਾ ਇੰਟਰਨੈਸ਼ਨਲ ਮੁਕਾਬਲਾ ਖੇਡ ਸਕਦੇ ਹਨ। ਕਪਤਾਨ ਸ਼੍ਰੇਅਸ ਅੱਯਰ ਦੇ ਸੰਕੇਤਾਂ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਸੀਰੀਜ਼ ਪਹਿਲਾਂ ਹੀ ਆਪਣੇ ਨਾਮ ਕਰ ਚੁੱਕੀ ਭਾਰਤੀ ਟੀਮ ਅੱਜ ਪਲੇਇੰਗ ਇਲੈਵਨ ਵਿੱਚ ਕੁਝ ਬਦਲਾਅ ਕਰ ਸਕਦੀ ਹੈ ਅਤੇ ਸੁਰਯਵੰਸ਼ੀ ਨੂੰ ਮੌਕਾ ਮਿਲ ਸਕਦਾ ਹੈ।

vaibhav suryawanshi

2-0 ਦੀ ਬੜ੍ਹਤ ਤੋਂ ਬਾਅਦ ਟੀਮ ਮੈਨੇਜਮੈਂਟ ਕੁਝ ਨੌਜਵਾਨ ਅਤੇ ਬੈਂਚ 'ਤੇ ਬੈਠੇ ਖਿਡਾਰੀਆਂ ਨੂੰ ਮੈਚ ਪ੍ਰੈਕਟਿਸ ਦੇ ਸਕਦਾ ਹੈ। ਏਸ਼ੀਅਨ ਗੇਮਜ਼ ਤੋਂ ਪਹਿਲਾਂ ਵੈਭਵ ਸੂਰਯਵੰਸ਼ੀ, ਵਾਸ਼ਿੰਗਟਨ ਸੁੰਦਰ ਅਤੇ ਯਸ਼ ਠਾਕੁਰ ਵਰਗੇ ਖਿਡਾਰੀਆਂ ਨੂੰ ਮੌਕਾ ਮਿਲ ਸਕਦਾ ਹੈ।

ਟੀਮ ਲਈ ਓਪਨਿੰਗ ਦਾ ਬੈਕਅੱਪ ਤਿਆਰ ਕਰਨਾ ਵੀ ਅਹਿਮ ਹੋਵੇਗਾ। ਏਸ਼ੀਅਨ ਗੇਮਜ਼ ਲਈ ਅਭਿਸ਼ੇਕ ਸ਼ਰਮਾ ਅਤੇ ਸੰਜੂ ਸੈਮਸਨ ਓਪਨਿੰਗ ਦੇ ਵਿਕਲਪ ਹਨ। ਅਜਿਹੇ ਵਿੱਚ ਵੈਭਵ ਨੂੰ ਮੌਕਾ ਦੇ ਕੇ ਤੀਜੇ ਓਪਨਰ ਨੂੰ ਵੀ ਤਿਆਰ ਕੀਤਾ ਜਾ ਸਕਦਾ ਹੈ।

ਵੈਭਵ ਨੇ ਇੰਗਲੈਂਡ ਦੌਰੇ 'ਤੇ ਭਾਰਤ ਲਈ ਆਪਣਾ T20 ਡੈਬਿਊ ਕੀਤਾ ਸੀ, ਉਦੋਂ ਸੰਜੂ ਸੈਮਸਨ ਦੇ ਵਧੀਆ ਨਹੀਂ ਖੇਡ ਰਹੇ ਸੀ ਅਤੇ ਵੈਭਵ ਨੂੰ ਮੌਕਾ ਦਿੱਤਾ ਗਿਆ ਸੀ ,ਪਰ ਹੁਣ ਤਸਵੀਰ ਬਦਲ ਚੁੱਕੀ ਹੈ। ਸੈਮਸਨ ਵਧੀਆ ਖੇਡ ਰਹੇ ਹਨ, ਅਭਿਸ਼ੇਕ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ , ਇਸ ਕਰਕੇ ਵੈਭਵ ਨੂੰ ਟੀਮ 'ਚ ਫ਼ਿਲਹਾਲ ਐਂਟਰੀ ਮਿਲਣਾ ਥੋੜਾ ਮੁਸ਼ਕਿਲ ਵੀ ਲੱਗ ਰਿਹਾ ਹੈ।

ਅਭਿਸ਼ੇਕ ਸ਼ਰਮਾ ਦਾ ਸ਼ਾਨਦਾਰ ਪ੍ਰਦਰਸ਼ਨ

ਅਭਿਸ਼ੇਕ ਸ਼ਰਮਾ ਇਸ ਸੀਰੀਜ਼ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਉਨ੍ਹਾਂ ਨੇ ਦੋ ਮੈਚਾਂ ਵਿੱਚ 121 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 237.25 ਰਿਹਾ ਹੈ। ਪਹਿਲੇ ਟੀ-20 ਵਿੱਚ ਅਭਿਸ਼ੇਕ ਨੇ 82 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ, ਜਦਕਿ ਦੂਜੇ ਮੁਕਾਬਲੇ ਵਿੱਚ ਉਨ੍ਹਾਂ ਨੇ 39 ਦੌੜਾਂ ਬਣਾਈਆਂ।

ਅਰਸ਼ਦੀਪ ਦੀ ਗੇਂਦਬਾਜ਼ੀ 'ਤੇ ਵੀ ਨਜ਼ਰ

ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਅਰਸ਼ਦੀਪ ਸਿੰਘ ਨੇ ਦੋ ਮੈਚਾਂ ਵਿੱਚ 5 ਵਿਕਟਾਂ ਹਾਸਲ ਕੀਤੀਆਂ ਹਨ। ਉਨ੍ਹਾਂ ਦੀ ਇਕਾਨਮੀ 6.75 ਰਹੀ ਹੈ। ਇਸ ਤੋਂ ਇਲਾਵਾ ਭਾਰਤ ਨੂੰ ਜਸਪ੍ਰੀਤ ਬੁਮਰਾਹ ਤੋਂ ਵੀ ਵਿਕਟਾਂ ਦੀ ਉਮੀਦ ਹੋਵੇਗੀ। ਸੀਰੀਜ਼ ਭਾਰਤ ਦੇ ਨਾਮ ਹੋ ਚੁੱਕੀ ਹੈ, ਇਸ ਲਈ ਅੱਜ ਦੇ ਮੁਕਾਬਲੇ ਵਿੱਚ ਟੀਮ ਮੈਨੇਜਮੈਂਟ ਲਈ ਨਵੇਂ ਖਿਡਾਰੀਆਂ ਨੂੰ ਮੌਕਾ ਦੇਣ ਅਤੇ ਬੈਂਚ ਸਟ੍ਰੈਂਥ ਨੂੰ ਪਰਖਣ ਦਾ ਵਧੀਆ ਮੌਕਾ ਹੋਵੇਗਾ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+