5ਵੇਂ ਟੀ-20 ਤੋਂ ਪਹਿਲਾਂ ਵੈਭਵ ਸੂਰਿਆਵੰਸ਼ੀ ਦੀ ਪੋਸਟ ਫਿਰ ਵਾਇਰਲ, ਲਿਖਿਆ - ਅਜੇ ਵੀ ਭਰੋਸਾ ਹੈ
15 ਸਾਲਾ ਵੈਭਵ ਸੂਰਿਆਵੰਸ਼ੀ ਨੇ ਵੈਸਟਇੰਡੀਜ਼ ਖ਼ਿਲਾਫ਼ ਪੰਜਵੇਂ ਟੀ-20 ਮੈਚ ਤੋਂ ਪਹਿਲਾਂ ਇੰਸਟਾਗ੍ਰਾਮ 'ਤੇ ਇੱਕ ਹੋਰ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ, 'Still Believing', ਜਿਸ ਦਾ ਮਤਲਬ ਹੈ 'ਅਜੇ ਵੀ ਭਰੋਸਾ ਹੈ'। ਮਤਲਬ ਕਿ ਅੱਜ ਦੇ ਮੈਚ ਨੂੰ ਲੈ ਕੇ ਵੈਬ ਉਮੀਦ ਲਗਾ ਕੇ ਬੈਠੇ ਹਨ ਕਿ ਅੱਜ ਉਨ੍ਹਾਂ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾਵੇਗਾ।
ਵੈਭਵ ਨੂੰ ਵੈਸਟਇੰਡੀਜ਼ ਖ਼ਿਲਾਫ਼ ਮੌਜੂਦਾ ਟੀ-20 ਸੀਰੀਜ਼ ਵਿੱਚ ਹੁਣ ਤੱਕ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਇਸ ਤੋਂ ਪਿਛਲੇ ਮੈਚ ਵਿੱਚ ਵੀ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਪਾ ਕੇ ਇਹ ਉਮੀਦ ਲਗਾਈ ਸੀ ਕਿ ਉਨ੍ਹਾਂ ਨੂੰ WI ਖਿਲਾਫ਼ ਮੈਚ ਖੇਡਣ ਦਾ ਮੌਕਾ ਮਿਲੇਗਾ , ਪਰ ਪਿਛਲੇ ਮੈਚ ਵਿਚ ਵੀ ਉਨ੍ਹਾਂ ਨੂੰ ਟੀਮ 'ਚ ਸ਼ਾਮਿਲ ਨਹੀਂ ਕੀਤਾ ਗਿਆ ਸੀ।

ਗੰਭੀਰ ਨੇ ਕਿਹਾ ਸੀ- ਮੌਕੇ ਲਈ ਇੰਤਜ਼ਾਰ ਕਰਨਾ ਪਵੇਗਾ
ਪਿਛਲੇ ਮਹੀਨੇ ਭਾਰਤੀ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਕਿਹਾ ਸੀ ਕਿ ਖਿਡਾਰੀ ਦੀ ਉਮਰ 15 ਸਾਲ ਹੋਵੇ ਜਾਂ 30 ਸਾਲ, ਜੇਕਰ ਉਸ ਨੂੰ ਮੌਕੇ ਦੀ ਉਡੀਕ ਕਰਨੀ ਪੈਂਦੀ ਹੈ ਤਾਂ ਉਸ ਨੂੰ ਇੰਤਜ਼ਾਰ ਕਰਨਾ ਹੀ ਪਵੇਗਾ। ਇਸ ਤੋਂ ਬਾਅਦ ਵੈਭਵ ਦੇ ਬਚਪਨ ਦੇ ਕੋਚ ਨੇ ਉਨ੍ਹਾਂ ਨੂੰ ਪਲੇਇੰਗ ਇਲੇਵਨ ਦਾ ਹਿੱਸਾ ਨਾ ਬਣਾਏ ਜਾਣ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਈ ਸਵਾਲ ਚੁੱਕੇ ਸਨ।
ਵੈਭਵ ਸੂਰਿਆਵੰਸ਼ੀ ਹੁਣ ਤੱਕ 8 ਟੀ-20 ਇੰਟਰਨੈਸ਼ਨਲ ਮੈਚਾਂ ਵਿੱਚ 186.36 ਦੇ ਸਟ੍ਰਾਈਕ ਰੇਟ ਨਾਲ 246 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਦੇ ਨਾਮ ਦੋ ਅਰਧ ਸੈਂਕੜੇ ਵੀ ਦਰਜ ਹਨ। ਇਸ ਤੋਂ ਇਲਾਵਾ, ਉਹ ਟੀ-20 ਕ੍ਰਿਕਟ ਵਿੱਚ ਚਾਰ ਸੈਂਕੜੇ ਲਗਾ ਚੁੱਕੇ ਹਨ। ਅੱਜ ਦੇ ਮੈਚ ਵਿੱਚ ਅਰਸ਼ਦੀਪ ਦੀ ਥਾਂ 'ਤੇ ਭੁਵਨੇਸ਼੍ਵਰ ਕੁਮਾਰ ਨੂੰ 4 ਸਾਲ ਬਾਅਦ ਮੌਕਾ ਮਿਲ ਸਕਦਾ ਹੈ , ਪਰ ਸੁਰਯਾਵੰਸ਼ੀ ਅੱਜ ਦੇ ਮੈਚ ਵਿੱਚ ਖੇਡਣਗੇ ਯਾਂ ਨਹੀਂ ਇਸਨੂੰ ਲੈ ਕੇ ਕੁੱਝ ਵੀ ਸਾਫ਼ ਨਹੀਂ ਹੈ।
ਭਾਰਤ-ਵੈਸਟਇੰਡੀਜ਼ ਵਿਚਾਲੇ ਅੱਜ ਪੰਜਵਾਂ ਟੀ-20 ਮੈਚ
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਸੀਰੀਜ਼ ਦਾ ਪੰਜਵਾਂ ਅਤੇ ਆਖ਼ਰੀ ਟੀ-20 ਮੈਚ ਅੱਜ ਬੈਂਗਲੁਰੂ ਦੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਫਿਲਹਾਲ ਦੋਵੇਂ ਟੀਮਾਂ ਸੀਰੀਜ਼ ਵਿੱਚ 2-2 ਦੀ ਬਰਾਬਰੀ 'ਤੇ ਹਨ। ਹੁਣ ਦੇਖਣਾ ਹੋਵੇਗਾ ਕਿ ਕੀ ਵੈਭਵ ਸੂਰਿਆਵੰਸ਼ੀ ਨੂੰ ਇਸ ਫ਼ੈਸਲਾਕੁਨ ਮੁਕਾਬਲੇ ਵਿੱਚ ਖੇਡਣ ਦਾ ਮੌਕਾ ਮਿਲਦਾ ਹੈ ਜਾਂ ਨਹੀਂ।


Click it and Unblock the Notifications
