IND vs AFG ਪਹਿਲਾ ਟੀ-20 ਅੱਜ, ਕੌਣ ਕਰੇਗਾ ਓਪਨਿੰਗ? ਬੁਮਰਾਹ ਦੀ ਵਾਪਸੀ 'ਤੇ ਵੀ ਨਜ਼ਰ

ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤੀ ਪ੍ਰਸ਼ੰਸਕਾਂ ਵਿੱਚ ਸਭ ਤੋਂ ਵੱਧ ਚਰਚਾ ਇਸ ਗੱਲ ਨੂੰ ਲੈ ਕੇ ਹੈ ਕਿ ਅਭਿਸ਼ੇਕ ਸ਼ਰਮਾ ਦੇ ਨਾਲ ਓਪਨਿੰਗ ਕੌਣ ਕਰੇਗਾ-ਵੈਭਵ ਸੂਰਯਵੰਸ਼ੀ ਜਾਂ ਸੰਜੂ ਸੈਮਸਨ?

ਮੈਚ ਤੋਂ ਇੱਕ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਕਪਤਾਨ ਸ਼੍ਰੇਅਸ ਅਈਅਰ ਤੋਂ ਵੀ ਪਹਿਲਾ ਸਵਾਲ ਇਸੇ ਬਾਰੇ ਪੁੱਛਿਆ ਗਿਆ ਸੀ । ਜਦੋਂ ਉਨ੍ਹਾਂ ਤੋਂ ਸੂਰਯਵੰਸ਼ੀ ਜਾਂ ਸੰਜੂ ਬਾਰੇ ਪੁੱਛਿਆ ਗਿਆ ਤਾਂ ਸ਼੍ਰੇਅਸ ਨੇ ਸਿੱਧਾ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਦੋਵੇਂ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਦੋਵਾਂ ਵਿੱਚੋਂ ਚੋਣ ਕਰਨਾ ਕਾਫ਼ੀ ਮੁਸ਼ਕਲ ਹੋਵੇਗਾ।ਯਾਨੀ ਕਿ ਭਾਰਤ ਦੀ ਓਪਨਿੰਗ ਜੋੜੀ ਨੂੰ ਲੈ ਕੇ ਸਸਪੈਂਸ ਅਜੇ ਬਰਕਰਾਰ ਹੈ, ਪਰ ਇਸ ਗੱਲ 'ਤੇ ਕੋਈ ਸ਼ੱਕ ਨਹੀਂ ਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅੱਜ ਟੀ-20 ਫਾਰਮੈਟ ਵਿੱਚ ਵਾਪਸੀ ਕਰ ਰਹੇ ਹਨ।

india afghanistan match

ਅੰਤਰਰਾਸ਼ਟਰੀ ਕ੍ਰਿਕਟ 'ਚ ਭਾਰਤ ਤੋਂ ਕਦੇ ਨਹੀਂ ਜਿੱਤਿਆ ਅਫਗਾਨਿਸਤਾਨ

ਅਫਗਾਨਿਸਤਾਨ ਨੇ ਅਜੇ ਤੱਕ ਕਿਸੇ ਵੀ ਅੰਤਰਰਾਸ਼ਟਰੀ ਮੈਚ ਵਿੱਚ ਭਾਰਤ ਨੂੰ ਨਹੀਂ ਹਰਾਇਆ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 2 ਟੈਸਟ, 7 ਵਨਡੇ ਅਤੇ 9 ਟੀ-20 ਮੈਚ ਖੇਡੇ ਗਏ ਹਨ। ਤਿੰਨਾਂ ਫਾਰਮੈਟਾਂ ਨੂੰ ਮਿਲਾ ਕੇ ਦੋਵਾਂ ਵਿਚਾਲੇ ਕੁੱਲ 18 ਮੁਕਾਬਲੇ ਹੋਏ ਹਨ। ਇਨ੍ਹਾਂ ਵਿੱਚੋਂ ਭਾਰਤ ਨੇ 15 ਮੈਚ ਜਿੱਤੇ ਹਨ, ਜਦਕਿ 2 ਮੈਚ ਟਾਈ ਰਹੇ ਅਤੇ ਇੱਕ ਮੁਕਾਬਲਾ ਬੇਨਤੀਜਾ ਰਿਹਾ।

ਈਸ਼ਾਨ ਕਿਸ਼ਨ 2026 ਵਿੱਚ ਭਾਰਤ ਦੇ ਟਾਪ ਸਕੋਰਰ

ਈਸ਼ਾਨ ਕਿਸ਼ਨ ਸਾਲ 2026 ਵਿੱਚ ਭਾਰਤ ਦੇ ਸਭ ਤੋਂ ਸਫਲ ਟੀ-20 ਬੱਲੇਬਾਜ਼ ਰਹੇ ਹਨ। ਉਨ੍ਹਾਂ ਨੇ 23 ਮੈਚਾਂ ਵਿੱਚ 176.90 ਦੀ ਸਟ੍ਰਾਈਕ ਰੇਟ ਨਾਲ 812 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਸਰਵੋਤਮ ਸਕੋਰ 103 ਦੌੜਾਂ ਰਿਹਾ ਹੈ। ਗੇਂਦਬਾਜ਼ੀ ਵਿੱਚ ਅਰਸ਼ਦੀਪ ਸਿੰਘ ਨੇ ਇਸ ਸਾਲ 19 ਮੁਕਾਬਲਿਆਂ ਵਿੱਚ 25 ਵਿਕਟਾਂ ਹਾਸਲ ਕੀਤੀਆਂ ਹਨ ਅਤੇ ਉਹ ਟੀਮ ਦੇ ਟਾਪ ਵਿਕਟ ਟੇਕਰ ਹਨ। ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ 51 ਦੌੜਾਂ ਦੇ ਕੇ 5 ਵਿਕਟਾਂ ਰਿਹਾ ਹੈ।

ਅਫਗਾਨਿਸਤਾਨ ਨੂੰ ਜ਼ਾਦਰਾਨ ਅਤੇ ਰਾਸ਼ਿਦ ਖਾਨ ਤੋਂ ਉਮੀਦਾਂ

ਅਫਗਾਨਿਸਤਾਨ ਨੂੰ ਆਪਣੇ ਓਪਨਰ ਇਬਰਾਹਿਮ ਜ਼ਾਦਰਾਨ ਤੋਂ ਵੱਡੀ ਪਾਰੀ ਦੀ ਉਮੀਦ ਹੋਵੇਗੀ। ਉਹ ਇਸ ਸਾਲ 7 ਮੈਚਾਂ ਵਿੱਚ 307 ਦੌੜਾਂ ਬਣਾ ਕੇ ਟੀਮ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।ਉੱਥੇ ਹੀ ਗੇਂਦਬਾਜ਼ੀ ਵਿੱਚ ਅਫਗਾਨਿਸਤਾਨ ਨੂੰ ਸਪਿਨਰ ਰਾਸ਼ਿਦ ਖਾਨ ਤੋਂ ਵੱਡੀਆਂ ਉਮੀਦਾਂ ਹੋਣਗੀਆਂ। ਉਨ੍ਹਾਂ ਦਾ ਸਾਥ ਅਜ਼ਮਤੁੱਲਾਹ ਉਮਰਜ਼ਈ ਦੇਣਗੇ। ਉਮਰਜ਼ਈ ਇਸ ਸਾਲ ਅਫਗਾਨਿਸਤਾਨ ਦੇ ਟਾਪ ਵਿਕਟ ਟੇਕਰ ਰਹੇ ਹਨ। ਉਨ੍ਹਾਂ ਨੇ 6 ਮੈਚਾਂ ਵਿੱਚ 11 ਵਿਕਟਾਂ ਹਾਸਲ ਕੀਤੀਆਂ ਹਨ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+