ਸੰਜੂ ਸੈਮਸਨ ਦੀ ਧਮਾਕੇਦਾਰ ਫਿਫਟੀ, ਬੁਮਰਾਹ ਦਾ ਕਮਾਲ; ਭਾਰਤ ਦੀ ਅਫਗਾਨਿਸਤਾਨ 'ਤੇ 10ਵੀਂ T20 ਜਿੱਤ

ਭਾਰਤ ਨੇ ਦੂਜੇ ਟੀ-20 ਮੁਕਾਬਲੇ ਵਿੱਚ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਵੱਡੀ ਜਿੱਤ ਹਾਸਲ ਕਰ ਲਈ ਹੈ। ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 159 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਨੇ 31 ਗੇਂਦਾਂ ਬਾਕੀ ਰਹਿੰਦਿਆਂ 163 ਦੌੜਾਂ ਬਣਾ ਕੇ ਮੁਕਾਬਲਾ ਆਪਣੇ ਨਾਮ ਕਰ ਲਿਆ।

ਇਸ ਜਿੱਤ ਦੇ ਨਾਲ ਭਾਰਤ ਨੇ ਅਫਗਾਨਿਸਤਾਨ ਖ਼ਿਲਾਫ਼ ਲਗਾਤਾਰ 10ਵੀਂ ਟੀ-20 ਜਿੱਤ ਦਰਜ ਕੀਤੀ। ਕਿਸੇ ਇੱਕ ਟੀਮ ਖ਼ਿਲਾਫ਼ ਲਗਾਤਾਰ ਟੀ-20 ਮੈਚ ਜਿੱਤਣ ਦਾ ਇਹ ਭਾਰਤ ਦਾ ਸਭ ਤੋਂ ਵੱਡਾ ਰਿਕਾਰਡ ਹੈ। ਮੈਚ ਵਿੱਚ ਅਰਧ ਸੈਂਕੜਾ ਲਗਾਉਣ ਵਾਲੇ ਭਾਰਤੀ ਓਪਨਰ ਸੰਜੂ ਸੈਮਸਨ ਨੇ ਵੀ ਖਾਸ ਉਪਲਬਧੀ ਹਾਸਲ ਕੀਤੀ। ਉਹ ਟੀ-20 ਇੰਟਰਨੈਸ਼ਨਲ ਵਿੱਚ ਬਤੌਰ ਓਪਨਰ 1,000 ਦੌੜਾਂ ਬਣਾਉਣ ਵਾਲੇ ਪੰਜਵੇਂ ਭਾਰਤੀ ਬਣ ਗਏ। ਇਸ ਦੇ ਨਾਲ ਹੀ ਉਹ ਰੋਹਿਤ ਸ਼ਰਮਾ ਸਮੇਤ ਇਸ ਖਾਸ ਕਲੱਬ ਵਿੱਚ ਸ਼ਾਮਲ ਹੋ ਗਏ ਹਨ।

ind vs afgh

ਭਾਰਤ ਖ਼ਿਲਾਫ਼ ਲਗਾਤਾਰ ਹਾਰਾਂ ਕਾਰਨ ਅਫਗਾਨਿਸਤਾਨ ਦੇ ਨਾਮ ਇੱਕ ਅਣਚਾਹਿਆ ਰਿਕਾਰਡ ਵੀ ਦਰਜ ਹੋ ਗਿਆ ਹੈ। ਅਫਗਾਨਿਸਤਾਨ ਨੇ 2010 ਤੋਂ 2026 ਤੱਕ ਭਾਰਤ ਖ਼ਿਲਾਫ਼ ਲਗਾਤਾਰ 10 ਟੀ-20 ਮੈਚ ਗੁਆਏ ਹਨ। ਇਸ ਦੇ ਨਾਲ ਉਹ ਭਾਰਤ ਖ਼ਿਲਾਫ਼ ਲਗਾਤਾਰ ਸਭ ਤੋਂ ਜ਼ਿਆਦਾ ਟੀ-20 ਮੈਚ ਹਾਰਨ ਵਾਲੀ ਟੀਮ ਬਣ ਗਈ ਹੈ।

ਬੁਮਰਾਹ ਦਾ ਪਹਿਲਾ ਓਵਰ ਰਿਹਾ ਸ਼ਾਨਦਾਰ

ਮੈਚ ਦੇ ਪਹਿਲੇ ਓਵਰ ਵਿੱਚ ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਇੱਕ ਵੀ ਦੌੜ ਨਹੀਂ ਦਿੱਤੀ। ਉਨ੍ਹਾਂ ਦੇ ਸਾਹਮਣੇ ਇਬਰਾਹਿਮ ਜ਼ਾਦਰਾਨ ਸਟ੍ਰਾਈਕ 'ਤੇ ਸਨ, ਜੋ ਪਹਿਲੀ ਹੀ ਗੇਂਦ 'ਤੇ ਬੀਟ ਹੋ ਗਏ। ਇਸ ਤੋਂ ਬਾਅਦ ਅਗਲੀਆਂ ਪੰਜ ਗੇਂਦਾਂ 'ਤੇ ਵੀ ਕੋਈ ਦੌੜ ਨਹੀਂ ਬਣੀ।

ਰਾਸ਼ਿਦ ਖਾਨ ਦੇ ਓਵਰ 'ਚ 17 ਦੌੜਾਂ, 2 ਵਿਕਟਾਂ

ਪਾਰੀ ਦਾ ਛੇਵਾਂ ਓਵਰ ਕਾਫੀ ਰੋਮਾਂਚਕ ਰਿਹਾ। ਰਾਸ਼ਿਦ ਖਾਨ ਦੇ ਇਸ ਓਵਰ ਵਿੱਚ 17 ਦੌੜਾਂ ਬਣੀਆਂ, ਪਰ ਦੋ ਵਿਕਟਾਂ ਵੀ ਡਿੱਗੀਆਂ। ਓਵਰ ਦੀ ਪਹਿਲੀ ਗੇਂਦ 'ਤੇ ਅਭਿਸ਼ੇਕ ਸ਼ਰਮਾ ਨੇ ਛੱਕਾ ਲਗਾਇਆ, ਪਰ ਅਗਲੀ ਹੀ ਗੇਂਦ 'ਤੇ ਸੇਦੀਕੁੱਲਾਹ ਅਟਲ ਨੇ ਉਨ੍ਹਾਂ ਦਾ ਕੈਚ ਲੈ ਲਿਆ। ਓਵਰ ਦੀ ਪੰਜਵੀਂ ਗੇਂਦ 'ਤੇ ਸੰਜੂ ਸੈਮਸਨ ਨੇ ਵੀ ਛੱਕਾ ਲਗਾਇਆ, ਪਰ ਅਗਲੀ ਹੀ ਗੇਂਦ 'ਤੇ ਮੁਹੰਮਦ ਨਬੀ ਨੇ ਬਾਊਂਡਰੀ ਲਾਈਨ 'ਤੇ ਸ਼ਾਨਦਾਰ ਕੈਚ ਲੈ ਕੇ ਸੈਮਸਨ ਨੂੰ ਪੈਵੇਲੀਅਨ ਭੇਜ ਦਿੱਤਾ।

ਮੈਚ ਰੋਮਾਂਚਕ ਰਿਹਾ ਜਿਸਦਾ ਦਰਸ਼ਕਾਂ ਨੇ ਲੁਤਫ਼ ਚੁੱਕਿਆ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+