ਏਸ਼ੀਅਨ ਗੇਮਜ਼ ਵਿੱਚ ਭਾਰਤ ਦੀ ਚਾਂਦੀ, 'ਗੁਲਵੀਰ' ਨੇ ਜਿੱਤਿਆ ਦੂਜਾ ਸਿਲਵਰ, ਭਾਰਤ ਕੋਲ਼ ਹੁਣ ਤੱਕ 18 ਸਿਲਵਰ ਪੂਰੇ
ਭਾਰਤ ਨੇ ਏਸ਼ੀਅਨ ਗੇਮਜ਼ 2026 ਵਿੱਚ ਇੱਕ ਹੋਰ ਸਿਲਵਰ ਮੈਡਲ ਆਪਣੇ ਨਾਮ ਕਰ ਲਿਆ ਹੈ। ਗੁਲਵੀਰ ਸਿੰਘ ਨੇ ਪੁਰਸ਼ਾਂ ਦੀ 1500 ਮੀਟਰ ਦੌੜ ਵਿੱਚ ਸਿਲਵਰ ਮੈਡਲ ਜਿੱਤਿਆ। ਉਨ੍ਹਾਂ ਨੇ ਰੇਸ 3 ਮਿੰਟ 36.72 ਸਕਿੰਟ ਵਿੱਚ ਪੂਰੀ ਕੀਤੀ।
ਇਸ ਤੋਂ ਪਹਿਲਾਂ ਵਿਥਿਆ ਰਾਮਰਾਜ ਨੇ ਮਹਿਲਾਵਾਂ ਦੀ 400 ਮੀਟਰ ਹਡਲਜ਼ ਵਿੱਚ ਬ੍ਰਾਂਜ਼ ਮੈਡਲ ਜਿੱਤਿਆ। ਵਿਥਿਆ ਰਾਮਰਾਜ ਨੇ ਮਹਿਲਾਵਾਂ ਦੀ 400 ਮੀਟਰ ਹਡਲਜ਼ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਪੀਟੀ ਊਸ਼ਾ ਦੇ ਨਾਮ 42 ਸਾਲਾਂ ਤੋਂ ਦਰਜ ਸੀ। ਪੀਟੀ ਊਸ਼ਾ ਨੇ 1984 ਲਾਸ ਏਂਜਲਸ ਓਲੰਪਿਕ ਵਿੱਚ 55.42 ਸਕਿੰਟ ਦਾ ਸਮਾਂ ਕੱਢਿਆ ਸੀ।

ਈਸ਼ਾ ਸਿੰਘ ਨੇ ਸ਼ੂਟਿੰਗ 'ਚ ਜਿੱਤਿਆ ਸਿਲਵਰ
ਸੋਮਵਾਰ ਨੂੰ ਭਾਰਤੀ ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ਮਹਿਲਾਵਾਂ ਦੀ 25 ਮੀਟਰ ਪਿਸਟਲ ਵਿੱਚ ਸਿਲਵਰ ਮੈਡਲ ਜਿੱਤਿਆ। ਫਾਈਨਲ ਵਿੱਚ ਈਸ਼ਾ ਅਤੇ ਚੀਨ ਦੀ ਸ਼ਿਆਓ ਜਿਆਰੁਈਸ਼ੁਆਨ ਦੇ 38-38 ਹਿੱਟ ਰਹੇ, ਜਿਸ ਤੋਂ ਬਾਅਦ ਮੁਕਾਬਲਾ ਸ਼ੂਟਆਫ ਤੱਕ ਪਹੁੰਚਿਆ। ਸ਼ੂਟਆਫ ਵਿੱਚ ਚੀਨੀ ਨਿਸ਼ਾਨੇਬਾਜ਼ ਨੇ ਗੋਲਡ ਜਿੱਤਿਆ। ਈਸ਼ਾ ਨੇ ਕੁਆਲੀਫਿਕੇਸ਼ਨ ਵਿੱਚ 580-22x ਸਕੋਰ ਨਾਲ ਫਾਈਨਲ ਲਈ ਜਗ੍ਹਾ ਬਣਾਈ ਸੀ।
ਦੂਜੇ ਪਾਸੇ ਮਨੂ ਭਾਕਰ 579 ਸਕੋਰ ਨਾਲ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ ਅਤੇ 11ਵੇਂ ਸਥਾਨ 'ਤੇ ਰਹੀ।
ਬਾਕਸਿੰਗ 'ਚ ਪ੍ਰਿਆ ਨੇ ਪੱਕਾ ਕੀਤਾ ਮੈਡਲ
ਮਹਿਲਾਵਾਂ ਦੇ 60 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ਵਿੱਚ ਭਾਰਤ ਦੀ ਪ੍ਰਿਆ ਘਾਂਘਸ ਨੇ ਤਾਜਿਕਿਸਤਾਨ ਦੀ ਮਿਜਗੋਨਾ ਸਮਾਦੋਵਾ ਨੂੰ 5-0 ਨਾਲ ਹਰਾਇਆ। ਇਸ ਜਿੱਤ ਨਾਲ ਪ੍ਰਿਆ ਨੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਦੇ ਨਾਲ ਭਾਰਤ ਲਈ ਇੱਕ ਹੋਰ ਮੈਡਲ ਪੱਕਾ ਕਰ ਦਿੱਤਾ ਹੈ।
ਭਾਰਤ ਦੀ ਮੈਡਲ ਟੈਲੀ
ਅੰਕੜਿਆਂ ਮੁਤਾਬਕ ਭਾਰਤ ਦੇ ਖਾਤੇ ਵਿੱਚ ਹੁਣ 41 ਮੈਡਲ ਹਨ, ਜਿਨ੍ਹਾਂ ਵਿੱਚ:
🥇 4 ਗੋਲਡ
🥈 18 ਸਿਲਵਰ
🥉 19 ਬ੍ਰਾਂਜ਼
ਭਾਰਤ ਮੈਡਲ ਟੈਲੀ ਵਿੱਚ 12ਵੇਂ ਸਥਾਨ 'ਤੇ ਹੈ।


Click it and Unblock the Notifications
