ਕੁੜੀ ਪਿੱਛੇ ਪੁੱਤ ਨੇ ਮਾਰ 'ਤਾ ਪਿਓ ! ਚੰਡੀਗੜ੍ਹ ਦੇ ਹੈੱਡ ਕਾਂਸਟੇਬਲ ਨਿਤਿਨ ਕਤਲ ਕੇਸ 'ਚ ਵੱਡਾ ਖ਼ੁਲਾਸਾ
ਚੰਡੀਗੜ੍ਹ ਦੇ ਸੈਕਟਰ-22 ਸਥਿਤ ਘਰ 'ਚ ਹੈੱਡ ਕਾਂਸਟੇਬਲ ਨਿਤਿਨ ਦੇ ਹੋਏ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ ਹੋਇਆ ਹੈ। ਮ੍ਰਿਤਕ ਹੈੱਡ ਕਾਂਸਟੇਬਲ ਦੇ ਬੇਟੇ ਨੇ ਪੁਲਿਸ ਪੁੱਛਗਿੱਛ ਦੌਰਾਨ ਆਪਣੇ ਪਿਓ ਦੇ ਕਤਲ ਦੀ ਗੱਲ ਕਬੂਲ ਲਈ ਹੈ।
ਜਾਣਕਾਰੀ ਮੁਤਾਬਕ ਅਰਮਾਨ ਨੇ ਪੁੱਛਗਿੱਛ ਵਿਚ ਇਹ ਕਬੂਲ ਕੀਤਾ ਹੈ ਕਿ ਉਸ ਨੇ ਹੀ ਨਿਤਿਨ ਦਾ ਗੋਲ਼ੀ ਮਾਰ ਕੇ ਕਤਲ ਕੀਤਾ ਹੈ। ਮ੍ਰਿਤਕ ਹੈੱਡ ਕਾਂਸਟੇਬਲ ਨਿਤਿਨ ਸੈਕਟਰ-9 ਸਥਿਤ ਪੁਲਸ ਹੈੱਡਕੁਆਰਟਰ ਦੀ ਅਕਾਊਂਟ ਬ੍ਰਾਂਚ 'ਚ ਤਾਇਨਾਤ ਸੀ। ਜਿਸ ਵਕ਼ਤ ਪੁੱਤ ਨੇ ਆਪਣੇ ਪਿਓ ਦਾ ਕਤਲ ਕੀਤਾ ਉਸ ਵਕ਼ਤ ਉਹ ਦੋਵੇਂ ਘਰ ਵਿੱਚ ਇਕੱਲੇ ਸਨ। ਮੌਕਾ ਦੇਖ ਕੇ ਅਰਮਾਨ ਨੇ ਆਪਣੇ ਪਿਓ ਨੂੰ ਗੋਲੀ ਮਾਰ ਦਿੱਤੀ ਅਤੇ ਬਾਅਦ ਵਿੱਚ ਖੁਦ ਹੀ ਸ਼ੋਰ ਮਚਾ ਦਿੱਤਾ।

ਕੁੜੀ ਪਿੱਛੇ ਪੁੱਤ ਨੇ ਕੀਤਾ ਪਿਓ ਦਾ ਕਤਲ!
ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਅਰਮਾਨ ਪੰਚਕੂਲਾ ਦੀ ਰਹਿਣ ਵਾਲੀ ਇਕ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਪਰਿਵਾਰਕ ਮੈਂਬਰ ਰਾਜ਼ੀ ਨਹੀਂ ਸਨ। ਮ੍ਰਿਤਕ ਨਿਤਿਨ ਦੇ ਚਚੇਰੇ ਭਰਾ ਦਿਨੇਸ਼ ਨੇ ਕਿਹਾ ਕਿ ਅਰਮਾਨ ਜ਼ੀਰਕਪੁਰ ਦੀ ਇਕ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ। ਸੂਤਰਾਂ ਮੁਤਾਬਕ ਅਰਮਾਨ ਕੁੜੀ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਿਹਾ ਸੀ ਅਤੇ ਉਹ ਦੋ ਮਹੀਨਿਆਂ ਦੀ ਗਰਭਵਤੀ ਸੀ। ਬੁੱਧਵਾਰ ਰਾਤ ਉਸ ਨੇ ਆਪਣੇ ਪਿਤਾ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ ਪਰ ਨਿਤਿਨ ਨੇ ਉਸ ਨੂੰ 21 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਵਿਆਹ ਕਰਨ ਲਈ ਕਿਹਾ ਸੀ ।
ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅਰਮਾਨ ਨੇ ਪਿਤਾ (ਨਿਤਿਨ) ਤੋਂ ਕਾਰੋਬਾਰ ਸ਼ੁਰੂ ਕਰਨ ਲਈ 10 ਲੱਖ ਰੁਪਏ ਮੰਗੇ ਸੀ ਪਰ ਪਿਓ ਨੇ ਇਨਕਾਰ ਕਰ ਦਿੱਤਾ, ਇਸੀ ਗੱਲ 'ਤੇ ਦੋਹਾਂ ਵਿਚਾਲੇ ਝਗੜਾ ਵੀ ਹੋਇਆ ਸੀ। ਅਰਮਾਨ ਨੇ ਇਸੀ ਗੱਲ ਦਾ ਦਾ ਗੁੱਸਾ ਆਪਣੇ ਮਨ 'ਚ ਰੱਖਿਆ ਅਤੇ ਤੈਸ਼ ਵਿਚ ਆਕੇ ਉਸਨੇ ਸੌਂ ਰਹੇ ਆਪਣੇ ਪਿਤਾ ਦੇ ਸਿਰ ਵਿਚ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ।
ਕਤਲ ਤੋਂ ਬਾਅਦ ਉਸ ਨੇ ਪੁਲਸ ਨੂੰ ਵੱਖ-ਵੱਖ ਬਿਆਨ ਦੇ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਪੁੱਛਗਿੱਛ ਦੌਰਾਨ ਪੁਲਿਸ ਨੂੰ ਸ਼ੱਕ ਹੋਇਆ ਸੀ ਜਿਸ ਤੋਂ ਬਾਅਦ ਅਰਮਾਨ ਨੂੰ ਗ੍ਰਿਫ਼ਤਾਰ ਕਰਕੇ ਸਖ਼ਤੀ ਨਾਲ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਤਲ ਦੀ ਵਾਰਦਾਤ ਨੂੰ ਕਬੂਲ ਕਰ ਲਿਆ।
ਦੱਸ ਦਈਏ ਕਿ ਪਿਓ ਦਾ ਕਾਤਲ ਪੁੱਤ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਸੀ। 25 ਫਰਵਰੀ ਦੀ ਰਾਤ ਕਲਾਗ੍ਰਾਮ ਲਾਈਟ ਪੁਆਇੰਟ 'ਤੇ ਅਰਮਾਨ ਨੇ ਤੇਜ਼ ਰਫ਼ਤਾਰ ਥਾਰ ਨਾਲ ਦੋ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ ਸੀ। ਦੋਵੇਂ ਮੋਟਰਸਾਈਕਲ ਸ੍ਵਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਘਟਨਾ ਤੋਂ ਬਾਅਦ ਅਰਮਾਨ ਫ਼ਰਾਰ ਹੋ ਗਿਆ ਸੀ। ਪੁਲਸ ਨੇ ਥਾਰ ਦੇ ਨੰਬਰ ਦੇ ਆਧਾਰ 'ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਮਾਮਲੇ 'ਚ ਉਹ ਜੇਲ੍ਹ ਵੀ ਗਿਆ ਸੀ ਅਤੇ ਫਿਲਹਾਲ ਜ਼ਮਾਨਤ 'ਤੇ ਬਾਹਰ ਸੀ।


Click it and Unblock the Notifications
