ਪੰਜਾਬ ਅੰਦਰ ED ਰੇਡਾਂ ’ਤੇ ਸਿਸੋਦੀਆ ਦਾ ਵੱਡਾ ਬਿਆਨ, ਕਿਹਾ- ਚੋਣਾਂ ਤੋਂ ਪਹਿਲਾਂ PM ਮੋਦੀ ਭੇਜਦੇ ਹਨ ED ਨੂੰ

ਪੰਜਾਬ ਅੰਦਰ ਪਿਛਲੇ 3 ਦਿਨਾਂ ਤੋਂ ਚੱਲ ਰਹੀਆਂ ED ਦੀਆਂ ਰੇਡਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੇ ਰੋਹ 'ਚ ਹੈ। ਅੱਜ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਅਤੇ ED ਖਿਲਾਫ਼ ਪ੍ਰਦਰਸ਼ਨ ਵੀ ਕੀਤੇ ਗਏ। ਇਸ ਦੌਰਾਨ ਆਪ ਵਰਕਰਾਂ ਨੇ ਨਾਅਰੇ ਵੀ ਲਾਏ - ''ਜਬ-ਜਬ ਮੋਦੀ ਡਰਤਾ ਹੈ -ED ਕੋ ਆਗੇ ਕਰਤਾ ਹੈ''

ਇਸ ਪੂਰੇ ਮਾਮਲੇ ਨੂੰ ਲੈ ਕੇ ਆਪ ਦੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਸਵੇਰੇ ਟਵੀਟ ਵੀ ਕੀਤਾ ਸੀ। ਹੁਣ ਮਨੀਸ਼ ਸਿਸੋਦੀਆ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਮੀਡੀਆ ਸਾਹਮਣੇ ਗੱਲ ਕੀਤੀ ਅਤੇ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਇਸ ਮੌਕੇ ਮਨੀਸ਼ ਸਿਸੋਦੀਆ ਨਾਲ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ।

sisodia on ed raid

ਇਲੈਕਸ਼ਨ ਤੋਂ ਪਹਿਲਾਂ ED ਨੂੰ ਭੇਜਦੀ ਹੈ ਮੋਦੀ ਸਰਕਾਰ - ਸਿਸੋਦੀਆ

ਮਨੀਸ਼ ਸਿਸੋਦੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ED ਦੀ ਪੰਜਾਬ ਅੰਦਰ ਰੇਡਾਂ ਨੂੰ ਗ਼ਲਤ ਕਰਾਰ ਦਿੰਦਿਆਂ ਇਸਨੂੰ PM ਮੋਦੀ ਦੀ ਤਾਨਾਸ਼ਾਹੀ ਦੱਸਿਆ। ਸਿਸੋਦੀਆ ਨੇ ਕਿਹਾ ਕਿ ਪਹਿਲਾਂ ਪ੍ਰਧਾਨਮੰਤਰੀ ਨੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਆਪਣੇ ਆਗੂਆਂ ਨੂੰ ਰੈਲੀਆਂ ਕਰਨ ਲਈ ਪੰਜਾਬ ਭੇਜਿਆ, ਪਰ ਲੋਕਾਂ ਨੇ ਉਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ। ਸਿਸੋਦੀਆ ਨੇ ਅੱਗੇ ਕਿਹਾ ਕਿ PM ਮੋਦੀ ਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਿਆ ਕਿ ਵੋਟਾਂ ਰਾਹੀਂ ਤਾਂ ਪੰਜਾਬ ਨੂੰ ਨਹੀਂ ਜਿੱਤਿਆ ਜਾ ਸਕਦਾ, ਕਿਉਂਕਿ ਇੱਥੇ ਭਗਵੰਤ ਸਿੰਘ ਮਾਨ ਦੀ ਅਗੁਆਈ ਵਾਲੀ ਇਮਾਨਦਾਰ ਸਰਕਾਰ ਚੱਲ ਰਹੀ ਹੈ, ਤਾਂ ਹੀ ਹੁਣ ਪੰਜਾਬ ਦੇ ਲੋਕਾਂ ਨੂੰ ਤੰਗ ਕਰਨ ਲਈ ਮੋਦੀ ਜੀ ਨੇ ED ਨੂੰ ਭੇਜਿਆ ਹੈ।

ਮਨੀਸ਼ ਸਿਸੋਦੀਆ ਨੇ ਪੰਜਾਬ ਅੰਦਰ ਪਿਛਲੇ 3 ਦਿਨਾਂ 'ਚ ਹੋਈ ਰੇਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿੱਥੇ-ਜਿੱਥੇ ਵੀ ED ਨੇ ਰੇਡ ਕੀਤੀ ਹੈ ਉਨ੍ਹਾਂ ਨੂੰ ਕੁੱਝ ਨਹੀਂ ਮਿਲਿਆ ਹੈ। ਸਿਸੋਦੀਆ ਨੇ ਇਹ ਦਾਅਵਾ ਵੀ ਕੀਤਾ ਕਿ ਆਪ ਦੇ ਇੱਕ ਮੈਂਬਰ ਘਰੇ ED ਵਾਲੇ ਰੇਡ ਕਰਨ ਪਹੁੰਚੇ ਸੀ ਜਦੋਂ ਆਪ ਵਰਕਰ ਨੇ ਰੇਡ ਕਰਨ ਦਾ ਕਾਰਨ ਪੁੱਛਿਆ ਤਾਂ ED ਅਫਸਰਾਂ ਨੇ ਦੱਸਿਆ ਕਿ ਸਾਨੂੰ ਬੱਸ ਉੱਪਰ ਤੋਂ ਆਰਡਰ ਹਨ।

ED ਵਾਲੇ ਵੀਡੀਓ ਬਣਾ ਭੇਜਦੇ ਨੇ BJP ਨੂੰ -ਸਿਸੋਦੀਆ

ਮਨੀਸ਼ ਸਿਸੋਦੀਆ ਨੇ ਅੱਗੇ ਕਿਹਾ ਕਿ ED ਅਫ਼ਸਰ ਰੇਡ ਦੇ ਬਹਾਨੇ 2-3 ਦਿਨ ਰਹਿੰਦੇ ਹਨ, ਖਾਣਾ ਖਾਂਦੇ ਹਨ-ਗੱਪਾਂ ਮਾਰਦੇ ਹਨ ਅਤੇ ਰੇਡ ਕਰਨ ਦੀਆਂ ਝੂਠੀਆਂ ਤਸਵੀਰਾਂ BJP ਵਾਲਿਆਂ ਨੂੰ ਭੇਜਦੇ ਹਨ ਅਤੇ ਓਹੀ ਤਸਵੀਰਾਂ BJP ਵਾਲੇ ਸੋਸ਼ਲ ਮੀਡੀਆ 'ਤੇ ਪਾ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਿਸੋਦੀਆ ਨੇ ਕਿਹਾ ਕਿ ਜਿਵੇਂ-ਜਿਵੇਂ ਪੰਜਾਬ ਚ ਇਲੈਕਸ਼ਨ ਨਜ਼ਦੀਕ ਆ ਰਹੇ ਹਨ BJP ਪੰਜਾਬ ਨੂੰ ਜਿੱਤਣ ਲਈ ਹਰ ਹਥਕੰਡਾ ਅਪਨਾਉਣਾ ਚਾਹੁੰਦੀ ਹੈ।

ਸਿਸੋਦੀਆ ਨੇ ਅੱਗੇ ਕਿਹਾ ਕਿ ਇਹ ਪੰਜਾਬ ਹੈ, ਇਥੇ ਭਗਵੰਤ ਮਾਨ ਦੀ ਇਮਾਨਦਾਰੀ ਵਾਲੀ ਸਰਕਾਰ ਚੱਲ ਰਹੀ ਹੈ, ਇੱਥੇ ਤੁਹਾਨੂੰ ਕੁਝ ਨਹੀਂ ਮਿਲੇਗਾ, ਚਾਹੈ ਜਿੰਨੀਆਂ ਮਰਜ਼ੀ ਰੇਡਾਂ ਪਵਾ ਲਓ।

ਦੱਸ ਦਈਏ ਕਿ ਪੰਜਾਬ ਅੰਦਰ ED ਦੀ ਰੇਡ 50 ਗੰਤੇ ਬਾਅਦ ਖ਼ਤਮ ਹੋਈ ਹੈ। ED ਅਧਿਕਾਰੀ ਗੱਡੀਆਂ 'ਚ ਸਵਾਰ ਹੋ ਕੇ GMADA ਦੇ ਦਫ਼ਤਰ ਤੋਂ ਨਿਕਲ ਗਏ ਹਨ। ਸੂਤਰਾਂ ਮੁਤਾਬਕ ED ਅਫ਼ਸਰ ਆਪਣੇ ਨਾਲ ਜ਼ਬਤ ਕੀਤੇ ਦਸਤਾਵੇਜ਼ਾਂ ਦੇ 30 ਬੈਗ ਅਤੇ ਇੱਕ ਹਾਰਡ ਡਿਸਕ ਨਾਲ ਲੈ ਗਏ ਹਨ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+