ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ’ਚ ਵੱਡਾ ਖੁਲਾਸਾ, 70 ਨਹੀਂ 105 ਵਾਰ ਹੋਈ ਚੋਰੀ, CCTV 'ਚ ਕ਼ੈਦ ਸਾਰੇ ਸਬੂਤ

ਅਯੁੱਧਿਆ ਰਾਮ ਮੰਦਰ ਵਿੱਚ ਚੜ੍ਹਾਵੇ ਦੀ ਕਥਿਤ ਚੋਰੀ ਦੇ ਮਾਮਲੇ ਵਿੱਚ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਵੱਡਾ ਖੁਲਾਸਾ ਹੋਇਆ। ਅਦਾਲਤ ਨੂੰ ਦੱਸਿਆ ਗਿਆ ਕਿ ਮੰਦਰ ਦੇ CCTV ਫੁਟੇਜ ਵਿੱਚ 70 ਨਹੀਂ, ਸਗੋਂ 105 ਕਥਿਤ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਜਾਣਕਾਰੀ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ SIT ਦੀ ਸਟੇਟਸ ਰਿਪੋਰਟ ਦੇ ਆਧਾਰ 'ਤੇ ਦਿੱਤੀ।

ਤੁਸ਼ਾਰ ਮਹਿਤਾ ਨੇ ਦੱਸਿਆ ਕਿ SIT ਦੀ ਜਾਂਚ ਲਗਭਗ ਪੂਰੀ ਹੋ ਚੁੱਕੀ ਹੈ ਅਤੇ 25 ਸਤੰਬਰ ਤੱਕ ਚਾਰਜਸ਼ੀਟ ਦਾਖ਼ਲ ਕਰਨ ਦੀ ਤਿਆਰੀ ਹੈ। ਜਾਂਚ ਦੌਰਾਨ CCTV ਫੁਟੇਜ, ਗਵਾਹਾਂ ਦੇ ਬਿਆਨਾਂ ਅਤੇ ਹੋਰ ਸਬੂਤਾਂ ਦੀ ਜਾਂਚ ਕਰਕੇ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ।

ram mandir chori mamla

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ ਚੜ੍ਹਾਵੇ ਅਤੇ ਕੀਮਤੀ ਵਸਤੂਆਂ ਦੀਆਂ ਰਸੀਦਾਂ ਸਾਫਟਵੇਅਰ ਰਾਹੀਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਕੀਮਤੀ ਸਮਾਨ ਨੂੰ SBI ਦੇ ਲਾਕਰ ਵਿੱਚ ਰੱਖਿਆ ਜਾਂਦਾ ਹੈ। ਸੁਪਰੀਮ ਕੋਰਟ ਨੇ SIT ਦੀ ਸਟੇਟਸ ਰਿਪੋਰਟ ਨੂੰ ਰਿਕਾਰਡ 'ਤੇ ਲੈ ਲਿਆ ਹੈ।

ਪਹਿਲਾਂ 70 ਘਟਨਾਵਾਂ ਦੀ ਗੱਲ ਆਈ ਸੀ

ਇਸ ਤੋਂ ਪਹਿਲਾਂ SIT ਦੀ ਜਾਂਚ ਵਿੱਚ 27 ਅਪ੍ਰੈਲ ਤੋਂ 5 ਜੂਨ ਦੇ ਵਿਚਕਾਰ CCTV ਫੁਟੇਜ ਵਿੱਚ ਕਰੀਬ 70 ਸ਼ੱਕੀ ਘਟਨਾਵਾਂ ਸਾਹਮਣੇ ਆਉਣ ਦੀ ਗੱਲ ਕਹੀ ਗਈ ਸੀ। ਹੁਣ ਅਦਾਲਤ ਨੂੰ ਦਿੱਤੀ ਗਈ ਸਟੇਟਸ ਰਿਪੋਰਟ ਵਿੱਚ ਕੁੱਲ 105 ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਪਟੀਸ਼ਨਰਾਂ ਵੱਲੋਂ SIT ਰਿਪੋਰਟ ਦੀ ਕਾਪੀ ਮੰਗੀ ਗਈ ਸੀ, ਪਰ ਸੁਪਰੀਮ ਕੋਰਟ ਨੇ ਇਸ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਉਹ ਮਾਮਲੇ ਨੂੰ ਸੈਸ਼ਨ ਜੱਜ ਦੇ ਅਧਿਕਾਰ ਖੇਤਰ ਤੋਂ ਬਾਹਰ ਨਹੀਂ ਲੈ ਜਾਣਾ ਚਾਹੁੰਦੀ। ਲੋੜ ਪੈਣ 'ਤੇ ਅੱਗੇ ਦੀ ਜਾਂਚ ਬਾਰੇ ਹੁਕਮ ਦਿੱਤੇ ਜਾ ਸਕਦੇ ਹਨ।

8 ਮੁਲਜ਼ਮ ਗ੍ਰਿਫ਼ਤਾਰ

ਇਸ ਮਾਮਲੇ ਵਿੱਚ ਹੁਣ ਤੱਕ 8 ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਉਹ ਨਿਆਂਇਕ ਹਿਰਾਸਤ ਵਿੱਚ ਹਨ। FIR ਵਿੱਚ ਅਵਿਨਾਸ਼ ਸ਼ੁਕਲਾ, ਅਨੁਕਲਪ ਮਿਸ਼ਰਾ, ਲਵਕੁਸ਼ ਮਿਸ਼ਰਾ, ਮਨੀਸ਼ ਕੁਮਾਰ ਯਾਦਵ, ਕਰੁਣੇਸ਼ ਪਾਂਡੇ, ਰਾਮਾਸ਼ੰਕਰ ਮਿਸ਼ਰਾ, ਸੁਭਾਸ਼ ਸ਼੍ਰੀਵਾਸਤਵ ਅਤੇ ਰਾਮਸ਼ੰਕਰ ਯਾਦਵ ਉਰਫ਼ ਟਿੰਨੂ ਦੇ ਨਾਮ ਸ਼ਾਮਲ ਹਨ।

ਪੁਲਿਸ ਮੁਤਾਬਕ, ਰਾਮਸ਼ੰਕਰ ਯਾਦਵ ਉਰਫ਼ ਟਿੰਨੂ ਕੋਲ ਬਿਨਾਂ ਕਿਸੇ ਰਸਮੀ ਹੁਕਮ ਦੇ ਦਾਨ ਪਾਤਰਾਂ ਦੀਆਂ ਚਾਬੀਆਂ ਸਨ। ਅਨੁਕਲਪ ਮਿਸ਼ਰਾ ਅਤੇ ਲਵਕੁਸ਼ ਮਿਸ਼ਰਾ ਨਕਦੀ ਦੀ ਗਿਣਤੀ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ। ਪੁਲਿਸ ਦਾ ਦਾਅਵਾ ਹੈ ਕਿ ਅਨੁਕਲਪ ਦੇ ਘਰੋਂ ਕਰੀਬ 20 ਲੱਖ ਰੁਪਏ, ਜਦਕਿ ਲਵਕੁਸ਼ ਦੇ ਘਰੋਂ ਕਰੀਬ 10 ਲੱਖ ਰੁਪਏ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਮਨੀਸ਼ ਯਾਦਵ, ਸੁਭਾਸ਼ ਸ਼੍ਰੀਵਾਸਤਵ, ਅਵਿਨਾਸ਼ ਸ਼ੁਕਲਾ, ਕਰੁਣੇਸ਼ ਪਾਂਡੇ ਅਤੇ ਰਾਮਸ਼ੰਕਰ ਮਿਸ਼ਰਾ ਵੀ ਨਕਦੀ ਦੀ ਗਿਣਤੀ ਨਾਲ ਜੁੜੇ ਹੋਏ ਦੱਸੇ ਗਏ ਹਨ। ਪੁਲਿਸ ਮੁਤਾਬਕ ਅਵਿਨਾਸ਼ ਸ਼ੁਕਲਾ ਦੇ ਬੈਂਕ ਖਾਤੇ ਵਿੱਚੋਂ 5 ਲੱਖ ਰੁਪਏ ਦੀ ਰਿਕਵਰੀ ਕੀਤੀ ਗਈ ਸੀ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+