ਸ਼ੀ ਜਿਨਪਿੰਗ 11 ਸਾਲਾਂ ਬਾਅਦ ਪਹੁੰਚੇ ਅਮਰੀਕਾ, ਟਰੰਪ ਨੇ ਖੁਦ ਕੀਤਾ ਸਵਾਗਤ, ਟ੍ਰੇਡ ਅਤੇ AI ’ਤੇ ਹੋਵੇਗੀ ਗੱਲਬਾਤ!

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 11 ਸਾਲ ਬਾਅਦ ਅਮਰੀਕਾ ਪਹੁੰਚ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰੋਟੋਕੋਲ ਤੋਂ ਹਟ ਕੇ ਖੁਦ ਜੁਆਇੰਟ ਬੇਸ ਐਂਡਰਿਊਜ਼ ਏਅਰਪੋਰਟ 'ਤੇ ਸ਼ੀ ਜਿਨਪਿੰਗ ਦਾ ਸਵਾਗਤ ਕੀਤਾ। ਇਸ ਮੌਕੇ ਟਰੰਪ ਦੇ ਨਾਲ ਫਰਸਟ ਲੇਡੀ ਮੇਲਾਨੀਆ ਟਰੰਪ ਵੀ ਮੌਜੂਦ ਸਨ।

ਸ਼ੀ ਜਿਨਪਿੰਗ ਦੇ ਨਾਲ ਉਨ੍ਹਾਂ ਦੀ ਪਤਨੀ ਪੇਂਗ ਲਿਯੁਆਨ ਵੀ ਅਮਰੀਕਾ ਪਹੁੰਚੀ ਹਨ। ਕਿਸੇ ਵਿਦੇਸ਼ੀ ਆਗੂ ਦਾ ਸਵਾਗਤ ਕਰਨ ਲਈ ਅਮਰੀਕੀ ਰਾਸ਼ਟਰਪਤੀ ਦਾ ਸਿੱਧਾ ਏਅਰਪੋਰਟ 'ਤੇ ਜਾਣਾ ਆਮ ਨਹੀਂ ਮੰਨਿਆ ਜਾਂਦਾ। ਸ਼ੀ ਜਿਨਪਿੰਗ ਅਤੇ ਪੇਂਗ ਲਿਯੁਆਨ ਦੇ ਸਨਮਾਨ ਵਿੱਚ ਅੱਜ ਰਾਤ ਵ੍ਹਾਈਟ ਹਾਊਸ ਵਿੱਚ ਸਟੇਟ ਡਿਨਰ ਦਾ ਆਯੋਜਨ ਕੀਤਾ ਜਾਵੇਗਾ। ਇਸ ਤੋਂ ਬਾਅਦ ਟਰੰਪ ਅਤੇ ਸ਼ੀ ਜਿਨਪਿੰਗ ਵਿਚਕਾਰ ਦੁਵੱਲੀ ਗੱਲਬਾਤ ਹੋਵੇਗੀ।

trump-xinping meeting

ਵਪਾਰ ਅਤੇ ਟੈਰਿਫ ਸਭ ਤੋਂ ਵੱਡਾ ਮੁੱਦਾ

ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਅਤੇ ਟੈਰਿਫ ਸਭ ਤੋਂ ਅਹਿਮ ਮੁੱਦਿਆਂ ਵਿੱਚੋਂ ਇੱਕ ਹੈ। ਪਿਛਲੇ ਸਾਲ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ ਦੇ ਜਵਾਬ ਵਿੱਚ ਚੀਨ ਨੇ ਵੀ ਅਮਰੀਕੀ ਸਾਮਾਨ 'ਤੇ ਵੱਡੇ ਟੈਕਸ ਲਗਾਏ ਸਨ। ਹੁਣ ਦੋਵੇਂ ਦੇਸ਼ ਇੱਕ-ਦੂਜੇ ਦੇ ਸਾਮਾਨ 'ਤੇ ਲੱਗੇ ਟੈਰਿਫ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੋਵੇਂ ਦੇਸ਼ਾਂ ਵਿਚਕਾਰ ਟੈਰਿਫ ਨੂੰ ਘੱਟ ਰੱਖਣ ਲਈ ਮੌਜੂਦਾ ਸਹਿਮਤੀ 10 ਨਵੰਬਰ ਨੂੰ ਖਤਮ ਹੋ ਰਹੀ ਹੈ। ਅਜਿਹੇ ਵਿੱਚ ਦੋਵੇਂ ਪੱਖ ਇਸ ਸਹਿਮਤੀ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਟੈਰਿਫ ਵਿੱਚ ਹੋਰ ਕਟੌਤੀ ਦੇ ਰਾਹ ਵੀ ਲੱਭ ਰਹੇ ਹਨ।

ਦੋਵੇਂ ਦੇਸ਼ਾਂ ਵਿਚਕਾਰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਨੂੰ ਲੈ ਕੇ ਤਕਨੀਕੀ ਵਿਵਾਦ ਵੀ ਹੈ। ਅਮਰੀਕਾ ਨੂੰ ਚਿੰਤਾ ਹੈ ਕਿ ਉਸਦੀ AI ਤਕਨਾਲੋਜੀ ਅਤੇ ਮਾਡਲ ਚੀਨ ਤੱਕ ਪਹੁੰਚ ਸਕਦੇ ਹਨ। ਇਸ ਕਾਰਨ ਅਮਰੀਕਾ ਨੇ ਚੀਨ ਨੂੰ AI ਚਿਪਸ ਅਤੇ ਹੋਰ ਜ਼ਰੂਰੀ ਤਕਨਾਲੋਜੀ ਦੇਣ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ। ਦੂਜੇ ਪਾਸੇ ਚੀਨ ਇਨ੍ਹਾਂ ਪਾਬੰਦੀਆਂ ਦਾ ਵਿਰੋਧ ਕਰਦਾ ਹੈ। ਚੀਨ ਦਾ ਕਹਿਣਾ ਹੈ ਕਿ ਅਮਰੀਕਾ ਤਕਨਾਲੋਜੀ ਦੀ ਵਰਤੋਂ ਅਤੇ ਵਪਾਰ ਵਿੱਚ ਰੁਕਾਵਟਾਂ ਪੈਦਾ ਕਰ ਰਿਹਾ ਹੈ।

ਅਮਰੀਕਾ ਨੇ ਇਹ ਪ੍ਰਸਤਾਵ ਦਿੱਤਾ ਹੈ ਕਿ ਦੋਵੇਂ ਦੇਸ਼ AI ਨਾਲ ਜੁੜੇ ਅਜਿਹੇ ਸੁਰੱਖਿਆ ਮਾਮਲਿਆਂ ਬਾਰੇ ਇੱਕ-ਦੂਜੇ ਨੂੰ ਜਾਣਕਾਰੀ ਦੇਣ, ਜਿਨ੍ਹਾਂ ਨਾਲ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਤੋਂ ਇਲਾਵਾ ਤਾਈਵਾਨ ਦਾ ਮੁੱਦਾ ਵੀ ਦੋਹਾਂ ਦੇਸ਼ਾਂ ਵਿਚਾਲੇ ਅਹਿਮ ਮੰਨਿਆ ਜਾਂਦਾ ਹੈ। ਦਰਅਸਲ ਚੀਨ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ, ਜਦਕਿ ਅਮਰੀਕਾ ਤਾਈਵਾਨ ਦੀ ਸੁਰੱਖਿਆ ਲਈ ਮਦਦ ਕਰਦਾ ਹੈ।

ਚੀਨ ਚਾਹੁੰਦਾ ਹੈ ਕਿ ਅਮਰੀਕਾ ਤਾਈਵਾਨ ਤੋਂ ਦੂਰੀ ਬਣਾਈ ਰੱਖੇ ਅਤੇ ਉਸਨੂੰ ਫੌਜੀ ਮਦਦ ਨਾ ਦੇਵੇ। ਦੱਸ ਦਈਏ ਕਿ ਤਾਈਵਾਨ ਏਸ਼ੀਆ ਦੇ ਸਮੁੰਦਰੀ ਰਸਤਿਆਂ ਅਤੇ ਸੈਮੀਕੰਡਕਟਰ ਚਿਪਾਂ ਦੀ ਗਲੋਬਲ ਸਪਲਾਈ ਦੇ ਲਿਹਾਜ਼ ਨਾਲ ਵੀ ਬੇਹੱਦ ਮਹੱਤਵਪੂਰਨ ਹੈ। ਇਸ ਕਾਰਨ ਤਾਈਵਾਨ ਦਾ ਮੁੱਦਾ ਅਮਰੀਕਾ ਅਤੇ ਚੀਨ ਦੇ ਸਬੰਧਾਂ ਵਿੱਚ ਲੰਬੇ ਸਮੇਂ ਤੋਂ ਇੱਕ ਸੰਵੇਦਨਸ਼ੀਲ ਮਾਮਲਾ ਬਣਿਆ ਹੋਇਆ ਹੈ। ਹਾਲਾਂਕਿ ਇਸ ਮਸਲੇ 'ਤੇ ਦੋਹਾਂ ਵਿਚਾਲੇ ਗੱਲਬਾਤ ਹੋਵੇਗੀ ਯਾਂ ਨਹੀਂ ਇਸਨੂੰ ਲੈ ਕੇ ਫਿਲਹਾਲ ਕੁੱਝ ਸਪਸ਼ਟ ਨਹੀਂ ਹੈ ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+