‘ਬੁੱਢਾ ਹੋ ਗਿਆ’ ਕਹਿਣ ਵਾਲਿਆਂ ’ਤੇ ਭੜਕੇ ਸਲਮਾਨ, ਸਟੇਜ ’ਤੇ ਉਤਾਰੀ ਟੀ-ਸ਼ਰਟ,
ਟੀਵੀ ਸ਼ੋਅ 'ਬਿੱਗ ਬੌਸ 20' ਦੇ ਦੂਜੇ 'ਵੀਕੈਂਡ ਕਾ ਵਾਰ' ਵਿੱਚ ਸ਼ਨੀਵਾਰ ਨੂੰ ਸਲਮਾਨ ਖਾਨ ਨੇ ਸੋਸ਼ਲ ਮੀਡੀਆ 'ਤੇ ਹੋਣ ਵਾਲੀ ਬਾਡੀ-ਸ਼ੇਮਿੰਗ ਅਤੇ ਏਜ-ਸ਼ੇਮਿੰਗ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਟ੍ਰੋਲਰਜ਼ ਨੂੰ ਕਰੜੇ ਸ਼ਬਦਾਂ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਉਹ ਖੁਦ ਵੀ ਅਜਿਹੀਆਂ ਟਿੱਪਣੀਆਂ ਦਾ ਸਾਹਮਣਾ ਕਰ ਚੁੱਕੇ ਹਨ।
ਸਲਮਾਨ ਖਾਨ ਨੇ ਘਰ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਬਾਰੇ ਵੀ ਲਗਾਤਾਰ ਲਿਖਿਆ ਜਾਂਦਾ ਹੈ ਕਿ ਉਹ 'ਬੁੱਢੇ ਹੋ ਗਏ ਹਨ। ਅਜਿਹਾ ਕਹਿ ਕੇ ਸਲਮਾਨ ਨੇ ਆਪਣੀ ਕਮੀਜ਼ ਉਤਾਰੀ ਜਿਸਤੋਂ ਬਾਅਦ ਘਰ ਦੇ ਮੈਂਬਰਾਂ ਨੇ ਤਾੜੀਆਂ ਮਾਰ ਕੇ ਸਲਮਾਨ ਨੂੰ ਸਲਮਾ ਕੀਤਾ। ਸਲਮਾਨ ਨੇ ਇਸ ਤੋਂ ਬਾਅਦ ਕਿਹਾ ਕਿ "ਆਫਕੋਰਸ 60 ਸਾਲ ਦਾ ਹੋ ਗਿਆ ਹਾਂ।' ਉਨ੍ਹਾਂ ਨੇ ਕਿਹਾ ਕਿ ਉਮਰ ਵਧਣਾ ਕੁਦਰਤੀ ਗੱਲ ਹੈ।

ਸਲਮਾਨ ਖਾਨ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਲੋਕ ਕਿਸੇ ਦੇ ਸਰੀਰ, ਭਾਰ, ਲੁੱਕਸ ਅਤੇ ਉਮਰ ਨੂੰ ਲੈ ਕੇ ਟਿੱਪਣੀਆਂ ਕਰਦੇ ਹਨ। ਉਨ੍ਹਾਂ ਮੁਤਾਬਕ, ਕਿਸੇ ਵਿਅਕਤੀ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਅਜਿਹੀਆਂ ਗੱਲਾਂ ਦਾ ਉਸ ਵਿਅਕਤੀ 'ਤੇ ਕੀ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਅੱਗੇ ਵੱਧ ਰਿਹਾ ਹੁੰਦਾ ਹੈ ਤਾਂ ਕਈ ਵਾਰ ਉਸ ਨੂੰ ਹੇਠਾਂ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਲਮਾਨ ਨੇ ਟ੍ਰੋਲਿੰਗ ਦੇ ਵੱਖ-ਵੱਖ ਰੂਪਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਲੋਕ ਕਿਸੇ ਦੇ ਸਰੀਰ, ਭਾਰ, ਲੁੱਕਸ, ਪਰਿਵਾਰ, ਮੁਸਕਰਾਹਟ, ਫਲਾਪ ਹੋਣ ਜਾਂ ਮਾਂ ਬਣਨ ਤੱਕ ਨੂੰ ਲੈ ਕੇ ਟਿੱਪਣੀਆਂ ਕਰਨ ਲੱਗ ਪੈਂਦੇ ਹਨ।
ਸਲਮਾਨ ਖਾਨ ਨੇ ਟ੍ਰੋਲਰਜ਼ ਦੇ ਪਰਿਵਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਪਣੇ ਘਰ ਵਿੱਚ ਵੀ ਮਾਂ, ਪਿਤਾ, ਭੈਣ, ਪਤਨੀ, ਗਰਲਫ੍ਰੈਂਡ, ਧੀ ਜਾਂ ਭਰਾ ਹੋ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਇਸੇ ਤਰ੍ਹਾਂ ਦੀ ਟਿੱਪਣੀ ਉਨ੍ਹਾਂ ਦੇ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਬਾਰੇ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਕਿਵੇਂ ਮਹਿਸੂਸ ਹੋਵੇਗਾ। ਇਸ ਤੋਂ ਬਾਅਦ ਸਲਮਾਨ ਨੇ ਸ਼ੋਅ ਦੇ ਮੰਚ 'ਤੇ ਆਪਣੀ ਟੋਪੀ, ਜੈਕਟ ਅਤੇ ਟੀ-ਸ਼ਰਟ ਉਤਾਰ ਦਿੱਤੀ ਅਤੇ ਆਪਣਾ ਫਿਟਨੈੱਸ ਲੁੱਕ ਦਿਖਾਇਆ।


Click it and Unblock the Notifications
