ਗਣਪਤੀ ਬੱਪਾ ਦੇ ਦਰਸ਼ਨਾਂ ਲਈ ਪਹੁੰਚੇ ਗੋਵਿੰਦਾ-ਕੋਮਲ ਰਾਣੀ, ਵਾਇਰਲ ਹੋਇਆ ਵੀਡੀਓ, ਅਫੇਅਰ ਦੀਆਂ ਚਰਚਾਵਾਂ ਮੁੜ ਤੇਜ਼!

ਗੋਵਿੰਦਾ ਇਨ੍ਹੀਂ ਦਿਨੀਂ ਆਪਣੀ ਪਰਸਨਲ ਜ਼ਿੰਦਗੀ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਹੋਏ ਹਨ। ਆਪਣੀ ਪਤਨੀ ਸੁਨੀਤਾ ਨਾਲ ਵਿਵਾਦ ਵਿਚਾਲੇ ਗੋਵਿੰਦਾ ਮੁੰਬਈ 'ਚ ਆਪਣੀ ਰੂਮਰਡ ਗਰਲਫ੍ਰੈਂਡ ਕੋਮਲ ਰਾਣੀ ਨਾਲ ਲਾਲਬਾਗਚਾ ਰਾਜਾ ਦੇ ਦਰਸ਼ਨਾਂ ਲਈ ਪਹੁੰਚੇ।

ਦੋਵਾਂ ਨੇ ਬੱਪਾ ਦੇ ਦਰਸ਼ਨ ਕੀਤੇ ਜਿਸ ਤੋਂ ਬਾਅਦ ਦੋਵਾਂ ਦੀ ਇਕੱਠਿਆਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਗੋਵਿੰਦਾ ਅਤੇ ਕੋਮਲ ਰਾਣੀ ਦੇ ਲਾਲਬਾਗਚਾ ਰਾਜਾ ਪਹੁੰਚਣ ਤੋਂ ਕੁੱਝ ਹੀ ਦੇਰ ਪਹਿਲਾਂ ਸੁਨੀਤਾ ਆਹੂਜਾ ਵੀ ਇਕੱਲੀ ਗਣਪਤੀ ਬੱਪਾ ਦੇ ਦਰਸ਼ਨਾਂ ਲਈ ਪਹੁੰਚੀ ਸੀ। ਇਸੀ ਕਰਕੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ।

govinda sunita

ਲੋਕ ਇਸ ਵੀਡੀਓ 'ਤੇ ਕਮੈਂਟ ਕਰ ਰਹੇ ਹਨ। ਕੁੱਝ ਲੋਕਾਂ ਨੇ ਲਿਖਿਆ ਹੈ -"ਗੋਵਿੰਦਾ ਤੋਂ ਵੱਖ ਹੋ ਕੇ ਸੁਨੀਤਾ ਜੀ ਅੱਜ ਵੀ ਇਕੱਲੀ ਹੈ"। ਕੁੱਝ ਲੋਕਾਂ ਨੇ ਲਿਖਿਆ ਹੈ -"ਪਿਛਲੇ ਸਾਲ ਦੋਵੇਂ ਇਕੱਠੇ ਗਣਪਤੀ ਬੱਪਾ ਦੇ ਦਰਸ਼ਨਾਂ ਲਈ ਪਹੁੰਚੇ ਸੀ ਅਤੇ ਅੱਜ ਦੋਵੇਂ ਵੱਖ ਹੋ ਗਏ ਹਨ"।

ਗੋਵਿੰਦਾ-ਕੋਮਲ ਨੇ ਕੀਤੀ ਪੂਜਾ, ਫੈਨਜ਼ ਨਾਲ ਵੀ ਕੀਤੀ ਮੁਲਾਕਾਤ

ਵਾਇਰਲ ਵੀਡੀਓ ਵਿੱਚ ਗੋਵਿੰਦਾ ਅਤੇ ਕੋਮਲ ਰਾਣੀ ਨੂੰ ਪੰਡਾਲ ਵਿੱਚ ਪ੍ਰਸਾਦ ਚੜ੍ਹਾਉਂਦੇ ਅਤੇ ਪੂਜਾ-ਅਰਚਨਾ ਕਰਦੇ ਦੇਖਿਆ ਜਾ ਸਕਦਾ ਹੈ। ਪੁਜਾਰੀ ਨੇ ਦੋਵਾਂ ਦੇ ਮੱਥੇ 'ਤੇ ਤਿਲਕ ਲਗਾਇਆ। ਦਰਸ਼ਨ ਤੋਂ ਬਾਅਦ ਗੋਵਿੰਦਾ ਨੇ ਬਾਹਰ ਮੌਜੂਦ ਆਪਣੇ ਫੈਨਜ਼ ਵੱਲ ਹੱਥ ਹਿਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ।

ਸੁਨੀਤਾ ਦਾ ਦਾਅਵਾ- ਕੋਮਲ ਰਾਣੀ ਨਾਲ ਵਿਆਹ ਕਰਨ ਵਾਲੇ ਸਨ ਗੋਵਿੰਦਾ

ਸੁਨੀਤਾ ਆਹੂਜਾ ਨੇ ਦਸੰਬਰ 2024 ਵਿੱਚ ਗੋਵਿੰਦਾ ਖ਼ਿਲਾਫ਼ ਤਲਾਕ ਦੀ ਅਰਜ਼ੀ ਦਾਇਰ ਕੀਤੀ ਸੀ। ਰਾਖੀ ਸਾਵੰਤ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਸੁਨੀਤਾ ਨੇ ਦਾਅਵਾ ਕੀਤਾ ਸੀ ਕਿ ਤਲਾਕ ਤੋਂ ਬਾਅਦ ਗੋਵਿੰਦਾ ਕੋਮਲ ਰਾਣੀ ਨਾਲ ਵਿਆਹ ਕਰਨ ਵਾਲੇ ਸਨ। ਉਨ੍ਹਾਂ ਦੇ ਮੁਤਾਬਕ, ਇਸੇ ਕਾਰਨ ਉਨ੍ਹਾਂ ਨੇ ਤਲਾਕ ਦਾ ਕੇਸ ਵਾਪਸ ਲੈ ਲਿਆ।

19 ਅਗਸਤ ਨੂੰ ਸੁਨੀਤਾ ਆਹੂਜਾ ਮੁੰਬਈ ਦੀ ਬਾਂਦਰਾ ਫੈਮਿਲੀ ਕੋਰਟ ਪਹੁੰਚੀ ਸੀ। ਉਨ੍ਹਾਂ ਦਾ ਬੇਟਾ ਯਸ਼ਵਰਧਨ ਵੀ ਉਨ੍ਹਾਂ ਦੇ ਨਾਲ ਸੀ। ਗੋਵਿੰਦਾ ਦੇ ਮੈਨੇਜਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਸੀ ਕਿ ਸੁਨੀਤਾ ਨੇ ਤਲਾਕ ਦੀ ਅਰਜ਼ੀ ਵਾਪਸ ਲੈ ਲਈ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+