ਚੰਡੀਗੜ੍ਹ MC ’ਚ ₹25 ਲੱਖ ਤੇ ₹80 ਲੱਖ ਦੇ ਕਥਿਤ ਲੈਣ-ਦੇਣ ਦਾ ਮੁੱਦਾ ਗਰਮ, AAP ਨੇ BJP ’ਤੇ ਲਾਏ ਦੋਸ਼

ਚੰਡੀਗੜ੍ਹ ਨਗਰ ਨਿਗਮ ਦੇ ਜਨਰਲ ਹਾਊਸ ਵਿੱਚ ਕਥਿਤ ਪੈਸਿਆਂ ਦੇ ਲੈਣ-ਦੇਣ ਨਾਲ ਜੁੜੇ ਦੋ ਮਾਮਲਿਆਂ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ। ਇਹ ਦੋਵੇਂ ਮਾਮਲੇ ਆਮ ਆਦਮੀ ਪਾਰਟੀ ਵੱਲੋਂ ਚੁੱਕੇ ਗਏ। 25 ਲੱਖ ਅਤੇ 80 ਲੱਖ ਦੇ ਲੈਣ-ਦੇਣ ਨਾਲ ਜੁੜੇ ਇਨ੍ਹਾਂ ਮਾਮਲਿਆਂ ਨੂੰ ਲੈ ਕੇ 'ਆਪ' ਵੱਲੋਂ BJP 'ਤੇ ਸੰਗੀਨ ਦੋਸ਼ ਲਾਏ ਗਏ ਅਤੇ ਜਾਂਚ ਦੀ ਮੰਗ ਵੀ ਕੀਤੀ ਗਈ ਹੈ।

AAP ਆਗੂਆਂ ਮੁਤਾਬਕ, ਇਸ ਸਬੰਧੀ ਚੰਡੀਗੜ੍ਹ ਦੇ DGP ਡਾ. ਸਾਗਰ ਪ੍ਰੀਤ ਹੁੱਡਾ ਕੋਲ ਵੀ ਸ਼ਿਕਾਇਤ ਦਿੱਤੀ ਗਈ ਹੈ। ਪਾਰਟੀ ਨੇ FIR ਦਰਜ ਕਰਨ ਦੇ ਨਾਲ-ਨਾਲ SIT ਜਾਂ ਕਿਸੇ ਸੁਤੰਤਰ ਜਾਂਚ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ।

chd MC clash

₹25 ਲੱਖ ਵਾਲਾ ਪਹਿਲਾ ਮਾਮਲਾ--

AAP ਦੀ ਸ਼ਿਕਾਇਤ ਮੁਤਾਬਕ, ਇੱਕ IT ਪ੍ਰੋਫੈਸ਼ਨਲ ਨੇ ਭਾਜਪਾ ਦੀ ਇੱਕ ਮੌਜੂਦਾ ਕੌਂਸਲਰ ਦੇ ਪਤੀ ਤੋਂ 25 ਲੱਖ ਵਾਪਸ ਮੰਗੇ ਹਨ । ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਕਿ ਇਹ ਰਕਮ ਨਗਰ ਨਿਗਮ ਦਾ ਇੱਕ ਏਜੰਡਾ ਪਾਸ/ਪ੍ਰੋਸੈਸ ਕਰਵਾਉਣ ਲਈ ਦਿੱਤੀ ਗਈ ਸੀ। ਕੰਮ ਨਾ ਹੋਣ ਕਰਕੇ ਹੁਣ ਉਹ ਪੈਸੇ ਵਾਪਸ ਮੰਗ ਰਿਹਾ ਹੈ। 'ਆਪ' ਨੇ ਚੰਡੀਗੜ੍ਹ ਦੇ ਡੀਜੀਪੀ ਨੂੰ ਸ਼ਿਕਾਇਤ ਦੇ ਕੇ ਇਸ ਮਾਮਲੇ ਵਿੱਚ ਐਫਆਈਆਰ (FIR) ਦਰਜ ਕਰਨ ਦੀ ਮੰਗ ਕੀਤੀ ਹੈ।

₹80 ਲੱਖ ਦੀ ਵਾਇਰਲ ਆਡੀਓ ਦਾ ਮਾਮਲਾ

ਦੂਜਾ ਵਿਵਾਦ ਇੱਕ ਵਾਇਰਲ ਆਡੀਓ ਕਲਿੱਪ ਤੋਂ ਬਾਅਦ ਸਾਹਮਣੇ ਆਇਆ। AAP ਦੀ ਸ਼ਿਕਾਇਤ ਮੁਤਾਬਕ, ਆਡੀਓ ਵਿੱਚ ਇੱਕ ਹੋਰ ਭਾਜਪਾ ਕੌਂਸਲਰ ਦੇ ਪਤੀ ਨਾਲ ਕਥਿਤ ਗੱਲਬਾਤ ਹੈ, ਜਿਸ ਵਿੱਚ ਮੇਅਰ ਦੀ ਚੋਣ ਸਮੇਂ ₹80 ਲੱਖ ਦੇ ਕਥਿਤ ਲੈਣ-ਦੇਣ ਦੀ ਚਰਚਾ ਹੋਣ ਦਾ ਦਾਅਵਾ ਕੀਤਾ ਗਿਆ ਹੈ। AAP ਕੌਂਸਲਰ ਯੋਗੇਸ਼ ਧੀਂਗੜਾ ਨੇ ਦੋਸ਼ ਲਗਾਇਆ ਕਿ ਮੇਅਰ ਦੀ ਚੋਣ ਨਾਲ ਜੁੜੇ ਮਾਮਲੇ ਵਿੱਚ ਪੰਜ ਭਾਜਪਾ ਕੌਂਸਲਰਾਂ ਨੂੰ ₹5-₹5 ਲੱਖ ਮਿਲੇ ਸਨ।

AAP ਨੇ ਆਡੀਓ ਦੀ ਅਸਲ ਹੋਣ ਦੀ ਪੁਸ਼ਟੀ ਲਈ ਇਸ ਦੀ ਫੋਰੈਂਸਿਕ ਜਾਂਚ ਅਤੇ ਵੌਇਸ ਸੈਂਪਲ ਦੀ ਤਸਦੀਕ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਨੇ CCTV ਫੁਟੇਜ, ਕਾਲ ਡੀਟੇਲ ਰਿਕਾਰਡ, ਸੈੱਲ-ਟਾਵਰ ਡਾਟਾ ਅਤੇ ਅਸਲ ਆਡੀਓ ਰਿਕਾਰਡਿੰਗ ਨੂੰ ਸੁਰੱਖਿਅਤ ਕਰਨ ਦੀ ਵੀ ਮੰਗ ਕੀਤੀ ਹੈ।

ਦੱਸ ਦਈਏ ਕਿ ਇਹ ਮੁੱਦਾ ਚੰਡੀਗੜ੍ਹ ਨਗਰ ਨਿਗਮ ਦੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਜਦੋਂ 'ਆਪ' ਕੌਂਸਲਰਾਂ ਵੱਲੋਂ ਜ਼ੋਰ-ਸ਼ੋਰ ਨਾਲ ਉਠਾਇਆ ਗਿਆ ਤਾਂ ਹਾਊਸ ਅੰਦਰ ਕਾਫੀ ਸਿਆਸੀ ਹੰਗਾਮਾ ਹੋਇਆ। ਹਾਲਾਂਕਿ ਜਿਨ੍ਹਾਂ BJP ਕੌਂਸਲਰਾਂ ਦੇ ਪਤੀਆਂ 'ਤੇ ਇਹ ਇਲਜ਼ਾਮ ਲੱਗੇ ਹਨ ਉਨ੍ਹਾਂ ਨੇ ਇਨ੍ਹਾਂ ਸਾਰੇ ਇਲਜਾਮਾਂ ਨੂੰ ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+