PSEB ਨੇ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ ਲਈ ਨਵਾਂ ਸ਼ਡਿਊਲ ਕੀਤਾ ਜਾਰੀ, ਮਾਪੇ ਅਤੇ ਵਿਦਿਆਰਥੀ ਦੇਣ ਧਿਆਨ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਫਰਵਰੀ/ਮਾਰਚ 2027 ਦੀਆਂ ਸਲਾਨਾ ਪ੍ਰੀਖਿਆਵਾਂ (ਰੈਗੂਲਰ) ਲਈ ਸਕੂਲਾਂ ਵੱਲੋਂ ਪ੍ਰੀਖਿਆ ਫਾਰਮ ਭਰਨ ਅਤੇ ਫ਼ੀਸਾਂ ਜਮ੍ਹਾਂ ਕਰਵਾਉਣ ਦਾ ਨਵਾਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।

ਬੋਰਡ ਦਫ਼ਤਰ ਵੱਲੋਂ ਇਸ ਸਬੰਧੀ ਪੂਰਾ ਵੇਰਵਾ ਸਬੰਧਿਤ ਸਕੂਲਾਂ ਦੀ ਲੌਗ-ਇਨ ਆਈ. ਡੀ. 'ਤੇ ਉਪਲੱਬਧ ਕਰਵਾ ਦਿੱਤਾ ਗਿਆ ਹੈ।​ ਪ੍ਰੀਖਿਆਰਥੀ ਆਨਲਾਈਨ ਜਾਂ ਆਫ਼ਲਾਈਨ ਮਾਧਿਅਮ ਰਾਹੀਂ ਆਪਣੀ ਫ਼ੀਸ ਜਮ੍ਹਾਂ ਕਰਵਾ ਸਕਦੇ ਹਨ। ਬੋਰਡ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਵੀ ਸੰਸਥਾ ਜਾਂ ਸਕੂਲ ਵੱਲੋਂ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਸਮੇਂ ਸਿਰ ਫਾਰਮ ਭਰਨ ਅਤੇ ਫ਼ੀਸ ਜਮ੍ਹਾਂ ਕਰਵਾਉਣ ਦੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਸ ਦੀ ਸਮੁੱਚੀ ਜ਼ਿੰਮੇਵਾਰੀ ਸਬੰਧਿਤ ਸਕੂਲ ਮੁਖੀ ਦੀ ਹੋਵੇਗੀ।

PSEB

ਨਿਰਧਾਰਿਤ ਸਮੇਂ ਅੰਦਰ ਕੰਮ ਪੂਰਾ ਨਾ ਕਰਨ ਵਾਲੀਆਂ ਪ੍ਰਾਈਵੇਟ ਸੰਸਥਾਵਾਂ ਅਤੇ ਸਰਕਾਰੀ ਸਕੂਲਾਂ ਦੇ ਖਿਲਾਫ਼ ਨਿਯਮਾਂ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਸਾਰੇ ਪ੍ਰੀਖਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਫਾਰਮ ਅਤੇ ਫ਼ੀਸ ਸਮੇਂ ਸਿਰ ਜਮ੍ਹਾਂ ਕਰਵਾਉਣ ਤਾਂ ਜੋ ਵਾਧੂ ਲੇਟ ਫ਼ੀਸ ਤੋਂ ਬਚਿਆ ਜਾ ਸਕੇ।

ਬੋਰਡ ਨੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਮੇਂ ਸਿਰ ਆਪਣੀ ਕਾਰਵਾਈ ਪੂਰੀ ਕਰਨ ਤਾਂ ਜੋ ਵਿਦਿਆਰਥੀਆਂ ਦਾ ਕੋਈ ਨੁਕਸਾਨ ਨਾ ਹੋਵੇ। ਪ੍ਰੀਖਿਆ ਫਾਰਮ ਅਤੇ ਫ਼ੀਸ ਜਮ੍ਹਾਂ ਕਰਵਾਉਣ ਲਈ ਮਿਤੀਆਂ ਦਾ ਸ਼ਡਿਊਲ ਇਸ ਤਰ੍ਹਾਂ ਹੈ -

ਬਿਨਾਂ ਲੇਟ ਫੀਸ---
ਆਫ਼ਲਾਈਨ ਫ਼ੀਸ ਬੈਂਕ ਚਲਾਨ ਜਨਰੇਟ ਕਰਨ ਦੀ ਮਿਤੀ : 05-10-2026 ਤੋਂ 23-10-2026
ਬੈਂਕ 'ਚ ਆਫ਼ਲਾਈਨ ਚਲਾਨ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ : 29-10-2026
ਪ੍ਰੀਖਿਆ ਫਾਰਮ ਅਤੇ ਆਨਲਾਈਨ ਗੇਟ-ਵੇਅ ਰਾਹੀਂ ਫ਼ੀਸ ਜਮ੍ਹਾਂ ਕਰਨ ਦੀ ਮਿਤੀ : 23-10-2026

​500 ਰੁਪਏ ਲੇਟ ਫੀਸ (ਪ੍ਰਤੀ ਪ੍ਰੀਖਿਆਰਥੀ)---
ਆਫ਼ਲਾਈਨ ਫ਼ੀਸ ਬੈਂਕ ਚਲਾਨ ਜਨਰੇਟ ਕਰਨ ਦੀ ਮਿਤੀ : 24-10-2026 ਤੋਂ 31-10-2026
ਬੈਂਕ 'ਚ ਆਫ਼ਲਾਈਨ ਚਲਾਨ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ : 06-11-2026
ਪ੍ਰੀਖਿਆ ਫਾਰਮ ਅਤੇ ਆਨਲਾਈਨ ਗੇਟ-ਵੇਅ ਰਾਹੀਂ ਫ਼ੀਸ ਜਮ੍ਹਾਂ ਕਰਨ ਦੀ ਮਿਤੀ : 31-10-2026

​1000 ਰੁਪਏ ਲੇਟ ਫ਼ੀਸ (ਪ੍ਰਤੀ ਪ੍ਰੀਖਿਆਰਥੀ)---
ਆਫ਼ਲਾਈਨ ਫ਼ੀਸ ਬੈਂਕ ਚਲਾਨ ਜਨਰੇਟ ਕਰਨ ਦੀ ਮਿਤੀ : 01-11-2026 ਤੋਂ 10-11-2026
​ਬੈਂਕ 'ਚ ਆਫ਼ਲਾਈਨ ਚਲਾਨ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ : 17-11-2026
ਪ੍ਰੀਖਿਆ ਫਾਰਮ ਅਤੇ ਆਨਲਾਈਨ ਗੇਟ-ਵੇਅ ਰਾਹੀਂ ਫ਼ੀਸ ਜਮ੍ਹਾਂ ਕਰਨ ਦੀ ਮਿਤੀ : 10-11-2026

​1500 ਰੁਪਏ ਲੇਟ ਫ਼ੀਸ (ਪ੍ਰਤੀ ਪ੍ਰੀਖਿਆਰਥੀ)---
ਫ਼ੀਸ ਭਰਨ ਦੀ ਸਮਾਂ-ਸੀਮਾ 11-11-2026 ਤੋਂ 18-11-2026 ਤੱਕ ਹੈ।
​ਇਸ ਸ਼ਡਿਊਲ ਨਾਲ ਸਬੰਧਿਤ ਅਗਲੀਆਂ ਅੰਤਿਮ ਮਿਤੀਆਂ 25-11-2026 ਅਤੇ 18-11-2026 ਤੈਅ ਕੀਤੀਆਂ ਗਈਆਂ ਹਨ।

2000 ਰੁਪਏ ਲੇਟ ਫ਼ੀਸ (ਪ੍ਰਤੀ ਪ੍ਰੀਖਿਆਰਥੀ)---
ਫ਼ੀਸ ਭਰਨ ਦੀ ਸਮਾਂ-ਸੀਮਾ 19-11-2026 ਤੋਂ 26-11-2026 ਤੱਕ ਰਹੇਗੀ।
​ਇਸ ਸ਼ਡਿਊਲ ਨਾਲ ਸਬੰਧਿਤ ਅਗਲੀਆਂ ਅੰਤਿਮ ਮਿਤੀਆਂ 03-12-2026 ਅਤੇ 26-11-2026 ਹਨ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+