Weather Alert : ਕੇਦਾਰਨਾਥ 'ਚ ਲੈਂਡਸਲਾਈਡ, 4 ਹਜ਼ਾਰ ਸ਼ਰਧਾਲੂ ਫਸੇ; UP 'ਚ ਵੀ ਹਾਲਾਤ ਖ਼ਰਾਬ, 2 ਦਿਨਾਂ 'ਚ 62 ਮੌਤਾਂ

ਦੇਸ਼ ਤੋਂ ਮਾਨਸੂਨ ਦੀ ਵਿਦਾਈ ਹੋ ਰਹੀ ਹੈ ਪਰ ਜਾਂਦੇ-ਜਾਂਦੇ ਵੀ ਮਾਨਸੂਨ ਤਬਾਹੀ ਮਚਾ ਰਿਹਾ ਹੈ। ਬੀਤੇ ਕਈ ਦਿਨਾਂ ਤੋਂ ਦੇਸ਼ ਦੇ ਕਈ ਸੂਬਿਆਂ 'ਚ ਬਦਲੇ ਮੌਸਮ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਉੱਤਰਾਖੰਡ 'ਚ ਵੀ ਭਾਰੀ ਮੀਂਹ ਨਾਲ ਹਾਲਾਤ ਗੰਭੀਰ ਬਣੇ ਹੋਏ ਹਨ। ਕੇਦਾਰਨਾਥ ਯਾਤਰਾ 'ਤੇ ਵੀ ਰੋਕ ਲਾ ਦਿੱਤੀ ਗਈ ਹੈ।

ਉੱਤਰਾਖੰਡ ਦੇ ਸਾਰੇ ਜ਼ਿਲ੍ਹਿਆਂ ਵਿੱਚ ਕੱਲ੍ਹ ਤੋਂ ਭਾਰੀ ਮੀਂਹ ਪੈ ਰਿਹਾ ਹੈ। ਰੁਦ੍ਰਪ੍ਰਯਾਗ ਵਿੱਚ ਕੇਦਾਰਨਾਥ ਯਾਤਰਾ ਮਾਰਗ 'ਤੇ ਲੈਂਡਸਲਾਈਡ ਵੀ ਹੋਈ ਹੈ। ਇਸ ਕਾਰਨ ਕਰੀਬ 4 ਹਜ਼ਾਰ ਸ਼ਰਧਾਲੂ ਫਸੇ ਹੋਏ ਦੱਸੇ ਜਾ ਰਹੇ ਹਨ। ਖਰਾਬ ਮੌਸਮ ਨੂੰ ਦੇਖਦੇ ਹੋਏ ਕੇਦਾਰਨਾਥ ਯਾਤਰਾ 'ਤੇ ਰੋਕ ਲਗਾ ਦਿੱਤੀ ਗਈ ਹੈ। ਰਿਸ਼ੀਕੇਸ਼ ਵਿੱਚ ਗੰਗਾ ਨਦੀ ਵਾਰਨਿੰਗ ਲੈਵਲ ਤੋਂ ਉੱਪਰ ਵਗ ਰਹੀ ਹੈ, ਜਿਸ ਕਾਰਨ ਘਾਟਾਂ 'ਤੇ ਜਾਣ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।

rainfall in uttrakhand

ਕੇਦਾਰਨਾਥ ਵਿੱਚ ਬਿਜਲੀ ਬੰਦ ਹੋਣ ਕਾਰਨ ਸੰਚਾਰ ਪ੍ਰਣਾਲੀ ਵੀ ਪ੍ਰਭਾਵਿਤ ਹੋਈ ਹੈ ਅਤੇ ਯਾਤਰੀਆਂ ਨਾਲ ਸੰਪਰਕ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਮੌਸਮ ਵਿਭਾਗ (IMD) ਨੇ ਅੱਜ ਉੱਤਰਾਖੰਡ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਦੇਹਰਾਦੂਨ, ਟਿਹਰੀ, ਹਰਿਦੁਆਰ ਅਤੇ ਪੌੜੀ ਵਿੱਚ ਰੈੱਡ ਅਲਰਟ, ਜਦਕਿ ਉੱਤਰਕਾਸ਼ੀ, ਚਮੋਲੀ, ਨੈਨੀਤਾਲ ਅਤੇ ਰੁਦ੍ਰਪ੍ਰਯਾਗ ਵਿੱਚ ਆਰੇਂਜ ਅਲਰਟ ਜਾਰੀ ਹੈ। ਇਸ ਤੋਂ ਇਲਾਵਾ ਬਾਗੇਸ਼ਵਰ, ਅਲਮੋੜਾ, ਚੰਪਾਵਤ, ਊਧਮ ਸਿੰਘ ਨਗਰ ਅਤੇ ਪਿਥੌਰਾਗੜ੍ਹ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਯੂਪੀ ਵਿੱਚ 45 ਸ਼ਹਿਰਾਂ ਵਿੱਚ ਲਗਾਤਾਰ ਮੀਂਹ

ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਲਖਨਊ, ਕਾਨਪੁਰ, ਉਨਾਓ, ਬਾਰਾਬੰਕੀ, ਅਯੋਧਿਆ ਅਤੇ ਜੌਨਪੁਰ ਸਮੇਤ 45 ਸ਼ਹਿਰਾਂ ਵਿੱਚ ਪਿਛਲੇ 65 ਘੰਟਿਆਂ ਤੋਂ ਮੀਂਹ ਪੈ ਰਿਹਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਸੂਬੇ ਦੇ 22 ਜ਼ਿਲ੍ਹਿਆਂ ਵਿੱਚ ਅਚਾਨਕ ਹੜ੍ਹ ਦਾ ਖਤਰਾ ਬਣਿਆ ਹੋਇਆ ਹੈ। ਤੂਫ਼ਾਨ ਅਤੇ ਮੀਂਹ ਕਾਰਨ ਪਿਛਲੇ ਦੋ ਦਿਨਾਂ ਵਿੱਚ 62 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਿਸਾਨਾਂ ਦੀਆਂ ਸੈਂਕੜੇ ਬੀਘਾ ਫ਼ਸਲਾਂ ਬਰਬਾਦ ਹੋ ਗਈਆਂ ਹਨ।

ਬਿਹਾਰ ਵਿੱਚ ਵੀ ਹੜ੍ਹ ਦਾ ਖਤਰਾ

ਬਿਹਾਰ ਵਿੱਚ ਸਾਈਕਲੋਨ ਅਰਨਬ ਦਾ ਅਸਰ ਹੁਣ ਕਮਜ਼ੋਰ ਪੈ ਗਿਆ ਹੈ, ਪਰ ਸੂਬੇ ਵਿੱਚ ਪਿਛਲੇ 72 ਘੰਟਿਆਂ ਤੋਂ ਲਗਾਤਾਰ ਮੀਂਹ ਜਾਰੀ ਹੈ। ਨੇਪਾਲ ਦੇ ਤਰਾਈ ਖੇਤਰ ਵਿੱਚ ਹੋ ਰਹੀ ਭਾਰੀ ਬਾਰਿਸ਼ ਕਾਰਨ ਗੰਡਕ ਅਤੇ ਕੋਸੀ ਨਦੀਆਂ ਉਫਾਨ 'ਤੇ ਹਨ। ਇਸ ਕਾਰਨ ਬਿਹਾਰ ਦੇ 17 ਜ਼ਿਲ੍ਹਿਆਂ ਦੇ ਕਰੀਬ 6 ਹਜ਼ਾਰ ਪਿੰਡ ਟਾਪੂ ਵਰਗੇ ਹਾਲਾਤਾਂ ਵਿੱਚ ਆ ਗਏ ਹਨ, ਜਦਕਿ ਕਰੀਬ 500 ਘਰ ਹੜ੍ਹ ਦੇ ਪਾਣੀ ਨਾਲ ਘਿਰੇ ਹੋਏ ਹਨ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+