Asian Games 2026: ਭਾਰਤ ਨੇ ਕਬੱਡੀ ’ਚ ਜਿੱਤੇ ਦੋ ਗੋਲਡ, ਮਹਿਲਾ ਟੀਮ ਤੋਂ ਬਾਅਦ ਪੁਰਸ਼ ਟੀਮ ਨੇ ਵੀ ਜਿੱਤਿਆ ਗੋਲ੍ਡ।
ਏਸ਼ੀਅਨ ਗੇਮਜ਼ ਵਿੱਚ ਭਾਰਤ ਨੇ ਸ਼ਨੀਵਾਰ ਨੂੰ ਕਬੱਡੀ ਵਿੱਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਹਿਲਾ ਕੱਬਡੀ ਟੀਮ ਦੇ ਗੋਲ੍ਡ ਤੋਂ ਬਾਅਦ ਹੁਣ ਪੁਰਸ਼ ਕਬੱਡੀ ਟੀਮ ਨੇ ਵੀ ਗੋਲ੍ਡ ਜਿੱਤ ਕੇ ਭਾਰਤ ਦੀ ਝੋਲੀ ਵਿੱਚ ਪਾਇਆ ਹੈ। ਪੁਰਸ਼ ਟੀਮ ਨੇ ਵੀ ਈਰਾਨ ਨੂੰ 40-34 ਨਾਲ ਮਾਤ ਦੇ ਕੇ ਸੋਨ ਤਮਗਾ ਆਪਣੇ ਨਾਮ ਕੀਤਾ।
ਪੁਰਸ਼ ਟੀਮ ਨੇ ਏਸ਼ੀਅਨ ਗੇਮਜ਼ ਵਿੱਚ ਲਗਾਤਾਰ 10ਵੀਂ ਵਾਰ ਮੈਡਲ ਜਿੱਤਿਆ ਹੈ, ਜਦਕਿ ਮਹਿਲਾ ਟੀਮ ਨੇ ਲਗਾਤਾਰ 5ਵੇਂ ਏਸ਼ਿਆਡ ਵਿੱਚ ਮੈਡਲ ਹਾਸਲ ਕੀਤਾ ਹੈ।ਪੁਰਸ਼ਾਂ ਦੇ ਫਾਈਨਲ ਵਿੱਚ ਈਰਾਨ ਨੇ ਪਹਿਲੇ ਹਾਫ ਦੇ ਅਖੀਰ ਵਿੱਚ ਬੜ੍ਹਤ ਬਣਾਈ ਹੋਈ ਸੀ। ਬ੍ਰੇਕ ਤੱਕ ਸਕੋਰ 18-17 ਈਰਾਨ ਦੇ ਹੱਕ ਵਿੱਚ ਸੀ। ਦੂਜੇ ਹਾਫ ਦੀ ਸ਼ੁਰੂਆਤ ਵਿੱਚ ਵੀ ਈਰਾਨ ਨੇ ਦਬਾਅ ਬਣਾਈ ਰੱਖਿਆ, ਪਰ ਭਾਰਤ ਨੇ ਹੌਲੀ-ਹੌਲੀ ਮੈਚ ਦਾ ਰੁਖ ਬਦਲ ਦਿੱਤਾ।

ਸੁਮਿਤ ਨੇ ਡਿਫੈਂਸ ਵਿੱਚ ਲਗਾਤਾਰ ਅਹਿਮ ਟੈਕਲ ਕੀਤੇ, ਜਦਕਿ ਅਰਜੁਨ ਦੇਸ਼ਵਾਲ ਨੇ ਰੇਡਿੰਗ ਵਿੱਚ ਮਹੱਤਵਪੂਰਨ ਅੰਕ ਹਾਸਲ ਕੀਤੇ। 21-21 ਦੀ ਬਰਾਬਰੀ ਤੋਂ ਬਾਅਦ ਭਾਰਤ ਨੇ ਲਗਾਤਾਰ ਬੜ੍ਹਤ ਬਣਾਉਣੀ ਸ਼ੁਰੂ ਕਰ ਦਿੱਤੀ। ਆਖਿਰਕਾਰ ਭਾਰਤ ਨੇ 40-34 ਨਾਲ ਜਿੱਤ ਦਰਜ ਕਰਕੇ ਗੋਲਡ ਮੈਡਲ ਆਪਣੇ ਨਾਮ ਕਰ ਲਿਆ।
ਸਕੁਐਸ਼ ਵਿੱਚ ਵੀ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ
ਕਬੱਡੀ ਤੋਂ ਇਲਾਵਾ ਸਕੁਐਸ਼ ਵਿੱਚ ਵੀ ਭਾਰਤ ਲਈ ਵੱਡੀ ਖੁਸ਼ਖਬਰੀ ਆਈ। 18 ਸਾਲਾ ਅਨਾਹਤ ਸਿੰਘ ਨੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਜਗ੍ਹਾ ਬਣਾਈ। ਉੱਥੇ ਹੀ ਅਭੈ ਸਿੰਘ ਨੇ ਪੁਰਸ਼ ਸਿੰਗਲਜ਼ ਦੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਇਹ ਪਹਿਲੀ ਵਾਰ ਹੈ ਜਦੋਂ ਏਸ਼ੀਅਨ ਗੇਮਜ਼ ਵਿੱਚ ਭਾਰਤ ਦੇ ਦੋ ਖਿਡਾਰੀ ਸਿੰਗਲਜ਼ ਕੈਟੇਗਰੀ ਦੇ ਫਾਈਨਲ ਵਿੱਚ ਪਹੁੰਚੇ ਹਨ।
ਹਾਕੀ 'ਚ ਭਾਰਤ ਸੈਮੀਫਾਈਨਲ 'ਚ
ਡਿਫੈਂਡਿੰਗ ਚੈਂਪੀਅਨ ਭਾਰਤੀ ਪੁਰਸ਼ ਹਾਕੀ ਟੀਮ ਨੇ ਮੇਜ਼ਬਾਨ ਜਾਪਾਨ ਨੂੰ 2-0 ਨਾਲ ਹਰਾਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤ ਨੇ ਗਰੁੱਪ ਪੜਾਅ ਵਿੱਚ ਇੰਡੋਨੇਸ਼ੀਆ ਨੂੰ 13-1, ਸ਼੍ਰੀਲੰਕਾ ਨੂੰ 16-1 ਅਤੇ ਦੱਖਣੀ ਕੋਰੀਆ ਨੂੰ 8-2 ਨਾਲ ਹਰਾਇਆ ਸੀ। ਜਾਪਾਨ ਖ਼ਿਲਾਫ਼ ਜਿੱਤ ਭਾਰਤ ਦੀ ਏਸ਼ੀਅਨ ਗੇਮਜ਼ ਵਿੱਚ ਲਗਾਤਾਰ ਚੌਥੀ ਜਿੱਤ ਰਹੀ।
ਮੈਡਲ ਟੈਲੀ ਵਿੱਚ ਭਾਰਤ 10ਵੇਂ ਸਥਾਨ 'ਤੇ
ਭਾਰਤ ਨੇ ਹੁਣ ਤੱਕ 4 ਗੋਲਡ, 11 ਸਿਲਵਰ ਅਤੇ 13 ਬ੍ਰਾਂਜ਼ ਸਮੇਤ ਕੁੱਲ 28 ਮੈਡਲ ਜਿੱਤੇ ਹਨ। ਮੈਡਲ ਟੈਲੀ ਵਿੱਚ ਭਾਰਤ ਇਸ ਸਮੇਂ 10ਵੇਂ ਸਥਾਨ 'ਤੇ ਹੈ।


Click it and Unblock the Notifications
