ਬਜ਼ੁਰਗ ਆਸ਼ਰਮ ’ਚ ਨਜ਼ਰ ਆਏ ਵਿਨੋਦ ਕਾਂਬਲੀ, ਲੋਕ ਕਰ ਰਹੇ ਸਿਹਤਯਾਬੀ ਦੀ ਅਰਦਾਸ।

ਸਾਬਕਾ ਭਾਰਤੀ ਕ੍ਰਿਕਟਰ ਵਿਨੋਦ ਕਾਂਬਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਕਾਂਬਲੀ ਇੱਕ ਬਜ਼ੁਰਗ ਆਸ਼ਰਮ ਵਿੱਚ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਕਾਂਬਲੀ ਕਹਿੰਦੇ ਨਜ਼ਰ ਆ ਰਹੇ ਹਨ ਕਿ ਇੱਥੇ ਚੰਗੀਆਂ ਸਹੂਲਤਾਂ ਹਨ।

ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਕਾਂਬਲੀ ਠੀਕ ਨਹੀਂ ਹਨ ਅਤੇ ਅਜੇ ਵੀ ਉਹ ਆਪਣੀ ਬਿਮਾਰੀ ਨਾਲ ਜੂਝ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪਾਇਆ ਗਿਆ ਹੈ , ਜਿਸਨੂੰ ਦੇਖ ਕੇ ਲੋਕ ਕਾਂਬਲੀ ਦੀ ਜਲਦ ਸਿਹਤਯਾਬੀ ਦੀ ਅਰਦਾਸ ਕਰ ਰਹੇ ਹਨ। ਵੀਡੀਓ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਇਸ ਆਸ਼ਰਮ 'ਚ ਉਨ੍ਹਾਂ ਨੂੰ ਘਰ ਵਰਗਾ ਮਹਿਸੂਸ ਹੋ ਰਿਹਾ ਹੈ। ਅਜਿਹਾ ਮਹਿਸੂਸ ਨਹੀਂ ਹੁੰਦਾ ਕਿ ਉਹ ਆਪਣੇ ਘਰ ਤੋਂ ਦੂਰ ਹਨ।

vinod kambli

ਦੱਸ ਦਈਏ ਕਿ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਪਿਛਲੇ ਕਾਫ਼ੀ ਸਮੇਂ ਤੋਂ ਸਿਹਤ, ਆਰਥਿਕ ਤੰਗੀ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਪਰੇਸ਼ਾਨੀਆਂ ਕਾਰਨ ਚਰਚਾ ਵਿੱਚ ਰਹੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਕੁਝ ਵੀਡੀਓ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚ ਉਹ ਬਿਨਾਂ ਸਹਾਰੇ ਚੱਲਦੇ ਹੋਏ ਮੁਸ਼ਕਲ ਵਿੱਚ ਨਜ਼ਰ ਆਏ ਸਨ। ਕਾਂਬਲੀ ਦੇ ਕਰੀਬੀ ਦੋਸਤ ਮਾਰਕਸ ਕੂਟੋ ਨੇ ਪਹਿਲਾਂ ਉਨ੍ਹਾਂ ਦੀ ਸਿਹਤ ਅਤੇ ਯਾਦਦਾਸ਼ਤ ਨਾਲ ਜੁੜੀਆਂ ਪਰੇਸ਼ਾਨੀਆਂ ਬਾਰੇ ਜਾਣਕਾਰੀ ਦਿੱਤੀ ਸੀ।

ਵਿਨੋਦ ਕਾਂਬਲੀ ਅਤੇ ਸਚਿਨ ਤੇਂਦੁਲਕਰ ਬਚਪਨ ਦੇ ਦੋਸਤ ਹਨ। ਸਕੂਲ ਕ੍ਰਿਕਟ ਦੌਰਾਨ ਦੋਵਾਂ ਨੇ ਸ਼ਾਰਦਾਸ਼ਰਮ ਸਕੂਲ ਵੱਲੋਂ ਖੇਡਦਿਆਂ 664 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇਸ ਪਾਰੀ ਵਿੱਚ ਕਾਂਬਲੀ ਨੇ ਨਾਬਾਦ 349 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਦੋਵੇਂ ਖਿਡਾਰੀ ਕ੍ਰਿਕਟ ਜਗਤ ਵਿੱਚ ਚਰਚਾ ਵਿੱਚ ਆਏ। ਹਾਲਾਂਕਿ ਤੇਂਦੁਲਕਰ ਨੇ 1988 ਵਿੱਚ ਰਣਜੀ ਟਰਾਫੀ ਵਿੱਚ ਡੈਬਿਊ ਕੀਤਾ ਸੀ, ਜਦਕਿ ਕਾਂਬਲੀ ਨੇ ਇੱਕ ਸਾਲ ਬਾਅਦ 1989 ਵਿੱਚ ਰਣਜੀ ਡੈਬਿਊ ਕੀਤਾ।

1996 ਵਰਲਡ ਕੱਪ ਸੈਮੀਫਾਈਨਲ 'ਚ ਮੈਦਾਨ 'ਤੇ ਰੋ ਪਏ ਸਨ ਕਾਂਬਲੀ

13 ਮਾਰਚ 1996 ਨੂੰ ਕੋਲਕਾਤਾ ਦੇ ਈਡਨ ਗਾਰਡਨਜ਼ ਵਿੱਚ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਵਰਲਡ ਕੱਪ ਦਾ ਸੈਮੀਫਾਈਨਲ ਖੇਡਿਆ ਗਿਆ ਸੀ। ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 251 ਦੌੜਾਂ ਬਣਾਈਆਂ। ਟੀਮ ਇੰਡੀਆ ਨੇ ਇੱਕ ਸਮੇਂ 98 ਦੌੜਾਂ 'ਤੇ ਸਿਰਫ਼ ਇੱਕ ਵਿਕਟ ਗੁਆਈ ਸੀ ਅਤੇ ਮਜ਼ਬੂਤ ਸਥਿਤੀ ਵਿੱਚ ਸੀ। ਪਰ ਸਚਿਨ ਤੇਂਦੁਲਕਰ ਦੇ ਆਊਟ ਹੁੰਦੇ ਹੀ ਭਾਰਤੀ ਪਾਰੀ ਲੜਖੜਾ ਗਈ। ਟੀਮ ਨੇ 120 ਦੌੜਾਂ ਤੱਕ ਪਹੁੰਚਦਿਆਂ 8 ਵਿਕਟਾਂ ਗੁਆ ਦਿੱਤੀਆਂ। ਇਸ ਮੈਚ ਵਿੱਚ ਵਿਨੋਦ ਕਾਂਬਲੀ 10 ਦੌੜਾਂ 'ਤੇ ਅਤੇ ਅਨਿਲ ਕੁੰਬਲੇ ਬਿਨਾਂ ਖਾਤਾ ਖੋਲ੍ਹੇ ਕ੍ਰੀਜ਼ 'ਤੇ ਸਨ। ਇਸੇ ਦੌਰਾਨ ਦਰਸ਼ਕਾਂ ਵੱਲੋਂ ਮੈਦਾਨ ਵਿੱਚ ਬੋਤਲਾਂ ਸੁੱਟੀਆਂ ਜਾਣ ਲੱਗੀਆਂ ਅਤੇ ਸਟੇਡੀਅਮ ਦੇ ਇੱਕ ਹਿੱਸੇ ਵਿੱਚ ਅੱਗ ਵੀ ਲੱਗ ਗਈ।

ਹਾਲਾਤ ਵਿਗੜਨ ਤੋਂ ਬਾਅਦ ਮੈਚ ਰੋਕ ਦਿੱਤਾ ਗਿਆ ਅਤੇ ਸ਼੍ਰੀਲੰਕਾ ਨੂੰ ਜੇਤੂ ਐਲਾਨ ਦਿੱਤਾ ਗਿਆ। ਮੈਚ ਤੋਂ ਬਾਅਦ ਜਦੋਂ ਭਾਰਤੀ ਖਿਡਾਰੀ ਮੈਦਾਨ ਤੋਂ ਬਾਹਰ ਜਾ ਰਹੇ ਸਨ ਤਾਂ ਵਿਨੋਦ ਕਾਂਬਲੀ ਆਪਣੇ ਹੰਝੂ ਨਹੀਂ ਰੋਕ ਸਕੇ ਅਤੇ ਮੈਦਾਨ 'ਤੇ ਹੀ ਰੋ ਪਏ। ਕਾਂਬਲੀ ਚੋਟੀ ਦੇ ਕ੍ਰਿਕਟਰ ਰਹੇ ਹਨ ਪਰ ਉਨ੍ਹਾਂ ਦੇ ਕਰਿਅਰ ਨੂੰ ਉਹ ਮੁਕਾਮ ਨਹੀਂ ਮਿਲ ਸਕਿਆ ਜੋ ਉਨ੍ਹਾਂ ਦੇ ਨਾਲ ਦੇ ਬਾਕੀ ਸਾਥੀ ਕ੍ਰਿਕਟਰਾਂ ਨੇ ਹਾਸਲ ਕੀਤਾ।

Notifications
Settings
Clear Notifications
Notifications
Use the toggle to switch notifications
  • Block for 8 hours
  • Block for 12 hours
  • Block for 24 hours
  • Don't block
Gender
Select your Gender
  • Male
  • Female
  • Others
Age
Select your Age Range
  • Under 18
  • 18 to 25
  • 26 to 35
  • 36 to 45
  • 45 to 55
  • 55+